ਸ. ਖੇਮ ਸਿੰਘ ਦੇ ਪਰਿਵਾਰ ਦੀ ਅੱਲ ‘ਚੋˆ ਪੈਦਾ ਹੋਏ ਤਿੰਨ ਪੁੱਤਰ ਸੁਰਜਣ ਸਿੰਘ, ਅਰਜਣ ਸਿੰਘ ਤੇ ਮਿਹਰ ਸਿੰਘ। ਇਸ ਪਰਿਵਾਰ ਦਾ ਪਿੰਡ ‘ਨਾਰਲੀ’, ਜਿਲਾ ਲਾਹੌਰ ਸੀ। ਇਸ ਪਰਿਵਾਰ ਦਾ ਦੇਸ਼ ਦੀ ਆਜ਼ਾਦੀ ‘ਚ ਬਾਬਾ ਬੋਹੜ ਬਣਨ ‘ਚ ਅਰਜਣ ਸਿੰਘ ਦਾ ਮੋਹਰੀ ਰੋਲ ਸੀ। ਅਰਜਣ ਸਿੰਘ ਦੇ ਘਰ ਕਿਸ਼ਨ ਸਿੰਘ, ਸਵਰਨ ਸਿੰਘ ਤੇ ਅਜੀਤ ਸਿੰਘ ਪੁੱਤਰਾˆ ਦਾ ਜਨਮ ਹੋਇਆ। ਇੱਕ ਵਾਰ ਫਿਰ ਪੰਜਾਬ ਦੀ ਧਰਤੀ ‘ਤੇ ’ਗੁਰੂ ਗੋਬਿੰਦ ਸਿੰਘ’ ਵਾˆਗ ਪਰਿਵਾਰ ਵਾਰਨ ਵਾਲਾ ਮਰਦ ਅਗੰਬੜਾ ਸ. ਅਰਜਣ ਸਿੰਘ ਪੰਜਾਬ ਦੀ ਧਰਤੀ ਨੂੰ ਜੁਲਮ ਤੋˆ ਆਜ਼ਾਦ ਕਰਨ ਲਈ ਮਹਿਕਾˆ ਵੰਡ ਰਿਹਾ ਸੀ। ਇਹ ਅਰਜਣ ਸਿੰਘ ਹੀ ਸੀ ਜਿਸ ਨੇ ਦੇਸ਼ ਪਿਆਰ ਦੇ ਮੁੱਢਲੇ ਕਦਮ ਪੁੱਟੇ ਤੇ ਆਉˆਦਿਆˆ ਸਾਲਾˆ ‘ਚ ਉਸਦਾ ਪੋਤਾ ‘ਭਗਤ ਸਿੰਘ’, ਅਰਜਣ ਸਿੰਘ ਦੇ ਜਿਊਦਿਆˆ ਜੀਅ, ਉਸ ਦੇ ਬੂਟੇ ਨੂੰ ਆਜ਼ਾਦੀ ਦੀ ਸ਼ਹੀਦੀ ਦੇ ਪੱਕੇ ਫਲ ਦੇ ਰੂਪ ‘ਚ ਉਹਨਾˆ ਦੇ ਬੁਢਾਪੇ ਦੇ ਸਾਹਮਣੇ, ਹੀ ‘ਇਨਕਲਾਬੀ ਵਿਚਾਰਾˆ’ ਦੀ ਅੱਗ ਨੂੰ ਸਾਰੇ ਭਾਰਤ ਦੇ ਕਰੋੜਾਂ ਕਿਰਤੀ ਵਰਗ ਦੇ ਲੋਕਾˆ ਦੇ ਦਿਲਾˆ ‘ਚ ਲਾ ਕੇ ਖ਼ੁਦ ਸ਼ਹੀਦ ਹੁੰਦਾ ਸਮਾਜ ਨੂੰ ਆਪਣੇ ਕਹੇ ਕਥਨ ਨਾਲ ਸੁਨੇਹਾ ਦਿੰਦਾ ਹੈ ਕਿ * ਸਭ ਕਿਸੇ ਲਈ ਉਤਸ਼ਾਹਿਤ ਕਰਨ ਵਾਲਾ ਆਦਰਸ਼, ਉਦੇਸ਼ ਲਈ ਮਰਨਾˆ ਨਾ ਹੋ ਕੇ, ਉਦੇਸ਼ ਲਈ ਜਿਊਣਾ ਹੋਣਾ ਚਾਹੀਦਾ ਹੈ।
ਭਗਤ ਸਿੰਘ ਇਤਿਹਾਸ ਦਾ ਸੁਨਹਿਰੀ ਹਿੱਸਾ ਹੈ ਜਿਸ ਨੂੰ ਸਮਾਜਵਾਦ ਦੇ ਮੋਢੀ ਮਾਰਕਸ-ਏˆਗਲਜ ਤੇ ਲੈਨਿਨ ਦੇ ਨਾਲ ਜੋੜ ਕੇ ਚੰਗੀ ਤਰ੍ਹਾˆ ਸਮਝਿਆ ਜਾ ਸਕਦਾ ਹੈ। ਗੱਲ੍ਹ ਸ਼ੁਰੂ ਕਰਦੇ ਹਾˆ ਕਾਰਲ ਮਾਰਕਸ ਤੋˆ, ਜਿਸਨੇ ਸਮਾਜਵਾਦ ਦਾ ਮੁੱਢ ਰੱਖਿਆ, ਉਸ ਦਾ ਜਨਮ 5 ਮਈ 1818 ਨੂੰ ਹੋਇਆ। ਉਸਦੇ ਸਾਥੀ ਫਰੈਡਰਿਕ ਏˆਗਲਜ ਉਸਤੋˆ ਦੋ ਸਾਲ ਬਾਅਦ 28 ਨਵੰਬਰ 1820 ਨੂੰ ਜਨਮ ਲੈˆਦਾ ਹੈ। ਇਨ੍ਹਾˆ ਦੋਹਾˆ ਦੀ ਦੋਸਤੀ ਤੇ ਦੁਨੀਆˆ ਨੂੰ ਬਦਲਣ ਦੇ ਵਿਚਾਰਾਂ ਨੇ ਸਮਾਜਵਾਦੀ ਰਾਜਨੀਤੀ ਨੂੰ ਜਨਮ ਦਿੱਤਾ। ਸਮਾਜਵਾਦ ਜਿਸ ਨੂੰ ਮੋਟੇ ਤੌਰ ‘ਤੇ ਸਾˆਝੀ ਮਾਲਕੀ ਕਿਹਾ ਜਾ ਸਕਦਾ ਹੈ। ਜਿਸ ’ਚ ਦੁਨੀਆˆ ਦੀ ਸਾਰੀ ਜਨਸੰਖਆਿ ਦੇ ਹਿੱਤਾˆ ਲਈ ਸਾਰੇ ਸਾਧਨਾˆ ਨੂੰ ਸਰਬਤ ਦੇ ਭਲੇ ਲਈ ਸਾˆਝੇ ਤੌਰ ‘ਤੇ ਪੇਸ਼ ਕੀਤਾ ਜਾˆਦਾ ਤੇ ਵਰਤਿਆ ਜਾˆਦਾ ਹੈ। ਸਮਾਜਵਾਦ ਜਿਸ ਦਾ ਉਦੇਸ਼ ਲਤਾੜੇ ਜਾ ਰਹੇ ਲੋਕਾˆ ਦਾ ਰਾਜ ਸੱਤਾ ਉੱਤੇ ਕਬਜਾ ਹੈ। ਸੱਤਾ ਦਾ ਉਪਯੋਗ ਮਨੁੱਖਤਾ ਦੇ ਪੱਖ ‘ਚ ਕਰਨਾ। ਸਮਾਜਵਾਦ ਰਾਜਨੀਤਕਿ ਪ੍ਰਬੰਧ ਦੀ ਉਹ ਵਿਵਸਥਾ ਹੈ ਜਿੱਥੇ ਸ਼ੋਸ਼ਣ ਤੋˆ ਰਹਿਤ ਕਿਰਤ ਦਾ ਰਾਜ ਹੁੰਦਾ ਹੈ। ਸਮਾਜਵਾਦ ਜਿੱਥੇ ਹਰ ਪੱਖ ਕਿਰਤੀਆˆ ਦੇ ਹੱਕ ‘ਚ ਪੁਗਤਦਾ ਹੈ। ਜਿੱਥੇ ਹਰ ਇੱਕ ਸਾਧਨ ਦੀ ਵੰਡ ਸਰਕਾਰ ਦੇ ਹੱਥ ਹੋਵੇਗੀ। ਉਹ ਵਿਵਸਥਾ ਜਿੱਥੇ ਉਤਪਾਦਨ ਦੇ ਸਾਰੇ ਸਾਧਨਾˆ ਦੀ ਨਿੱਜੀ ਮਾਲਕੀ ਖਤਮ ਹੋ ਜਾˆਦੀ ਹੈ ਅਤੇ ਸਰਕਾਰ ਦਾ ਕੰਮ ਇੱਕ ਇੱਕ ਬੰਦੇ ਨੂੰ ਬਰਾਬਰਤਾ ਦੇ ਸਿਧਾˆਤ ਨਾਲ ਕੰਮ ਵੰਡ ਕਰਕੇ ਨਵੇˆ ਸਮਾਜਿਕ ਨਿਯਮਾˆ ਦੀ ਸਥਾਪਨਾ ਕਰਨਾ ਹੁੰਦਾ ਹੈ। ਕਿਰਤ ਦਾ ਰਾਜ ਸਥਾਪਿਤ ਕਰਦਾ ਇਹ ਪ੍ਰਬੰਧ ਦੁਨੀਆˆ ਦੀ ਬਿਹਤਰੀ ਦਾ ਨਮੂਨਾ ਹੈ। ਭਗਤ ਸਿੰਘ ਸਮਾਜਵਾਦ ਦਾ ਹਾਮੀ ਸੀ। ਸਮਾਜਵਾਦ ਇੱਕ ਵਿਗਿਆਨ ਹੈ ਤੇ ਇਸਦੇ ਸਮਝ ਬਣਾਉਣ ਲਈ ਫਰੈਡਰਿਕ ਏˆਗਲਜ ਨੇ ਉਨ੍ਹਾˆ ਸਾਰੇ ਸਿਧਾˆਤਾˆ ਨੂੰ ਕਲਮਬੱਧ ਕੀਤਾ, ਜੋ ਮਾਰਕਸ ਅਧੂਰਾ ਛੱਡ ਗਿਆ ਸੀ। ਇਸ ਸਮੇˆ ਹੀ ਰੂਸ ਦੀ ਜਾਰਸ਼ਾਹੀ ਦਾ ਤਖਤਾ ਪਲਟਣ ਦੀ ਤਿਆਰੀ ‘ਚ ਲੱਗਾ ਨੌਜਵਾਨ ਸੂਰਮਾ ਵਲਾਦੀਮੀਰ ਲੈਿਨਨ ਅਧਿਐਨ ‘ਚ ਰੁੱਝਾ ਹੋਇਆ ਸੀ। ਮਾਰਕਸ ਤੇ ਏˆਗਲਜ ਵੱਲੋˆ ਕਰਵਾਈਆˆ ਜਾˆਦੀਆˆ ਅੰਤਰਾਸ਼ਟਰੀ ਕੌਮਨਸਿਟ ਕਾˆਨਫਰੰਸਾˆ ਨੇ ਲੈਨਿਨ ਨੂੰ ਆਪਣੇ ਨਾਲ ਉਦੇਸ਼ ਨਾਲ ਜੋੜਿਆ।
ਮਾਰਕਸਵਾਦ ਇੱਕ ਵਿਗਿਆਨ ਹੈ ਤੇ ਇਹ ਹਰ ਸਮੇˆ ਚੱਲ੍ਹ ਰਹੇ ਹਾਲਾਤਾˆ ਉੱਤੇ ਲਾਗੂ ਹੁੰਦਾ ਰਹਿੰਦਾ ਹੈ। ਲੈਨਿਨ ਨੇ ਇਸ ਵਿਗਿਆਨ ਨੂੰ ਰੂਸ ਦੀਆˆ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਹਾਲਾਤਾˆ ਦੇ ਹਿਸਾਬ ਨਾਲ ਪੇਸ਼ ਕੀਤਾ ਤੇ ਅਸਲ ‘ਚ ਇਸ ਵਿਗਿਆਨ ਨੂੰ ਵਿਸ਼ਵ ਰਾਜਨੀਤੀ ਦੇ ਬਦਲ ਵਜੋˆ ਰੂਸ ‘ਚ ਸਮਾਜਵਾਦੀ ਇਲਕਲਾਬ ਕਰਕੇ ਹੱਲ ਦਾ ਵਿਕਲਪ ਵਜੋਂ ਪੇਸ਼ ਕੀਤਾ। ਆਪਣੇ ਬੇਅੰਤ ਸਾਥੀਆˆ ਦੀ ਸਿਧਾˆਤਕ ਸਮਝ ਦੇ ਨਾਲ ਅਤੇ ਲੈਨਿਨ ਦੀ ਯੋਗ ਅਗਵਾਈ ‘ਚ ਰੂਸ ਦੀ ਧਰਤੀ ਉੱਤੇ ਸਮਾਜਵਾਦੀ ਇਨਕਲਾਬ ਹੋਇਆ। ਇਸ ਇਨਕਲਾਬ ਨੇ ਦੁਨੀਆˆ ਖਾਸ ਕਰਕੇ ਭਾਰਤ ‘ਚ ਜੋਬਨ ਦੇ ਸਿਖਰ ‘ਤੇ ਪੁੱਜੀ ਰਾਜਨੀਤਕਿ ਲੜਾਈ ਦੇ ਯੋਧਿਆਂ ‘ਤੇ ਡੂੰਘਾ ਅਸਰ ਪਾਇਆ। ਇਸ ਇਨਕਲਾਬ ਨੇ ਹੀ ਭਗਤ ਸਿੰਘ ਨੂੰ ਵਿਸ਼ਵ ਚਿੰਤਕ ਬਣਨ ਲਈ ਪ੍ਰੇਰਿਆ ਜੋ, 28 ਸਤੰਬਰ 1907 ਨੂੰ ਅੰਗਰੇਜਾˆ ਦੀ ਗੁਲਾਮ ਬਸਤੀ ਭਾਰਤ ‘ਚ ਜਨਮ ਲੈ ਚੁੱਕਾ ਸੀ। ਭਗਤ ਸਿੰਘ ਮਾਂ ‘ਵਿਦਿਆਵਤੀ’ ਦੀ ਕੁੱਖ਼ੋˆ 28 ਸਤੰਬਰ 1907, ਪਿੰਡ ਬੰਗਾˆ, ਚੱਕ ਨੰਬਰ 105 ਜੀ. ਬੀ, ਜਿਲ੍ਹਾ ਲਾਇਲਪੁਰ (ਪਾਕਿਸਤਾਨ) ‘ਚ ਜੰਮਿਆ। ਇਨਕਲਾਬੀ ਪਰਿਵਾਰ ‘ਚ ਦੇਸ਼ ਭਗਤੀ ਦੀ ਗੁੜਤੀ ਪਿਤਾ ਕਿਸ਼ਨ ਸਿੰਘ, ਚਾਚਾ ਅਜੀਤ ਸਿੰਘ ਤੇ ਚਾਚਾ ਸਵਰਨ ਸਿੰਘ ਕੋਲੋˆ ਮਿਲੀ। ਭਗਤ ਸਿੰਘ ਨੇ ਕਦੇ ਆਪਣੇ ਚਾਚਿਆˆ ਨੂੰ ਨਹੀˆ ਦੇਖਿਆ ਕਿਉਕਿ ਇੱਕ ਚਾਚਾ ਅਜੀਤ ਸਿੰਘ ਅੰਗ੍ਰੇਜਾˆ ਵਿਰੁੱਧ ਅਜਾਦੀ ਦੀ ਲੜਾਈ ਲੜਨ ਕਾਰਨ ਉਸਦੇ ਜਿਊˆਦੇ ਜੀਅ ਕਦੇ ਦੇਸ਼ ਨਾ ਮੁੜ ਸਕਿਆ ਤੇ ਦੂਜਾ ਚਾਚਾ ਸਵਰਨ ਸਿੰਘ 23 ਸਾਲ ਦੀ ਉਮਰ ‘ਚ ਜੇਲ੍ਹ ਦੇ ਮਾੜੇ ਵਿਵਹਾਰ ਕਾਰਣ ਜੇਲ੍ਹ ‘ਚ ਹੀ ਸ਼ਹੀਦ ਹੋ ਗਏ ਸਨ। ਘਰ ‘ਚ ਚਾਚੀਆˆ ਨੇ ਭਗਤ ਸਿੰਘ ਨੂੰ ਹਮੇਸ਼ਾ ਆਪਣੀ ਜਵਾਨੀ ਦੀ ਪੀੜਾ ਦੇ ਦਰਦ ਨਾਲ ਸਾਰੀ ਦੁਨੀਆˆ ਦੇ ਦਰਦਾˆ ਦਾ ਅਹਿਸਾਸ ਕਰਵਾਇਆ।
‘ਮਨੁੱਖ ਪਦਾਰਥਕ ਹਾਲਾਤਾˆ ਦੀ ਉਪਜ ਹੁੰਦਾ ਹੈ।’ ਜਰਮਨੀ ਦੇ ਵਿਦਵਾਨ ਕਾਰਲ ਮਾਰਕਸ ਵੱਲੋˆ ਕਹੇ ਇਹ ਸ਼ਬਦ ਸਮਾਜ ਦੀ ਹਰ ਸਥਿਤੀ ‘ਤੇ ਲਾਗੂ ਹੁੰਦੇ ਹਨ। ਬਚਪਨ ‘ਚ ਖੇਡ-ਖੇਡ ‘ਚ ਖੇਤਾˆ ‘ਚ ਦਮੂਕਾˆ (ਬੰਦੂਕਾˆ) ਬੀਜਣ ਵਾਲਾ ਭਗਤ ਸਿੰਘ, ਜਦੋˆ 23 ਸਾਲ ਦੀ ਉਮਰ ‘ਚ ਭਾਰਤ ਦੇ ਇਨਕਲਾਬ ਦਾ ਨਿਸ਼ਾਨ ਬਣਦਾ ਹੈ ਤਾˆ ਉਹ ਦੁਨੀਆ ਦੇ ਇਨਕਲਾਬਾˆ ਨਾਲ ਸੰਬੰਧਤ ਕਿਤਾਬਾˆ ਨੂੰ ਜੇਲ ‘ਚ ਬੈਠਾ ਪੜ ਕੇ ‘ਪਰਮਗੁਣੀ’ ਬਣਦਾ ਹੈ। ਉਹ ਨਵੇˆ ਵਿਚਾਰ ਨੂੰ ਜਨਮ ਦਿੰਦਾ ਹੈ। ਉਸ ਦੀਆˆ ਕਰਨੀਆˆ, ਕਹਿਣੀਆˆ ਅਤੇ ਲਿਖਤਾˆ ਦਾ ਘੇਰਾ ਬਹੁਤ ਵਿਸ਼ਾਲ, ਬਹੁ-ਦਿਸ਼ਾਵੀ, ਬਹੁ-ਭਾˆਤੀ, ਪਰੰਤੂ ਬਹੁਤ ਗਾੜਾ ਹੈ। ਉਹ ਗੁੰਝਲਾˆ ਬੁਝਣ ਵਾਲਾ ਤੇ ਅਪ੍ਰਤੱਖ ਨੂੰ ਪ੍ਰਤੱਖ ਦਰਸਾਉਣ ਵਾਲਾ ਹੈ। ਉਸ ਦੇ ਪੜਨ ਦੀ, ਮਸਲੇ ਨੂੰ ਜਾਣ ਲੈਣ ਦੀ ਭੁੱਖ ਬਾਰੇ ਉਸ ਨੂੰ ਪੜਨ ਵਾਲੇ ਨੂੰ ਵੀ ਪਤਾ ਲੱਗਦਾ ਹੈ। ਉਸ ਦਾ ਸਾਥੀ ਸ਼ਿਵ ਵਰਮਾ ਲਿਖਦਾ ਹੈ, ‘ਭਗਤ ਸਿੰਘ ਕਿਤਾਬਾˆ ਪੜਦਾ ਨਹੀˆ, ਸਗੋˆ ਨਿਗਲਦਾ ਸੀ।’ ਉਹ ਆਪਣਾ ਮਿਸ਼ਨ ਆਪ ਚੁਣਦਾ ਤੇ ਮਾਰਕਸ ਦੇ ਦਿੱਤੇ ਨੁਕਤੇ ‘ਦਾਰਸ਼ਨਿਕਾˆ ਨੇ ਵੱਖ-ਵੱਖ ਢੰਗ ਨਾਲ ਦੁਨੀਆ ਦੀ ਕੇਵਲ ਵਿਆਖਿਆ ਕੀਤੀ ਹੈ, ਪਰ ਅਸਲ ਮੁੱਦਾ ਇਸ ਨੁੰ ਬਦਲਣ ਦਾ ਹੈ।’ ‘ਤੇ ਅਸਲ ‘ਚ ਅਮਲ ਕਰਦਾ ਹੈ।
ਇਤਹਾਸ ਗਵਾਹ ਹੈ ਕਿ ਜਦੋˆ ਵੀ ਵਿਗਿਆਨਿਕ ਸੋਚ ਨੇ ਵਿਕਾਸ ਕੀਤਾ ਹੈ ਤਾˆ ਹਰ ਉਸ ਰੂੜੀਵਾਦੀ ਨੀਤੀ ਦੇ ਢਿੱਡੀ ਪੀੜ ਹੋਇਆ ਜਿਸ ਨੇ ਵੀ ਸਮਾਜ ਨੂੰ ਤਰਕ ਰਹਿਤ ਵਿਸ਼ਵਾਸ਼ਾˆ ਦੇ ਬੰਧਨਾˆ ‘ਚ ਬੰਨਿਆ ਹੋਇਆ ਸੀ। ਰੂਸ ‘ਚ ਮਾਰਕਸਵਾਦੀ ਨੀਤੀਆˆ ਨਾਲ ਸਮਾਜਵਾਦੀ ਇਨਕਲਾਬ ਹੋਇਆ ਤਾˆ ਇਸ ਨੇ ਸਾਰੇ ਵਿਸ਼ਵ ਨੂੰ ਆਪਣੇ ਵੱਲ ਖਿੱਚਿਆ। ਜਿੰਨਾˆ ਘਰਾˆ ‘ਚ ਰੋਟੀਆˆ ਨਹੀˆ ਸੀ ਪੱਕਦੀਆˆ, ਉਨ੍ਹਾˆ ਘਰਾˆ ‘ਚ ਵਸਦੇ ਲੋਕ ਰੱਜ ਕੇ ਸੌˆਣ ਲੱਗ ਪਏ। ਲੋਕਾˆ ਨੂੰ ਕੰਮ ਮਿਲਿਆ। ਹਾਲਾਤ ਸੌਖੇ ਹੋਏ। ਹਰ ਇੱਕ ਵਿਅਕਤੀ ਨੇ ਰੂਸ ਦੀ ਰਾਸ਼ਟਰੀ ਆਮਦਨ ‘ਚ ਯੋਗਦਾਨ ਦਿੱਤਾ। ਲੈਨਿਨ ਦੀ ਮੌਤ 21 ਜਨਵਰੀ 1924 ਨੂੰ ਹੁੰਦੀ ਹੈ ਤੇ ਭਗਤ ਸਿੰਘ ਪਹਿਲੀ ਵਾਰ ਰੋਮਾਂਟਿਕ ਇਨਕਲਾਬੀ ਦੇ ਰੂਪ ‘ਚ ਹੀ ਭਾਰਤ ਨੂੰ ਜਥੇਬੰਦਕ ਸਾਥੀਆਂ ਨਾਲ ਮਿਲ ਕੇ ਆਜ਼ਾਦ ਕਰਵਾਉਣ ਲਈ 1924 ਨੂੰ ਆਪਣੇ ਘਰੋˆ, ਘਰ ਛੱਡ ਨਿਕਲ ਪੈˆਦਾ ਹੈ। ਭਗਤ ਸਿੰਘ ਲਿਖਦਾ ਹੈ, “ ਉਸ ਅਰਸੇ ਤੱਕ ਮੈˆ ਰੋਮਾˆਟਿਕ ਵਿਚਾਰਵਾਦੀ ਇਨਕਲਾਬੀ ਸੀ। ਉਦੋˆ ਤੱਕ ਤਾˆ ਸਿਰਫ ਅਨੁਯਾਈ ਹੀ ਸਾਂ।” ਲੈਨਿਨ ਦੀ ਵਿਦਾਇਗੀ ਤੇ ਭਗਤ ਸਿੰਘ ਦਾ ਪ੍ਰਵੇਸ਼ ਇਤਿਹਾਸਿਕ ਬਿੰਦੂ ਹਨ। ਭਗਤ ਸਿੰਘ ਦੀ ਜਿੰਦਗੀ ‘ਚ ਘਟਨਾਵਾˆ ਬੜੀ ਤੇਜੀ ਨਾਲ ਵਾਪਰਦੀਆˆ ਹਨ। ਉਸ ਦੀ ਸੋਚ ਅਤੇ ਵਿਚਾਰਧਾਰਾ ਸਦਾ ਨਖਾਰ ਵੱਲ ਵੱਧਦੀ ਗਈ। ਉਸ ਦਾ ਦ੍ਰਿਸ਼ਟੀਕੋਣ ਰੋਮਾˆਟਕਿ ਵਿਚਾਰਵਾਦੀ ਇਨਕਲਾਬੀ ਤੋˆ ਪਦਾਰਥਵਾਦੀ ਵਿਰੋਧਵਕਾਸੀ ਬਣਦਾ ਗਿਆ। ਪਦਾਰਥਵਾਦ ਉਹ ਸਿਧਾˆਤ ਹੈ ਜੋ ਕਹਿੰਦਾ ਹੈ ਕਿ ਦੁਨੀਆˆ ਦੀ ਉਤਪਤੀ ਨਿਰੰਤਰ ਵਿਕਾਸ ‘ਚੋˆ ਹੋਈ ਹੈ। ਇਹ ਕੋਈ ਰੱਬੀ ਕਰਾਮਾਤ ਦਾ ਫਲ ਨਹੀˆ, ਸਗੋˆ ਲੱਖਾˆ ਸਾਲਾˆ ‘ਚ ਜੀਵਾˆ ਦਾ, ਪੌਦਿਆˆ ਦਾ, ਰਸਾਇਣਾˆ ਦਾ ਮੇਲ ਵਜੋˆ ਪ੍ਰਕਰਿਤੀ ਦੇ ਨਾਲ ਘੋਲ ਹੈ। ਫਿਰ ਚਾਹੇ ਅੱਜ ਸਾਡੇ ਸਾਹਮਣੇ ਕੁਦਰਤੀ ਨਜਾਰੇ ਹੋਣ ਜਾˆ ਫਿਰ ਅਸੀˆ ਮਨੁੱਖ ਖੁੱਦ ਹੀ, ਜੋ ਬਾˆਦਰ ਤੋˆ ਵਿਕਾਸ ਕਰਕੇ ਬਣੇ ਹਾˆ, ਸਭ ਪਦਾਰਥਵਾਦੀ ਵਿਰੋਧਵਿਕਾਸੀ ਸਿਧਾˆਤ ਦੀ ਪੈਰਵੀ ਕਰਦੇ ਹਨ।
ਭਗਤ ਸਿੰਘ ਨੇ ਜਦ 1925 ‘ਚ ਜਥੇਬੰਦਕ ਭਾਰ ਨੂੰ ਆਪਣੇ ਮੋਢਿਆˆ ‘ਤੇ ਲਿਆ ਉਸ ਸਮੇˆ ਤੋˆ ਹੀ ਉਸ ‘ਚ ਗੁਣਾਤਮਕ ਤਬਦੀਲੀਆˆ ਆਉਣੀਆˆ ਸ਼ੁਰੂ ਹੋ ਗਈਆˆ। ਇਸ ਕਾਰਨ ਹੀ 1926 ‘ਚ ਭਗਵਤੀ ਚਰਨ ਵੋਹਰਾ ਨਾਲ ਮਿਲ ਕੇ ਲਾਹੌਰ ‘ਚ ‘ਨੌਜਵਾਨ ਭਾਰਤ ਸਭਾ’ ਦਾ ਗਠਨ ਕੀਤਾ, ਜਿਥੇ ਪਹਲੀ ਵਾਰ ਦੇਸ਼ ‘ਚ ਸੰਪੂਰਨ ਅਜ਼ਾਦੀ ਦੀ ਮੰਗ ਰੱਖੀ। ਅਜਿਹੀ ਮੰਗ ਇਸ ਤੋˆ ਪਹਲਾˆ ਨਾˆ ਤਾˆ ਕਦੇ ਕਿਸੇ ਭਾਰਤੀ ਸਰਮਾਏਦਾਰੀ ਲੀਡਰ ਨੇ ਰੱਖੀ ਸੀ ਨਾ ਹੀ ਕਿਸੇ ਮੌਕਾ ਪ੍ਰਸਤ ਪਾਰਟੀ ਨੇ। ਅੰਗਰੇਜਾˆ ਦੇ ਅਮੀਰ ਭਾਰਤੀ ਰਾਜਨੀਤਿਕ ਦਲਾਲ ਤਾˆ ਸਿਰਫ ਗੋਰਿਆˆ ਦੇ ਕਹਿਣ ‘ਤੇ ਹੀ ਕੰਮ ਕਰਦੇ ਸਨ।