ਚੰਡੀਗੜ੍ਹ – ਫੇਜ਼ 1 ਦੇ ਰਿਹਾਇਸ਼ੀ ਏਰੀਏ ਵਿਚ ਗਮਾਡਾ ਵਲੋਂ ਲੋਕਾਂ ਦੀ ਸਹੂਲਤ ਵਾਸਤੇ 7 ਵੱਡੇ ਗਰੀਨ ਪਾਰਕ 2003 ਵਿਚ ਵਿਕਸਤ ਕਰਵਾਏ ਗਏ ਸਨ ਅਤੇ ਇਨਾਂ ਵਿਚ ਲੱਖਾਂ ਰੁਪਏ ਦੀਆਂ ਆਈਟਮਾਂ ਅਤੇ ਅੰਦਰੂਨੀ ਫੁੱਟਪਾਥਾਂ ਦੇ ਨਾਲ ਨਾਲ ਗਲੋਬ ਲਾਈਟਾਂ ਲਗਾਈਆ ਗਈਆਂ ਸਨ ਜਿਨਾਂ ਨੂੰ ਹੋਰ ਵਧੇਰੇ ਸੁਹਾਵਨਾ ਵਾਤਾਵਰਣ ਬਣਾਉਣ ਲਈ ਕਈ ਵੇਰ ਤਰਾਂ ਤਰਾਂ ਦੇ ਆਯੁਰਵੈਦਿਕ ਪੌਦੇ ਲਗਾਏ ਜਾਂਦੇ ਰਹੇ ਹਨ ਅਤੇ ਇਸ ਅਸੋਸੀਏਸ਼ਨ ਦੇ ਯਤਨਾਂ ਨਾਲ ਹਮੇਸ਼ਾ ਇਸ ਦੀ ਰੋਕਥਾਮ ਲਈ ਉਦਮ ਕੀਤੇ ਜਾਂਦੇ ਹਨ। ਹੁਣ ਕੁਝ ਸਮੇਂ ਤੋਂ ਹਰ ਰੋਜ਼ ਦੇਖਣ ਵਿਚ ਆ ਰਿਹਾ ਹੈ ਕਿ ਇਨਾਂ ਪਾਰਕਾਂ ਵਿਚ ਰੋਜ਼ਾਨਾਂ ਹੀ ਅਵਾਰਾ ਪਸ਼ੂ ਅਤੇ ਪਾਲਤੂ ਕੁੱਤੇ ਘੁੰਮਦੇ ਫਿਰਦੇ ਰਹਿੰਦੇ ਹਨ ਜਿਸ ਕਰਕੇ ਇਨਾਂ ਲਗੇ ਸੋਹਣੇ ਰੁੱਖਾਂ / ਪੌਦਿਆਂ ਅਤੇ ਹੋਰ ਲਗੀਆਂ ਬੈਂਚਾਂ ਆਦਿ ਦੀ ਤੋੜ ਭੱਜ ਹੁੰਦੀ ਰਹਿੰਦੀ ਹੈ ਅਤੇ ਅੰਦੂਰਨੀ ਬਣੇ ਫੁੱਟਪਾਥ ਉਪਰ ਗੋਹਾ ਮੂਤਰ ਆਦਿ ਨਾਲ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੁੰਦਾ ਹੈ। ਖਾਸ ਕਰ ਸਪੈਸ਼ਲ ਪਾਰਕ ਨੰਬਰ 2 ਵਾਰਡ ਨੰ: 4 ਜੋ ਇਕ ਕਨਾਲ ਦੀਆਂ ਕੋਠੀਆਂ ਵਿਚਕਾਰ ਵਿਕਸਤ ਕੀਤਾ ਹੋਇਆ ਹੈ ਜਿਥੇ ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਔਰਤਾਂ ਯੋਗਾ ਕਰਨ ਅਤੇ ਸੀਨੀਅਰ ਸਿਟੀਜ਼ਨ ਸੈਰ ਕਰਨ ਵਾਸਤੇ ਆਊਦੇ ਰਹਿੰਦੇ ਹਨ ਅਤੇ ਰੋਜ਼ਾਨਾਂ ਇਨਾਂ ਅਵਾਰਾ ਪਸ਼ੂਆਂ ਦੀ ਭਰਮਾਰ ਕਰਕੇ ਨਿਵਾਸੀਆਂ ਨੂੰ ਕਾਫੀ ਪ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬੜੇ ਅਫਸੋਸ ਨਾਲ ਪ੍ਰੈਸ ਰਾਹੀ ਲਿਖਣਾ ਪੈ ਰਿਹਾ ਹੈ ਕਿ ਕਾਰਪੋਰੇਸ਼ਨ ਦੇ ਸਬੰਧਤ ਮਹਿਕਮੇ ਦੇ ਇੰਸਪੈਕਟਰ ਨੂੰ ਬਾਰ ਬਾਰ ਕਹਿਣ ਤੇ ਵੀ ਵਕਤ ਸਿਰ ਕੋਈ ਲੋੜੀਂਦੀ ਕਾਰਵਾਈ ਨਹੀਂ ਹੋ ਰਹੀ। ਇਸ ਲਈ ਕਾਰਪੋਰੇਸ਼ਨ ਦੇ ਉੱਚ ਅਧਿਕਾਰੀਆਂ ਨੂੰ ਪ੍ਰੈਸ ਰਾਂਹੀ ਬੇਨਤੀ ਕੀਤੀ ਜਾਂਦੀ ਹੈ ਕਿ ਰੋਜ਼ਾਨਾਂ ਇਨਾਂ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਦੇ ਪਾਰਕਾਂ ਵਿਚ ਆਉਣ ਤੇ ਪਕੜਨ ਲਈ ਸਬੰਧਤ ਕਰਮਚਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ।