ਮੁੰਬਈ – ‘ਨਿਊਟਨ’ ਫ਼ਿਲਮ ਵਿੱਚ ਦਰਸ਼ਕਾਂ ਨੂੰ ਇੱਕ ਚੰਗੀ ਕਹਾਣੀ ਦੇ ਨਾਲ ਰਾਜਕੁਮਾਰ ਰਾਵ ਦੀ ਦਮਦਾਰ ਐਕਟਿੰਗ ਵੀ ਵੇਖਣ ਨੂੰ ਮਿਲੀ। ਇਸ ਲਈ ਇਸ ਫ਼ਿਲਮ ਨੂੰ ਦੇਸ਼ ਵੱਲੋਂ ਆਸਕਰ ਅਵਾਰਡ ਦੇ ਲਈ ਭੇਜਿਆ ਜਾ ਰਿਹਾ ਹੈ। ਇਹ ਫ਼ਿਲਮ ਹੁਣ ਤੱਕ 8.21 ਕਰੋੜ ਦੀ ਕਮਾਈ ਕਰ ਚੁੱਕੀ ਹੈ। ਇਸ ਫ਼ਿਲਮ ਨੂੰ 350 ਸਕਰੀਨਾਂ ਤੇ ਰਲੀਜ਼ ਕੀਤਾ ਗਿਆ ਹੈ। ਇਸ ਫ਼ਿਲਮ ਨੂੰ ਸੱਭ ਪਾਸਿਆਂ ਤੋਂ ਬਹੁਤ ਤਾਰੀਫ਼ ਮਿਲ ਰਹੀ ਹੈ।
ਫ਼ਿਲਮ ‘ਨਿਊਟਨ’ ਇੱਕ ਨੌਜਵਾਨ ਸਰਕਾਰੀ ਕਲੱਰਕ ਨਿਊਟਨ ਕੁਮਾਰ ਦੀ ਕਹਾਣੀ ਹੈ ਜਿਸ ਨੂੰ ਨਕਸਲ ਪ੍ਰਭਾਵਿਤ ਖੇਤਰ ਵਿੱਚ ਇੱਕ ਪਿੰਡ ਵਿੱਚ ਚੋਣ ਕਰਾਉਣ ਦੀ ਜਿੰਮੇਵਾਰੀ ਸੌਂਪੀ ਜਾਂਦੀ ਹੈ। ਫ਼ਿਲਮ ਵਿੱਚ ਇੱਕ ਪਿੰਡ ਅਜਿਹਾ ਵਿਖਾਇਆ ਗਿਆ ਹੈ ਜਿੱਥੇ ਲੋਕਾਂ ਨੂੰ ਇਹ ਵੀ ਪਤਾ ਨਹੀਂ ਹੈ ਕਿ ਚੋਣ ਹੁੰਦੀ ਕੀ ਹੈ। ਵਰਨਣਯੋਗ ਹੈ ਕਿ ਇਸ ਫ਼ਿਲਮ ਦੇ ਰਲੀਜ਼ ਹੋਣ ਦੇ 24 ਘੰਟਿਆਂ ਦੇ ਅੰਦਰ ਹੀ ਪਾਇਰੇਸੀ ਦਾ ਸ਼ਿਕਾਰ ਹੋ ਗਈ ਸੀ। ਜਿਸ ਕਰਕੇ ਇਸ ਫ਼ਿਲਮ ਦੀ ਕਮਾਈ ਤੇ ਵੀ ਪ੍ਰਭਾਵ ਪਿਆ ਸੀ।