ਇੱਕਲੇ ਭਾਰਤ ਦਾ ਹੀ ਨਹੀˆ ਬਲਕਿ ਸਾਰੀ ਦੁਨੀਆˆ ਦੀ ਸਰਮਾਏਦਾਰੀ ਨੂੰ ਜੜੋˆ ਪੁੱਟਣ ਲਈ ਭਗਤ ਸਿੰਘ ਅਧਿਐਨ ਕਰਨ ਲੱਗਾ। ਉਹ ‘ਮੈˆ ਨਾਸਤਿਕ ਕਿਊˆ ਹਾˆ’ ਵਿੱਚ ਭਾਰਤ ਤੇ ਵਿਸ਼ਵ ਦੇ ਸਾਰੇ ਨੌਜਵਾਨਾˆ ਨੂੰ ਸੁਨੇਹਾ ਦਿੰਦਾ ਹੋਇਆ ਲਿਖਦਾ ਹੈ, “ਮੇਰੇ ਲਈ ਇਨਕਲਾਬੀ ਜੀਵਨ ‘ਚ ਵੱਡਾ ਮੋੜ ਆਇਆ ਸੀ। ‘ਅਧਿਐਨ ਕਰਨ’ ਦੇ ਅਹਿਸਾਸ ਦੀਆˆ ਤਰੰਗਾˆ ਮੇਰੇ ਮਨ ‘ਚ ਉਭਰਦੀਆˆ ਰਹੀਆˆ। ਅਧਿਐਨ ਕਰ, ਤਾˆ ਕਿ ਤੂੰ ਆਪਣੇ ਵਿਰੋਧੀਆˆ ਦੀਆˆ ਦਲੀਲਾˆ ਦਾ ਜਵਾਬ ਦੇ ਸਕਣ ਦੇ ਯੋਗ ਹੋ ਜਾਏˆ। ਆਪਣੇ ਸਿਧਾˆਤ ਦੀ ਹਮਾਇਤ ‘ਚ ਦਲੀਲਾˆ ਨਾਲ ਆਪਣੇ ਆਪ ਨੂੰ ਲੈਸ ਕਰਨ ਲਈ ਅਧਿਐਨ ਕਰ! ਮੈˆ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਪਹਲੇ ਅਕੀਦੇ ਤੇ ਵਸ਼ਿਵਾਸ਼ਾˆ ‘ਚ ਬਹੁਤ ਵੱਡੀ ਤਬਦੀਲੀ ਆ ਗਈ। ਸਾਡੇ ਤੋˆ ਪਹਿਲਾˆ ਦੇ ਇਨਕਲਾਬੀਆˆ ਵਿੱਚ ਸਿਰਫ ਤਸ਼ੱਦਦ ਦੇ ਤੌਰ ਤਰੀਕਆਿˆ ਦਾ ਰੋਮਾˆਸ ਭਾਰੂ ਸੀ, ਹੁਣ ਉਸ ਦੀ ਥਾˆ ਗੰਭੀਰ ਵਿਚਾਰਾˆ ਨੇ ਲੈ ਲਈ।” ਇਸ ਸਿੱਧੀ ਕੜੀ ਨੇ ਭਗਤ ਸਿੰਘ ਨੂੰ ਫ਼ਲਸਫੇ ਨਾਲ ਜੋੜਿਆ ਜਿਸ ਦਾ ਸਮਾਜਵਾਦੀ ਵਿਗਿਆਨ ‘ਚ ਜਰੂਰੀ ਥਾˆ ਹੈ। ਉਹ ਫ਼ਲਸਫੇ ਨੂੰ ਜਾਨਣ ਲੱਗਾ। ਆਪਣੀ ਲਿਖਤ ‘ਚ ਉਹ ਕਹਿੰਦਾ ਹੈ, “ਜਿਥੇ ਸਿੱਧੇ ਸਬੂਤ ਨਹੀˆ ਮਿਲਦੇ, ਉਥੇ ਫ਼ਲਸਫੇ ਦਾ ਅਹਿਮ ਸਥਾਨ ਹੁੰਦਾ ਹੈ। ਫ਼ਲਸਫਾ ਰਾਹ ਦਰਸਾਉˆਦਾ ਹੈ।*
ਐਚ.ਆਰ.ਏ (ਹਿੰਦੋਸਤਾਨ ਰਿਪਬਲਿਕਨ ਐਸੋਸੀਏਸ਼ਨ) ਦੇ ਮੈˆਬਰਾˆ ਨੇ ਸ਼ੁਰੂ-ਸ਼ੁਰੂ ‘ਚ ਰੂਸ ਦੇ ਇਨਕਲਾਬੀ ‘ਬਾਕੁਨਿਨ’ ਦੇ ਪ੍ਰਭਾਵ ‘ਚ ਕੰਮ ਕੀਤਾ, ਜਿਸ ਦਾ ਭਗਤ ਸਿੰਘ ਵੀ ਮੈˆਬਰ ਸੀ। ਭਗਤ ਸਿੰਘ ਦੀ ਜਮਾਤੀ ਚੇਤਨਤਾ ਉਸ ਦੀ ਹਰ ਇੱਕ ਕਾਰਵਾਈ ‘ਚ ਝਲਕਣ ਲੱਗ ਪਈ ਸੀ। ਉਹ ਭਾਰਤੀ ਪ੍ਰੋਲੇਤਾਰੀ (ਕਿਰਤੀ ਵਰਗ) ਨੂੰ ਨੇੜਿਓˆ ਸਮਝਣ ਲੱਗਾ। ਉਹ ਸਮਾਜ ਦੀ ਚਿੰਤਾ ਕਰਦਾ ਆਪਣੀ ਲਿਖਤਾˆ ‘ਚ ਲਿਖਦਾ ਹੈ, “ਸੱਭਿਅਤਾ ਦਾ ਮਹਾਨ ਢਾˆਚਾ ਜੇ ਵੇਲੇ ਸਿਰ ਨਾ ਸੰਭਾਲਿਆ ਗਿਆ ਤਾˆ ਢਹਿ ਢੇਰੀ ਹੋ ਜਾਵੇਗਾ। ਇਸ ਲਈ ਬੁਨਿਆਦੀ ਤਬਦੀਲੀ ਦੀ ਲੋੜ ਹੈ।” ਇਸ ਤਬਦੀਲੀ ਲਈ ਉਸ ਨੇ ਹਿੰਦੋਸਤਾਨ ਰਿਪਬਲਿਕਨ ਐਸੋਸੀਏਸ਼ਨ ਦਾ ਨਾਮ ਸਮਾਜਵਾਦੀ ਸਮਝ ਨਾਲ ਹਿੰਦੋਸਤਾਨ ਸ਼ੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ, (ਐਚ.ਐਸ.ਆਰ.ਏ) ਰੱਖਣ ਦਾ ਪ੍ਰਸਤਾਵ ਪੇਸ਼ ਕੀਤਾ। ਜਿਸ ਨੂੰ ਸਮਾਜਵਾਦ ਦੀ ਸਮਝ ਨਾਲ ਸਭ ਨੇ ਪ੍ਰਵਾਨ ਕੀਤਾ। ਜਥੇਬੰਦਕ ਚੇਤਨਾ ਦਾ ਸਬੂਤ ਦਿੰਦਿਆˆ ਹੀ 1928 ‘ਚ ਭਗਤ ਸਿੰਘ ਨੇ ‘ਨੌਜਵਾਨ ਭਾਰਤ ਸਭਾ’ ਨਾਲ ‘ਵਿਦਿਆਰਥੀ ਸਪਤਾਹ’ ਮਨਾਇਆ ਤੇ ‘ਨੌਜਵਾਨ ਭਾਰਤ ਸਭਾ’ ਦੀ ‘ਲਾਹੌਰ ਵਿਦਿਆਰਥੀ ਯੂਨੀਅਨ’ ਦੀ ਸਥਾਪਨਾ ਕੀਤੀ। ਜਿਸ ਦਾ ਨਿਰੋਲ ਕੰਮ ਸ਼ਾˆਤੀ ਨਾਲ ਵਿਦਿਆਰਥੀਆˆ ‘ਚ ਕੰਮ ਕਰਨਾ ਸੀ। ਹਿੰਦੋਸਤਾਨ ਸ਼ੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਨੇ ਸਾਈਮਨ ਕਮਿਸ਼ਨ ਦਾ ਲਾਲਾ ਲਾਜਪਤ ਰਾਏ ਨਾਲ ਮਿਲ ਕੇ ਵਿਰੋਧ ਕੀਤਾ। ਜਿਸ ਦੇ ਲਾਠੀਚਾਰਜ ‘ਚ ਲਾਲਾ ਜੀ ਦੀ ਮੌਤ ਹੋ ਗਈ। ਐਚ.ਐਸ.ਆਰ.ਏ ਨੇ ਦੇਸ਼ ਦੀ ਬੇਇਜ਼ਤੀ ਦਾ ਬਦਲਾ ਲੈਣ ਲਈ ਲਾਲਾ ਜੀ ਦੇ ਕਾਤਲਾˆ ਨੂੰ ਮਾਰਣ ਦਾ ਫੈਸਲਾˆ ਕੀਤਾ। ਇਸ ਤਹਿਤ ਗਲਤੀ ਨਾਲ ਸਕਾਟ ਦੀ ਥਾˆ ਸਾˆਡਰਸ ਨੂੰ ਮਾਰ ਦਿੱਤਾ ਗਿਆ। ਭਗਤ ਸਿੰਘ, ਰਾਜਗੁਰੂ, ਜੈ ਗੋਪਾਲ, ਚੰਦਰ ਸ਼ੇਖਰ ਆਜ਼ਾਰ ਤੇ ਸੁਖਦੇਵ ਨੇ ਸਾˆਝੇ ਐਕਸ਼ਨ ‘ਚ ਅੰਜਾਮ ਦਿੱਤਾ। ਪਰ ਭਗਤ ਸਿੰਘ ਖੂਨ ਖਰਾਬਾ ਕਰਨ ਦਾ ਵਿਰੋਧ ਕਰਦਾ ਸੀ। ਹਿੰਸਾ ਬਾਰੇ ਭਗਤ ਸਿੰਘ ਲਿਖਦਾ ਹੈ, “ਦਹਿਸ਼ਤਗਰਦੀ ਇਨਕਲਾਬੀ ਮਾਨਸਿਕਤਾ ਦੇ ਜਨਤਾ ਵਿੱਚ ਗਹਿਰੇ ਨਾ ਜਾਣ ਬਾਰੇ ਇੱਕ ਪਛਤਾਵਾ ਹੈ। ਇਸ ਤਰਾˆ੍ਹ ਇਹ ਨਾਕਾਮਯਾਬੀ ਦਾ ਇਕਬਾਲ ਕਰਨਾ ਵੀ ਹੈ। ……. ਹਰ ਦੇਸ਼ ਦੇ ਵਿੱਚ ਇਸ ਦਾ ਇਤਿਹਾਸ ਨਾਕਾਮਯਾਬੀ ਦਾ ਇਤਿਹਾਸ ਹੈ। ……ਹਾਰ ਦਾ ਬੀਜ਼ ਇਸ ਦੇ ਅੰਦਰ ਹੀ ਉਗਰਿਆ ਹੋਇਆ ਹੁੰਦਾ ਹੈ। ……. ਮੈˆ ਦਹਿਸ਼ਤ ਪਸੰਦ ਨਹੀˆ ਹਾˆ। ਮੈˆ ਇੱਕ ਇਨਕਲਾਬੀ ਹਾˆ।”
