ਮਦਰਾਸ – ਸੁਰਪਹਿੱਟ ਤਮਿਲ ਫ਼ਿਲਮ ‘ਮਰਸਲ’ ਤੇ ਬੈਨ ਲਗਾਏ ਜਾਣ ਦੀ ਮੰਗ ਤੇ ਹਾਈਕੋਰਟ ਨੇ ਤਲਖ ਟਿਪਣੀ ਕਰਦੇ ਹੋਏ ਉਸ ਦਰਖਾਸਤ ਨੂੰ ਹੀ ਖਾਰਿਜ਼ ਕਰ ਦਿੱਤਾ ਹੈ, ਜਿਸ ਵਿੱਚ ਜੀਐਸਟੀ ਅਤੇ ਨੋਟਬੰਦੀ ਦਾ ਜਿਕਰ ਕੀਤੇ ਜਾਣ ਕਰਕੇ ਬੀਜੇਪੀ ਹਿਮੈਤੀਆਂ ਨੇ ਕੋਰਟ ਵਿੱਚ ਇਸ ਫ਼ਿਲਮ ਨੂੰ ਬੈਨ ਕਰਨ ਦੀ ਗੱਲ ਕੀਤੀ ਸੀ। ਅਦਾਲਤ ਨੇ ਇਸ ਸਬੰਧੀ ਸਖਤ ਟਿਪਣੀ ਕਰਦੇ ਹੋਏ ਕਿਹਾ ਹੈ, ‘ਇਹ ਕੇਵਲ ਫ਼ਿਲਮ ਹੈ, ਅਸਲ ਜਿੰਦਗੀ ਨਹੀਂ ਹੈ। ਵਿਚਾਰਾਂ ਦੀ ਆਜ਼ਾਦੀ ਸੱਭ ਦੇ ਲਈ ਹੈ।’
Ban on film Mersal: Madras High Court stated that Mersal is only a film and not real life. Freedom of expression is for all.
ਵਰਨਣਯੋਗ ਹੈ ਕਿ ਚੇਨਈ ਦੇ ਐਡਵੋਕੇਟ ਨੇ ਮਰਸਲ ਫ਼ਿਲਮ ਤੇ ਬੈਨ ਦੀ ਮੰਗ ਕਰਦੇ ਹੋਏ ਦਾਅਵਾ ਕੀਤਾ ਸੀ ਕਿ ਫ਼ਿਲਮ ਵਿੱਚ ਭਾਰਤ ਦਾ ਅਕਸ ਖਰਾਬ ਦਰਸਾਇਆ ਗਿਆ ਹੈ। ਫ਼ਿਲਮ ਦੇ ਸੀਨ ਵਿੱਚ ਹੈਲਥਕੇਅਰ ਅਤੇ ਜੀਐਸਟੀ ਬਾਰੇ ਕੁਝ ਡਾਇਲਾਗ ਬੋਲੇ ਗਏ ਹਨ। ਤਮਿਲ ਹਾਈਕੋਰਟ ਨੇ ਪਟੀਸ਼ਨਕਰਤਾ ਨੂੰ ਚੰਗੀ ਫਿਟਕਾਰ ਵੀ ਲਗਾਈ ਹੈ।