ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਂਣੀ ਕਲਾਂ ਵਿਖੇ ਆਸਟ੍ਰੇਲੀਆ ਤੋਂ ਭਾਰਤ ਆਸਟ੍ਰੇਲੀਆ ਗਠਬੰਧਨ ਦੀ ਇਕ ਟੀਮ ਮੁਰਡੋਕ ਯੂਨੀਵਰਸਿਟੀ ਦੇ ਡਾਇਰੈਕਟਰ ਸੁਜਾਨਾ ਸਮਿੱਥ ਦੀ ਅਗਵਾਈ ‘ਚ ਪਹੁੰਚੀ ਅਤੇ ਦੋਹਾਂ ਦੇਸ਼ਾਂ ਦੇ ਮਿਆਰੀ ਅਤੇ ਗੁਣਵੱਤਾ ਸਿੱਖਿਆਂ ਤੇ ਵਿਚਾਰ ਚਰਚਾ ਕੀਤੀ ।
ਡਾਇਰੈਕਟਰ ਸੁਜਾਨਾ ਸਮਿੱਥ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਜਿੱਥੇ ਉਚ ਸਿੱਖਿਆ ਲਈ ਆਸਟ੍ਰੇਲੀਆ ਆ ਸਕਦੇ ਹਨ ਉੱਥੇ ਹੀ ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ‘ਚ ਹੋਟਲ ਮੈਨੇਜਮੈਂਟ,ਐਮ.ਬੀ.ਏ ਅਤੇ ਇੰਜੀਨਅਰਿੰਗ ਦੇ ਪ੍ਰੋਫੈਸ਼ਨਲ ਲਈ ਰੁਜ਼ਗਾਰ ਦੇ ਵਧੀਆਂ ਮੌਕੇ ਮੌਜੂਦ ਹਨ, ਜਦ ਕਿ ਪਹਿਲਾਂ ਪਰਵਾਸੀਆਂ ਤੋਂ ਬਲਿਊ ਕਾਲਰ ਨੌਕਰੀਆਂ ਬਾਰੇ ਹੀ ਸੋਚਿਆ ਜਾਂਦਾ ਸੀ । ਇਸ ਦੇ ਨਾਲ ਉਨ੍ਹਾਂ ਕਿਹਾ ਕਿ ਪੰਜਾਬੀ ਅੱਜ ਆਸਟ੍ਰੇਲੀਆ ਦੇ ਸਮਾਜ ਦਾ ਅਹਿਮ ਹਿੱਸਾ ਬਣ ਚੁੱਕੇ । ਉਨ੍ਹਾਂ ਕਿਹਾ ਕਿ ਅੱਜ ਦੁਨੀਆ ਦਾ ਹਰ ਦੇਸ਼ ਅੰਤਰ ਰਾਸ਼ਟਰੀ ਪੱਧਰ ਦੀ ਸਿੱਖਿਆ ਲਈ ਉਪਰਾਲੇ ਕਰ ਰਿਹਾ ਹੈ ਅਤੇ ਇਹ ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਭਾਰਤ ਵਿਚ ਕੁਆਲਿਟੀ ਐਜੂਕੇਸ਼ਨ ਪੂਰਾ ਧਿਆਨ ਦਿਤਾ ਜਾਂਦਾ ਹੈ । ਡਾਇਰੈਕਟਰ ਸੁਜਾਨਾ ਸਮਿੱਥ ਨੇ ਐਲ ਸੀ ਈ ਟੀ ਵੱਲੋਂ ਦਿਤੀ ਜਾ ਰਹੀ ਮਿਆਰੀ ਸਿੱਖਿਆ ਲਈ ਮੈਂਨਜਮੈਂਟ ਨੂੰ ਵਧਾਈ ਦਿੰਦੇ ਹੋਏ ਨੇੜਲੇ ਭਵਿਖ ‘ਚ ਵਿਦਿਆਰਥੀਆਂ ਦੇ ਅਦਾਨ-ਪ੍ਰਦਾਨ ਲਈ ਸਮਝੌਤੇ ਕਰਨ ਦੀ ਪੇਸ਼ਕਸ਼ ਕੀਤੀ । ਇਸ ਦੇ ਨਾਲ ਹੀ ਡਾਇਰੈਕਟਰ ਸੁਜਾਨਾ ਸਮਿੱਥ ਨੇ ਵਿਦਿਆਰਥੀਆਂ ਨਾਲ ਵਿਗਿਆਨਕ ਖੋਜਾਂ ਅਤੇ ਵੱਧ ਰਹੇ ਪ੍ਰਦੂਸ਼ਣ ਤੇ ਵੀ ਵਿਚਾਰ ਚਰਚਾ ਕੀਤੀ । ਇਸ ਮੌਕੇ ਤੇ ਐਲ ਸੀ ਈ ਟੀ ਦੇ ਚੇਅਰਮੈਨ ਵਿਜੇ ਗੁਪਤਾ ਨੇ ਸਮੂਹ ਆਸਟਰੇਲੀਅਨ ਟੀਮ ਨੂੰ ਜੀ ਆਇਆ ਕਹਿੰਦੇ ਹੋਏ ਡਾਇਰੈਕਟਰ ਸੁਜਾਨਾ ਸਮਿੱਥ ਵੱਲੋਂ ਵਿਦਿਆਰਥੀਆਂ ਨੂੰ ਦਿਤੀ ਵਡਮੁੱਲੀ ਜਾਣਕਾਰੀ ਲਈ ਉਨ੍ਹਾਂ ਦਾ ਧੰਨਵਾਦ ਕੀਤਾ ।