ਭਗਤ ਸਿੰਘ ਆਪਣੇ ਜੀਵਨ ਦੇ ਅਨੇਕਾˆ ਮੋੜਾˆ ‘ਤੇ ਮਜਬੂਤ ਸਮਾਜਵਾਦੀ ਇਨਕਲਾਬੀ ਵਿਗਿਆਨੀ ਵਜੋˆ ਵਿਚਰਨ ਲੱਗਾ। ਉਹ ਲੈਨਿਨ ਵਾˆਗ ਮੈਦਾਨ ‘ਚ ਨਿਤਰਿਆ। ਭਗਤ ਸਿੰਘ ਤੇ ਬਟੂਕੇਸ਼ਵਰ ਦੱਤ ਨੇ ਲੋਕਾˆ ‘ਚ ਆਜਾਦੀ ਦੀ ਤੜਪ ਵਧਾਉਣ ਲਈ 8 ਅਪ੍ਰੈਲ 1929 ਨੂੰ 12:30 ਮਿੰਟ ‘ਤੇ ਅਸੈˆਬਲੀ ‘ਚ ਦੋ ਬੰਬ ਸੁੱਟੇ ਤੇ ਇਸ ਦੇ ਮਕਸਰ ਨੂੰ ਲੋਕਾˆ ਤੱਕ ਪਹੁੰਚਾਉਣ ਲਈ ਅਦਾਲਤਾˆ ਨੂੰ ਮੰਚ ਦੇ ਤੌਰ ‘ਤੇ ਵਰਤਿਆ। ਕੇਸ ਚੱਲੇ। ਹਰ ਥਾˆ ਭਗਤ ਸਿੰਘ ਵੱਲੋˆ ਫੈਲਾਇਆ ਇਨਕਲਾਬ ਦਾ ਨਾਅਰਾ ਗੂੰਜਣ ਲੱਗਾ। ਭਗਤ ਸਿੰਘ ਇਨਕਲਾਬ ਦੇ ਨਾਅਰੇ ਬਾਰੇ ਲਖਿਦਾ ਹੈ, *ਤੁਸੀˆ ‘ਇਨਕਲਾਬ-ਜਿੰਦਾਬਾਦ’ ਦੇ ਨਾਅਰੇ ਲਗਾਉˆਦੇ ਹੋ। ਮੈˆ ਇਹ ਮੰਨ ਕੇ ਤੁਰਦਾˆ ਹਾˆ ਕਿ ਤੁਸੀˆ ਇਸ ਦੇ ਮਤਲਬ ਸਮਝਦੇ ਹੋ। ਅਸੈˆਬਲੀ ਬੰਬ ਕੇਸ ਵਿੱਚ ਦਿੱਤੀ ਗਈ ਸਾਡੀ ਪਰਿਭਾਸ਼ਾ ਮੁਤਾਬਿਕ, ਇਨਕਲਾਬ ਦਾ ਭਾਵ ਮੌਜੂਦਾ ਸਮਾਜਕ ਢਾˆਚੇ ਦੀ ਤਬਦੀਲੀ ਅਤੇ ਸਮਾਜਵਾਦ ਦੀ ਸਥਾਪਤੀ ਹੈ। ਇਸ ਮੰਤਵ ਲਈ ਸਾਡਾ ਫੌਰੀ ਆਸ਼ਾ, ਤਾਕਤ ਹਾਸਲ ਕਰਨਾ ਹੈ। ਅਸਲ ਵਿੱਚ ‘ਰਿਆਸਤ’ ਯਾਨੀ ਸਰਕਾਰੀ ਮਸ਼ੀਨਰੀ ਰਾਜ ਕਰਦੀ ਜਮਾਤ ਦੇ ਹੱਥਾˆ ਵਿੱਚ, ਆਪਣੇ ਹਿੱਤਾˆ ਦੀ ਰਾਖੀ ਕਰਨ ਅਤੇ ਹੋਰ ਅੱਗੇ ਵਧਾਉਣ ਦਾ ਸੰਦ ਹੀ ਹੈ। ਅਸੀˆ ਇਸ ਸੰਦ ਨੂੰ ਖੋਹ ਕੇ ਆਪਣੇ ਆਦਰਸ਼ਾˆ ਦੀ ਪੂਰਤੀ ਲਈ ਵਰਤਣਾ ਚਾਹੁੰਦੇ ਹਾˆ। ਸਾਡੇ ਆਦਰਸ਼ ਹਨ ਸਮਾਜਕਿ ਸਿਰਜਣਾ ਨਵੇˆ ਢੰਗ ਨਾਲ, ਯਾਨੀ ਕਿ ‘ਮਾਰਕਸੀ ਢੰਗ’ ਤਰੀਕੇ ਉੱਤੇ। ਇਸੇ ਮੰਤਵ ਲਈ ਅਸੀˆ ਸਰਕਾਰੀ ਮਸ਼ੀਨਰੀ ਨੂੰ ਵਰਤਣਾ ਚਾਹੁੰਦੇ ਹਾˆ। ਲਗਾਤਾਰ ਜਨਤਾ ਨੂੰ ਸਿੱਖਿਆ ਦਿੰਦੇ ਰਹਿਣਾ ਹੈ ਤਾˆ ਕਿ ਆਪਣੇ ਸਮਾਜਕਿ ਪ੍ਰੋਗਰਾਮ ਦੀ ਪੂਰਤੀ ਲਈ ਇੱਕ ਸੁਖਾਵਾˆ ਅਤੇ ਅਨੁਕੂਲ ਵਾਤਾਵਰਨ ਬਣਾਇਆ ਜਾ ਸਕੇ। ਅਸੀˆ ਉਨ੍ਹਾˆ ਨੂੰ ਘੋਲਾˆ ਦੇ ਦੌਰਾਨ ਹੀ ਵਧੀਆ ਟ੍ਰੇਨਿੰਗ ਅਤੇ ਵਿੱਦਿਆ ਦੇ ਸਕਦੇ ਹਾˆ।”
ਆਪਣੀਆˆ ਲਿਖਤਾˆ ‘ਚ ਨੌਜਵਾਨਾˆ ਦੇ ਨਾਮ ਸੁਨੇਹੇ ‘ਚ ਭਗਤ ਸਿੰਘ ਸਾਨੂੰ ਕਹਿੰਦਾ ਹੈ-
ਭਗਤ ਸਿੰਘ ਲਿਖਦਾ ਹੈ, “ਮੈˆ ਇੱਕ ਕ੍ਰਾˆਤੀਕਾਰੀ ਹਾˆ, ਜਿਸ ਦੇ ਕੁਝ ਨਿਸ਼ਚਿਤ ਵਿਚਾਰ ਹਨ, ਇੰਨਾˆ੍ਹ ਵਿਚਾਰਾˆ ਤੇ ਆਦਰਸ਼ਾˆ ਨਾਮ ਬੱਝਾ ਹੋਇਆ ਲੰਬਾ ਪ੍ਰੋਗਰਾਮ ਹੈ। …… ਕ੍ਰਾˆਤੀ ਲਈ ਖੂਨੀ ਲੜਾਈ ਲੜਨੀਆˆ ਤੇ ਹਿੰਸਾ ਪੈਦਾ ਕਰਨ ਦੀ ਖ਼ਾਸ ਜਰੂਰਤ ਨਹੀˆ ਹੁˆੰਦੀ, ਬੰਬ ਤੇ ਪਿਸਤੋਲ ਦੀ ਵੀ ਨਹੀˆ। ਕ੍ਰਾˆਤੀ ਤੋˆ ਸਾਡਾ ਮਤਲਬ ਵੱਖ-ਵੱਖ ਵਰਗਾˆ ਦੇ ਸਮਾਜ ਵਿੱਚ ਅਮਲੀ ਪਰਿਵਰਤਨ ਤੋˆ ਹੈ। ਕ੍ਰਾˆਤੀ ਤੋˆ ਸਾਡਾ ਮਤਲਬ ਇੱਕ ਅਜਿਹੇ ਸਮਾਜ ਦੀ ਸਿਰਜਣਾ ਕਰਨਾ ਹੈ, ਜੋ ਇਸ ਤਰਾˆ੍ਹ ਦੇ ਸੰਕਟਾˆ ਤੋˆ ਲੋਕਾˆ ਨੂੰ ਮੁਕਤ ਕਰੇ। ਜਿਵੇˆ ਸ਼ੋਸ਼ਣ, ਪੀੜਾ, ਦਰਿੱਦਰਤਾ ਨਾ-ਬਰਾਬਰੀ, ਗਰੀਬੀ।”
ਉਹ ਨੌਜਵਾਨਾˆ ਨੂੰ ਕਹਿੰਦਾ “ਇਸ ਸਮੇˆ ਅਸੀ ਨੌਜਵਾਨਾˆ ਨੂੰ ਇਹ ਨਹੀˆ ਕਹਿ ਸਕਦੇ ਕਿ ਉਹ ਬੰਬ ਤੇ ਪਿਸਤੌਲ ਚੁੱਕਣ। ਅੱਜ ਵਿਦਿਆਰਥੀਆˆ ਦੇ ਸਾਹਮਣੇ ਇਸ ਤੋˆ ਵੀ ਮਹੱਤਵਪੂਰਨ ਕੰਮ ਹੈ। ਨੌਜਵਾਨਾˆ ਨੂੰ ਕ੍ਰਾˆਤੀ ਦਾ ਇਹ ਸੰਦੇਸ਼ ਦੇਸ਼ ਦੇ ਕੋਨੇ-ਕੋਨੇ ‘ਚ ਪਹੁੰਚਾਉਣਾ ਹੈ, ਫੈਕਟਰੀਆˆ ਕਾਰਖ਼ਾਨਿਆˆ ‘ਚ ਤੇ ਪਿੰਡਾˆ ਦੀਆˆ ਖ਼ਸਤਾ ਝੋˆਪੜਿਆˆ ‘ਚ ਰਹਿਣ ਵਾਲੇ ਕਰੋੜਾˆ ਲੋਕਾˆ ‘ਚ, ਇਸ ਕ੍ਰਾˆਤੀ ਦੀ ਅੱਗ ਜਗਾਉਣੀ ਹੈ। ਜਿਸ ਨਾਲ ਅਜ਼ਾਦੀ ਆਵੇਗੀ ਤੇ ਇੱਕ ਮਨੁੱਖ ਹੱਥੋˆ ਦੂਜੇ ਮਨੁੱਖ ਦਾ ਸ਼ੋਸ਼ਣ ਖਤਮ ਹੋਵੇ।”
ਕਿਸਾਨਾˆ ਤੇ ਮਜ਼ਦੂਰਾˆ ਬਾਰੇ ਭਗਤ ਸਿੰਘ ਲਿਖਦਾ ਹੈ, “ਪਿੰਡਾˆ ਤੇ ਕਾਰਖਾਨਿਆˆ ਦੇ ਕਿਸਾਨ ਤੇ ਮਜ਼ਦੂਰ ਹੀ ਅਸਲੀ ਕ੍ਰਾˆਤੀਕਾਰੀ ਸੈਨਿਕ ਹਨ। ਕਾˆ੍ਰਤੀ ਰਾਸ਼ਟਰੀ ਹੋਵੇ ਜਾˆ ਸਮਾਜਵਾਦੀ, ਜਿੰਨਾˆ ਸ਼ਕਤੀਆˆ ‘ਤੇ ਅਸੀˆ ਨਿਰਭਰ ਹੋ ਸਕਦੇ ਹਾˆ, ਉਹ ਕਿਸਾਨ ਤੇ ਮਜ਼ਦੂਰ ਹਨ।”
ਭਗਤ ਸਿੰਘ ਦੇ ਬੋਲ, “ਵਿਅਕਤੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਪਰ ਵਿਚਾਰਾˆ ਨੂੰ ਨਸ਼ਟ ਨਹੀˆ ਕੀਤਾ ਜਾ ਸਕਦਾ। ਇਤਿਹਾਸ ਇਸ ਗੱਲ਼੍ਹ ਦਾ ਗਵਾਹ ਹੈ ਕਿ ਸਮਾਜ ਵਿੱਚ ਉੱਠਣ ਵਾਲੇ ਇਨਕਲਾਬੀ ਵਿਚਾਰਾˆ ਨੂੰ ਹਾਕਮਾˆ ਦੇ ਜਬਰੋ-ਜ਼ੁਲਮ ਨਾਲ ਨਹੀˆ ਰੋਕਿਆ ਜਾ ਸਕਿਆ।”
ਭਗਤ ਸਿੰਘ ਦੀਆˆ ਲਿਖਤਾˆ ਸੱਚਮੁੱਚ ਹੀ ਦੁਨੀਆ ਦੇ ਸਰਮਾਏਦਾਰੀ ਪ੍ਰਬੰਧ ਦੇ ਖ਼ਾਤਮੇ ਤੇ ਸਮਾਜਵਾਦ ਦੀ ਸਥਾਪਤੀ ਦਾ ਰਾਹ ਦਰਸਾਉˆਦੀਆˆ ਹਨ। ਉਸ ਨੇ ਕਿਹਾ ਸੀ, “ਇਨਕਲਾਬ, ਹੁਣ ਭਵਿੱਖਬਾਣੀ ਜਾˆ ਸੰਭਾਵਨਾ ਨਹੀˆ, ਸਗੋˆ ਅਮਲੀ ਰਾਜਨੀਤੀ ਹੈ, ਜਿਸ ਨੂੰ ਸੋਚੀ ਸਮਝੀ ਯੋਜਨਾ ਅਤੇ ਬੇਤਰਸ ਅਮਲ ਰਾˆਹੀˆ ਕਾਮਯਾਬ ਕੀਤਾ ਜਾ ਸਕਦਾ ਹੈ। ਇਸ ਦੇ ਪਹਿਲੂਆˆ ਤੇ ਤਤਪਰਤਾ ਬਤਰੇ, ਇਸ ਦੇ ਤਰੀਕੇ ਬਾਰੇ ਕੋਈ ਵਿਚਾਰਧਾਰਕ ਉਲਝਣ ਨਹੀˆ ਹੋਣੀ ਚਾਹੀਦੀ ਹੈ।” ਅੱਜ ਲ਼ੋੜ ਹੈ ਨੌਜਵਾਨਾˆ ਨੂੰ ਭਗਤ ਸਿੰਘ ਵਾˆਗ ਪੜ੍ਹ ਕੇ ਚਿੰਤਕ ਬਣਨ ਦੀ ਕਿਉˆਕਿ ਭਾਰਤੀ ਕਿਰਤੀਆˆ ਦੀਆˆ ਮਾˆਵਾˆ ਅੱਜ ਵੀ ਭਗਤ ਸਿੰਘ ਜੰਮਦਿਆˆ ਹਨ। ਲੋੜ ਸਿਰਫ਼ ਆਪਣੇ ਅੰਦਰ ਝਾਤੀ ਮਾਰਨ ਦੀ ਹੈ।
ਅੱਜ ਦੇ ਦੌਰ ‘ਚ ਭਗਤ ਸਿੰਘ ਦੀਆˆ ਲਿਖਤਾˆ ਤੋˆ ਸੇਧ ਲੈਣ ਦੀ ਲੋੜ ਹੈ। 1931 ‘ਚ ਲਿਖਿਆ ਇਨਕਲਾਬੀ ਪ੍ਰੋਗਰਾਮ ਦੇ ਖਰੜੇ ‘ਚ ਭਗਤ ਸਿੰਘ ਅੱਜ ਦੀ ਬੇਰੁਜਗਾਰੀ ਦੀ ਸਮੱਸਿਆ ਦਾ ਹੱਲ ਪੇਸ਼ ਕਰਦਾ ਹੈ। ਇਹ ਲਿਖਤ ਸਾਡੀ ਅੱਜ ਦੀ ਸਥਤੀ ‘ਤੇ ਹੂ-ਬ-ਹੂ ਲਾਗੂ ਹੁੰਦੀ ਹੈ। ਭਗਤ ਸਿੰਘ ਕੰਮ ਦੇ ਘੰਟਿਆˆ ਨੂੰ ਲੋੜ ਮੁਤਾਬਿਕ ਛੋਟਾ ਕਰਨ ਦੀ ਗੱਲ੍ਹ ਕਰਦਾ ਹੈ ਤਾˆ ਜੋ ਹਰ ਇੱਕ ਨੂੰ ਰੁਜਗਾਰ ਦਿੱਤਾ ਜਾ ਸਕੇ। 1 ਜਨਵਰੀ 1959 ਨੂੰ ਕਿਊਬਾ ‘ਚ ਸਮਾਜਵਾਦੀ ਆਗੂ ਫਦੇਲ ਕਾਰਸਤੋ ਨੇ ਇਨਕਲਾਬ ਕੀਤਾ। ਉਹ ਵੀ ਇਸ ਗੱਲ੍ਹ ਦੀ ਗਵਾਹੀ ਦਿੰਦਾ ਕਹਿੰਦਾ ਹੈ, “ਪਰ ਮੈˆ ਕਹਿੰਦਾ ਹਾˆ ਕਿ ਇਸਤਰੀ ਪੁਰਸ਼ਾˆ ਲਈ ਅੱਠ ਘੰਟੇ ਹੀ ਕੰਮ ਕਰਨਾ ਕਿਊˆ ਜਰੂਰੀ ਹੈ? ਜੇ ਸਾਡੇ ਕੋਲ ਤਕਨੀਕ ਹੈ ਜੋ ਸਾਡੀ ਪੈਦਾਵਾਰ ਵਧਾ ਸਕਦੀ ਹੈ ਤਾˆ ਲੋਕ ਅੱਠ ਘੰਟੇ ਦੀ ਬਜਾਏ ਚਾਰ ਘੰਟੇ ਕੰਮ ਕਿਊˆ ਨਾ ਕਰਨ? ਇਸ ਨਾਲ ਬੇਰੁਜ਼ਗਾਰੀ ਵੀ ਦੂਰ ਹੋਵੇਗੀ ਅਤੇ ਲੋਕਾˆ ਕੋਲ ਫੁਰਸਤ ਵੀ ਜਿਆਦਾ ਹੋਵੇਗੀ।”
ਜਦ ਮਰਜ ਦੀ ਦਵਾ ਹੈ ਤਾˆ ਫਿਰ ਅਸੀˆ ਉਸ ਨੂੰ ਪ੍ਰਾਪਤ ਕਰਨ ਦੇ ਰਾਹ ‘ਤੇ ਦੇਰੀ ਕਿਊਂ ਕਰਦੇ ਹਾਂ। ਸਾਡੀ ਅੱਜ ਦੀ ਸਾਰੀ ਸ਼ਕਤੀ ਨੌਜਵਾਨਾˆ ਦੇ ਉੱਤੇ ਨਿਰਭਰ ਹੈ, ਜੋ ਅਸਲ ‘ਚ ਭਗਤ ਸਿੰਘ ਦੇ ਵਾਰਿਸ ਹਨ। ਦੇਸ਼ ਅਤੇ ਦੁਨੀਆˆ ‘ਚ ਸਿਰਫ ਨੌਜਵਾਨ ਵਰਗ ਹੀ ਹੈ ਜੋ ਸਭ ਤੋˆ ਵੱਧ ਮੁਸੀਬਤਾˆ ਦਾ ਸਾਹਮਣਾ ਕਰ ਰਹਾ ਹੈ। ਨੌਜਵਾਨਾˆ ਦੀ ਸਮੱਸਆਿ ਆਰਥਕਿਤਾ ਦੇ ਨਾਲ ਜੁੜੀ ਹੈ ਜਿਸ ਦਾ ਸੰਬੰਧ ਅੱਗੇ ਸਿੱਧਾ-ਸਿੱਧਾ ਉਨ੍ਹਾˆ ਦੇ ਪਰਵਾਰਾˆ ਦੀ ਆਰਥਿਕ ਹਾਲਤ ਦੇ ਨਾਲ ਹੈ ਤੇ ਇਸ ਸਾਰੇ ਦਾ ਸੰਬੰਧ ਰਾਜਨੀਤੀ ਦੇ ਨਾਲ ਹੈ। ਗਾˆਧੀ ਨੇ 1920 ‘ਚ ਅਹਿਮਦਾਬਾਦ ਦੇ ਮਜਦੂਰਾˆ ਨਾਲ ਮਿਲ ਕੇ ਕੰਮ ਕਰਨ ਦੇ ਪਹਿਲੇ ਤਜਰਬੇ ਬਾਅਦ ਕਿਹਾ ਸੀ, “ਸਾਨੂੰ ਮਜਦੂਰਾˆ ਨਾਲ ਗਾˆਢਾ-ਸਾˆਢਾ ਨਹੀˆ ਕਰਨਾ ਚਾਹੀਦਾ। ਫੈਕਟਰੀ ਪ੍ਰੋਲੇਤਾਰੀ ਦਾ ਰਾਜਨੀਤਕਿ ਇਸਤੇਮਾਲ ਬਹੁਤ ਖਤਰਨਾਕ ਹੈ (ਮਈ 1921 ਦੀ ਟਾਈਮਜ਼)।” ਇਹ ਗੱਲ੍ਹ ਇਸ ਕਰਕੇ ਕਹੀ ਗਈ ਕਿੳˆਕਿ ਉਹ ਮਜਦੂਰਾˆ ਦੀ ਸ਼ਕਤੀ ਤੋˆ ਡਰਦੇ ਸਨ। ਅੱਜ ਦੇ ਮੰਤਰੀ ਵੀ ਨੌਜਵਾਨਾˆ ਨੂੰ ਰਾਜਨੀਤੀ ਕਰਨ ਤੋˆ ਰੋਕਦੇ ਹਨ। ਜਿਸ ਸਮੇˆ ਗਾˆਧੀ ਨੇ ਇਹ ਬਿਆਨ ਦਿੱਤਾ, ਉਸ ਸਮੇˆ ਪ੍ਰੋਲੇਤਾਰੀ ਜੋਬਨ ‘ਤੇ ਸੀ। ਪਰ ਅੱਜ ਸਮਾˆ ਬਦਲ ਗਿਆ ਹੈ ਤੇ ਅੱਜ ਜਿਸ ਤਰੀਕੇ ਨਾਲ ਬੇਰੁਜਗਾਰ ਨੌਜਵਾਨਾˆ ਦੀਆˆ ਕਤਾਰਾˆ ਲੰਬੀਆˆ ਹੋ ਰਹੀਆˆ ਹਨ, ਅੱਜ ਸਮਾਜ ਉਨ੍ਹਾˆ ਦੀ ਅਗਵਾਈ ਦੀ ਮੰਗ ਕਰਦਾ ਹੈ। ਜਿਸ ਨੌਜਵਾਨਾˆ ਨੂੰ ਭਗਤ ਸਿੰਘ ਸੁਨੇਹੇ ਦਿੰਦਾ ਹੈ, ਅੱਜ ਅਸਲ ‘ਚ ਉਸ ਆਧੁਨਿਕ ਪ੍ਰੋਲੇਤਾਰੀ ਦੀ ਆਵਾਜ ਬੁਲੰਦ ਕਰਨ ਦੀ ਜਿੰਮੇਵਾਰੀ ਸਾਡੇ ਮੋਢਿਆˆ ‘ਤੇ ਹੈ। ਨੌਜਵਾਨ ਰੁਜਗਾਰ ਲਈ ਜਿਸ ਤਰੀਕੇ ਨਾਲ ਜੂਝ ਰਿਹਾ ਹੈ ਤੇ ਜਿਸ ਤਰੀਕੇ ਨਾਲ ਕੰਮ ‘ਤੇ ਲੱਗਿਆˆ ਨੂੰ ਕੰਮ ਤੋˆ ਬਾਹਰ ਕੱਢਣ ਦਾ ਰੁਝਾਨ ਤੇਜ ਹੈ, ਇਹ ਸਾਨੂੰ ਮੁੜ ਕੇ ਇਨਕਲਾਬੀ ਗਤੀਵਿਧੀਆˆ ਦੀ ਯੋਜਨਾਬੰਦੀ ਭਗਤ ਸਿੰਘ ਦੇ ਕਹੇ ਸ਼ਬਦਾˆ ‘ਕੰਮ ਦੇ ਘੰਟਿਆˆ ਨੂੰ ਲੋੜ ਮੁਤਾਬਕਿ ਛੋਟਾ ਕਰਨ’ ਨੂੰ ਕੇˆਦਰ ‘ਚ ਰੱਖ ਕੇ ਹੀ ਕਰਨਾ ਪਵੇਗਾ। ਨੌਜਵਾਨ ਬੇਰੁਜਗਾਰ ਹੈ, ਮਜਦੂਰਾˆ ਦਾ ਸ਼ੋਸ਼ਣ ਸਿਖਰ ‘ਤੇ ਹੈ, ਕੰਮ ‘ਤੇ ਲੱਗਿਆˆ ਦੀ ਜੂਨ ਬੁਰੀ ਹੈ ਤੇ ਵਿਹਲਿਆˆ ਨੂੰ ਮੁਸੀਬਤਾˆ ਨੇ ਘੇਰਿਆ ਹੋਇਆ ਹੈ ਤੇ ਖੁਦਕੁਸ਼ੀਆˆ ਹਰ ਰੋਜ ਵਾਧੇ ਵੱਲ ਹਨ।
ਦੁਨੀਆˆ ਨੂੰ ਜੇਕਰ ਕੰਮ ਦੇਣਾ ਹੈ ਤਾˆ ਰਾਜਨੀਤੀ ਦੇ ਮੈਦਾਨ ਮੱਲਣੇ ਪੈਣਗੇ। ਭਗਤ ਸਿੰਘ ਨਾਲ ਸੰਬੰਧਿਤ ਜਿਸ ਹਿੱਸੇ ਨੂੰ ਲੋਕਾˆ ਕੋਲ ਜਾਣ ਤੋˆ ਰੋਕਿਆ ਹੈ, ਸਾਨੂੰ ਉਸ ‘ਤੇ ਕੰਮ ਕਰਨਾ ਪੈਣਾ ਹੈ। ਅਸੀˆ ਪਸ਼ੂ ਨਹੀˆ ਹਾˆ, ਜੋ ਪਰਵਾਰ ਨੂੰ, ਸਮਾਜ ਨੂੰ, ਆਤਮਿਕ ਸੁੱਖ ਨੂੰ ਭੁੱਲ ਭਲਾ ਕੇ 8, 10, 12 ਘੰਟਿਆˆ ਤੱਕ ਕੰਮ ਕਰਦੇ ਰਹੀਏ। ਉਨ੍ਹਾˆ ਕੜੀਆˆ ਦੀ ਤਰਤੀਬ ਨੂੰ ਜੋੜਨ ਦੀ ਲੋੜ ਹੈ, ਜੋ ਸਾਡੀ ਸਮਝ ‘ਚੋˆ ਹੀ ਬਾਹਰ ਹੋ ਚੁੱਕੀਆˆ ਹਨ। ਸਰਮਾਏਦਾਰੀ ਅਤਿ ਵਿਕਸਿਤ ‘ਵਿੱਤੀ ਸਰਮਾਏ’ ਦੇ ਰੂਪ ‘ਚ ਹਰ ਵਰਗ ਨੂੰ ਡੰਗ ਮਾਰ ਰਹੀ ਹੈ। ਦੁਨੀਆˆ ‘ਚ ਕਰਜ ਦੇਣ ਦਾ ਭਿਅੰਕਰ ਖੇਡ ਖੇਡਿਆ ਜਾ ਰਹਾ ਹੈ। ਘਰਾˆ ਦੇ ਘਰ ਕਰਜ ‘ਚ ਗ੍ਰਸਤ ਹਨ। ਲੋਕਾˆ ਦੀ ਆਮਦਨੀ ਨਾˆਹ ਦੇ ਬਰਾਬਰ ਹੈ।
ਸਾਨੂੰ ਇਹ ਸਮਝਣਾ ਪਵੇਗਾ ਕਿ ਅਸਲ ‘ਚ ਅੱਜ ਦਾ ਵਰਤਾਰਾ ਸਾਰੀ ਦੁਨੀਆˆ ‘ਚ ਕੀ ਹੈ? ਸਾਰੀ ਦੁਨੀਆˆ ‘ਚ ਅਮੀਰ ਗਰੀਬ ਦਾ ਪਾੜਾ ਭਿਅੰਕਰ ਸਿਖਰ ਦੇ ਰੂਪ ‘ਚ ਹੈ। ਜਨਵਰੀ ਮਹੀਨੇ ਆਕਸਫੌਮ ਦੀ ਰਪੋਰਟ ਪ੍ਰਕਾਸ਼ਤਿ ਹੋਈ। ਇਸ ‘ਚ ਦੱਸਿਆ ਗਿਆ ਹੈ ਕਿ ਸੰਸਾਰ ਦੇ ਉਪਰਲੇ 8 ਕਿਰਤ ਦਾ ਲਹੂ ਪੀਣ ਵਾਲੇ ਬੰਦਿਆˆ ਕੋਲ ਉਨ੍ਹਾˆ ਤੋˆ ਹੇਠਲੀ ਅੱਧੀ ਅਬਾਦੀ ਜਿੰਨੀ ਦੌਲਤ ਹੈ। ਅੱਧੀ ਆਬਾਦੀ ‘ਚ 360 ਕਰੋੜ ਲੋਕ ਆਉˆਦੇ ਹਨ। ਇਹ ਰਿਪੋਰਟ ਹਰ ਸਾਲ ਛਪਦੀ ਹੈ। ਹੇਠਲੀ ਆਬਾਦੀ ਦੀ ਇਸ ਰੁਝਾਨ ਕਾਰਨ 2010 ਤੋˆ 2015 ਤੱਕ 38% ਜਾਇਦਾਦ ਘਟੀ, ਜੋ ਕਿ 10 ਖਰਬ ਡਾਲਰ ਬਣਦੀ ਹੈ ਤੇ ਇਨ੍ਹਾˆ ਸਾਲਾˆ ‘ਚ ਹੀ ਸਿਰਫ 62 ਬੰਦਆਿˆ ਕੋਲ 12.5 ਖਰਬ ਜਾਇਦਾਦ ਵੱਧ ਗਈ। ਇਸ ਨੂੰ ਥੋੜਾ ਹੋਰ ਸੌਖਾ ਸਮਝਣ ਦਾ ਯਤਨ ਕਰਦੇ ਹਾˆ ਜੋ ਹੋਰ ਵੀ ਭਿਅੰਕਰ ਹੈ। ਉਪਰਲੇ 1% ਲੋਕਾˆ ਕੋਲ ਕੁੱਲ 48% ਜਾਇਦਾਦ ਹੈ। ਅਗਲੇ 19% ਕੋਲ 46%। ਮਤਲਬ ਕੁੱਲ ਦੁਨੀਆˆ ਦੀ ਉਪਰਲੀ 20% ਆਬਾਦੀ ਕੋਲ 94% ਤੋˆ ਵੱਧ ਦੀ ਦੌਲਤ ਹੈ ਅਤੇ ਹੇਠਲੀ 80% ਆਵਾਮ ਕੋਲ ਸਰਿਫ 6% ਤੋˆ ਘੱਟ ਦੌਲਤ ਹੈ। ਇਸ ਦੇ ਦੂਜੇ ਪਾਸੇ ਦੁਨੀਆˆ ‘ਚ ਬੇਰੁਜਗਾਰਾˆ ਦਾ ਹੜ ਹੈ। ਲੋੜ ਸਿਰਫ ਇਸ ਹੜ ਨੂੰ ਯੋਜਨਾਬੰਧ ਕਰਨ ਦੀ ਹੈ। ਇਹ ਆਧੁਨਿਕ ਪ੍ਰੋਲੇਤਾਰੀ ਸਮਾਜ ‘ਚ ਸੰਘਰਸ਼ਾˆ ਦਾ ਪਿੜ੍ਹ ਮੱਲ ਰਹੀ ਹੈ। ਜਦੋˆ ਇਹ ਪਿੜ ਮਲਦੀ ਹੈ ਤਾˆ ਇਸ ਦੀ ਸਿਧਾˆਤਕ ਸਮਝ ਸਾਰੀ ਯੋਜਨਾˆਬੰਦੀ ਨੂੰ ਭਗਤ ਸਿੰਘ ਦੀ ਕਹੀ ਗੱਲ਼੍ਹ ‘ਕੰਮ ਦੇ ਘੰਟਆਿˆ ਨੂੰ ਲੋੜ ਮੁਤਾਬਿਕ ਛੋਟਾ ਕਰਨ’ ਵੱਲ ਮੋੜ ਕੱਟਦੀ ਹੈ। ਅੱਜ ਕਿਸਾਨ, ਮਜਦੂਰ, ਵਪਾਰੀ, ਦੁਕਾਨਦਾਰ, ਦਹਾੜੀਦਾਰ ਹਰ ਕੋਈ ਆਪਣੀ ਔਲਾਦ ਦੇ ਨੌਕਰੀ ਨਾ ਲੱਗਣ ਤੋˆ ਪ੍ਰੇਸ਼ਾਨ ਹੈ। ਆਰਥਿਕ ਹਾਲਾਤ ਢਹਿੰਦੀਆˆ ਕਲਾˆ ‘ਚ ਹਨ ਤਾˆ ਸਾਨੂੰ ਇਹ ਗੱਲ੍ਹ ਪੱਕੀ ਮੰਨਣੀ ਪੈਣੀ ਹੈ ਕਿ ਜਦ ਤੱਕ ਕੋਈ ਰੁਜਗਾਰ ਦੀ ਗਾਰੰਟੀ ਨਹੀˆ ਹੋਵੇਗੀ, ਹਾਲਾਤ ਸੁਧਰਨਗੇ ਨਹੀˆ। ਰੁਜ਼ਗਾਰ ਦੀ ਗਾਰੰਟੀ ‘ਚ ਕੰਮ ਬੰਦੇ ਨੂੰ ਉਸਦੀ ਯੌਗਤਾ ਅਨੁਸਾਰ ਤੇ ਉਜਰਤ ਉਸ ਦੇ ਕੰਮ ਅਨੁਸਾਰ ਦੇਣੀ ਅੱਜ ਸਮੇਂ ਦੀ ਮੁੱਖ ਲੋੜ ਹੈ। ਜਦੋˆ ਰੁਜ਼ਗਾਰ ਦੀ ਗਾਰੰਟੀ ਮਿਲੇਗੀ ਤਾˆ ਉਸ ਦੇ ਨਾਲ ਹੀ ਕੰਮ ਦੇ ਘੰਟੇ ਵੀ ਯਕੀਨਨ ਛੋਟੇ ਹੋਣਗੇ। ਅੱਠਾˆ ਤੋˆ ਜਦ ਅਸੀˆ ਛੇ ਘੰਟਿਆˆ ਵੱਲ ਨੂੰ ਆਉˆਦੇ ਹਾˆ ਤਾˆ ਅੱਜ ਜੋ 3 ਸ਼ਿਫਟਾˆ ‘ਚ ਕੰਮ ਹੋ ਰਿਹਾ ਹੈ, ਉਸ ਨੂੰ ਕਰਨ ਲਈ ਫਿਰ 4 ਸ਼ਿਫਟਾˆ ਬਣਨਗੀਆˆ। ਜਿਸ ਨਾਲ ਉਤਪਾਦਨ ‘ਚ ਵਾਧਾ ਹੋਵੇਗਾ। ਹਰ ਇੱਕ ਘਰ ‘ਚ ਜਦੋˆ ਧੀ-ਪੁੱਤ ਨੂੰ ਨੌਕਰੀ ਮਲੇਗੀ ਤਾˆ ਉਨ੍ਹਾˆ ਦੀ ਆਮਦਨ ‘ਚ ਵਾਧਾ ਹੋਵੇਗਾ। ਧੀਆˆ ਨੂੰ ਕੁੱਖਾˆ ‘ਚ ਨਹੀˆ ਮਾਰਿਆ ਜਾਵੇਗਾ ਤੇ ਪੁੱਤਾˆ ਨੂੰ ਵੇਹਲੜ, ਮੰਡੀਰ ਦੀਆˆ ਅਲਾਹਮਤਾˆ ਤੋˆ ਛੁਟਕਾਰਾ ਮਿਲੇਗਾ। ਨੌਕਰੀ ਦਾ ਸਿੱਧਾ ਸੰਬੰਧ ਕੰਮ ਦਹਾੜੀ ਸਮੇˆ ਤੇ ਉਤਪਾਦਕਤਾ ਨਾਲ ਅਨੁਪਾਤੀ ਹੈ। ਤਕਨੀਕੀ ਤੌਰ ‘ਤੇ ਮੋਟਾ ਮੋਟਾ ਸਮਝਣ ਲਈ ਇਸ ਗੱਲ੍ਹ ਵੱਲ ਨਿਗ੍ਹਾ ਮਾਰਦੇ ਹਾˆ। ਮੰਨ ਲਵੋ, ਜੋ ਹੈ ਵੀ ਕੰਮ ਦਹਾੜੀ ਸਮਾˆ ਅੱਠ ਘੰਟੇ (ਕਾਨੂੰਨ ਅਨੁਸਾਰ) ਹੈ ਅਤੇ ਸਮਾਜ ਕੋਲ ਕੁ 800 ਘੰਟੇ (ਭਾਵੇˆ ਨਾਲ ਕਰੋੜ ਲਿਖ ਲਓ) ਕੰਮ ਹੈ । ਤਾˆ ਸਾਨੂੰ 100ਕਾਮਾ (ਨੌਕਰੀ) ਚਾਹੁੰਦੇ ਹਨ । ਹੁਣ ਜੇ ਤਕਨੀਕ ਦੇ ਵਾਧੇ ਨਾਲ ਉਤਪਾਦਕਤਾ ਵਧਣੀ ਹੈ ਤਾˆ ਨੌਕਰੀਆˆ ਘਟਣਗੀਆˆ ਹੀ ਜੋ ਕਿ ਅੱਜ ਕੱਲ੍ਹ ਹੋ ਰਿਹਾ ਹੈ ਅਤੇ ਘਟ ਕਾਮਿਆˆ ਨਾਲ ਜਿਆਦਾ ਮੁਨਾਫਾ ਕਮਾˆ ਹੋ ਰਿਹਾ ਹੈ ਤੇ ਉਹੀ ਪੈਦਾਵਾਰ ਭਾਵ ਕਾਮੇ ਤੇ ਭਾਰ ਪੈ ਰਿਹਾ ਹੈ, ਉਸ ਦਾ ਸ਼ੌਸ਼ਣ ਹੋ ਰਿਹਾ ਹੈ। ਜੇ ਲੁੱਟ ਘਟਾਉਣੀ (ਜਾˆ ਖਤਮ ਕਰਨ ਵਲ ਜਾਣਾ) ਹੈ ਤਾˆ ਭਗਤ ਸਿੰਘ ਜਿਵੇˆ ਕਹਿੰਦਾ ਹੈ ਕਿ ਕੰਮ ਦੇ ਘੰਟੇ ਲੋੜ ਮੁਤਾਬਿਕ ਛੋਟੇ ਕਰਨ ਦੀ ਵਧੀ ਅਪਨਾਉਣੀ ਪੈਣੀ ਹੈ। ਨੌਕਰੀਆˆ ਪੈਦਾ ਕਰਨੀਆˆ ਹੋਣਗੀਆˆ ਅਤੇ ਕੰਮ ਦਹਾੜੀ ਸਮੇˆ ਦੀ ਕਾਨੂੰਨੀ ਸੀਮਾˆ ਘਟ ਕਰਨੀ ਹੋਵੇਗੀ। ਇਹ ਹੀ ਉਸ ਪਰਮਗੁਣ ਦੇ ਜਨਮਦਿਨ ‘ਤੇ ਨਵੀਂ ਸਮਝ ਨੂੰ ਅਪਣਾਉਣ ਦਾ ਸਾਡਾ ਪ੍ਰਣ ਹੋਵੇਗਾ।
ਪਰਮ ਪੜਤੇਵਾਲਾ 7508053857
ਪੰਜਾਬੀ ਯੂਨੀਵਰਸਿਟੀ