ਧਾਰੀਵਾਲ, (ਗੁਰਵਿੰਦਰ ਨਾਗੀ) – ਜੇਕਰ ਕਿਸੇ ਸ਼ਹਿਰ ਦੇ ਵਿੱਚੋਂ-ਵਿਚ ਕੋਈ ਨਹਿਰ ਨਿਕਲਦੀ ਹੋਵੇ ਤਾਂ ਸ਼ਹਿਰ ਨਿਵਾਸੀ ਆਪਣੇ ਆਪ ਨੂੰ ਇਸ ਨਹਿਰ ਦੇ ਕਾਰਨ ਕਾਫੀ ਕਿਸਮਤ ਵਾਲੇ ਮਹਿਸੂਸ ਕਰਦੇ ਹਨ ਅਤੇ ਗਰਮੀਆਂ ’ਚ ਤਾਂ ਇਸ ਨਹਿਰ ਦੇ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਹਿਸੂਸ ਹੁੰਦੀ ਹੈ ਪਰ ਧਾਰੀਵਾਲ ਸ਼ਹਿਰ ਦੇ ਦਰਮਿਆਨ ਨਿਕਲਦੀ ਨਹਿਰ ਅਪਰਬਰੀ ਦੁਆਬ ਕੈਨਾਲ ਇਸ ਸਮੇਂ ਇਸ ਸ਼ਹਿਰ ਦੇ ਲੋਕਾਂ ਲਈ ਇੱਕ ਸਰਾਪ ਬਣਦੀ ਜਾ ਰਹੀ ਹੈ ਅਤੇ ਜੇਕਰ ਨਹਿਰ ਸਮੇਤ ਇਸ ਤੇ ਬਣੇ ਪੁੱਲ ਦੀ ਹਾਲਤ ਨੂੰ ਵੇਖਿਆ ਜਾਵੇ ਤਾਂ ਸਪੱਸ਼ਟ ਹੁੰਦਾ ਹੈ ਕਿ ਕਿਸੇ ਦਿਨ ਧਾਰੀਵਾਲ ਸ਼ਹਿਰ ਦੇ ਲੋਕਾਂ ਲਈ ਆਫਤ ਬਣ ਸਕਦੀ ਹੈ। ਧਾਰੀਵਾਲ ਸ਼ਹਿਰ ਚੋਂ ਨਿਕਲਣ ਵਾਲੀ ਨਹਿਰ ਅਪਰਬਰੀ ਦੁਆਬ ਮੂਲ ਰੂਪ ਵਿਚ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਮਾਧੋਪੁਰ ਤੋਂ ਰਾਵੀ ਦਰਿਆ ਦਾ ਪਾਣੀ ਪਾਕਿਸਤਾਨ ਦੇ ਲਾਹੋਰ ਇਲਾਕੇ ’ਚ ਲੈਜਾ ਕੇ ਉਪਜਾਊ ਧਰਤੀ ਨੂੰ ਮੁਹੱਈਆਂ ਕਰਨ ਲਈ ਬਨਾਈ ਸੀ। ਪਰ ਉਸਦੇ ਬਾਅਦ ਇਸ ਨਹਿਰ ਨੂੰ ਜਿਥੇ ਸਿੰਚਾਈ ਕੰਮਾਂ ਲਈ ਪ੍ਰਯੋਗ ਕੀਤਾ ਜਾਂਦਾ ਸੀ ਉੱਥੇ ਫਿਰ ਬਿਜਲੀ ਉਦਪਾਦਨ ਲਈ ਵੀ ਪ੍ਰਯੋਗ ਕੀਤਾ ਜਾਣ ਲਗਿਆ। ਇਸ ਨਹਿਰ ਸਬੰਧੀ ਇਕੱਤਰ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਇਸ ਨਹਿਰ ਦੇ ਕਿਨਾਰਿਆਂ ਤੇ ਅਤੇ ਕੌਮੀ ਸ਼ਾਹ ਮਾਰਗ ਤੇ ਨਹਿਰ ਦੇ ਉੱਪਰ ਬਣੇ ਪੁੱਲ ਦੇ ਉੱਪਰ ਕਦੇ ਇਨ੍ਹੇ ਸੁੰਦਰ ਫੁੱਲ ਹੁੰਦੇ ਸਨ ਕਿ ਲੋਕ ਪ੍ਰਤੀਦਿਨ ਸਵੇਰੇ-ਸ਼ਾਮ ਇੱਥੇ ਆ ਕੇ ਬੈਠਦੇ ਸਨ ਅਤੇ ਨਹਿਰ ਦੇ ਕਿਨਾਰਿਆਂ ਤੇ ਸੈਰ ਕਰਨਾ ਬਹਿਤਰ ਸਮਝਦੇ ਸਨ ਅਤੇ ਬੱਚੇ ਮੌਜ ਮਸਤੀ ਦਾ ਲੁੱਤਫ ਲੈਂਦੇ ਸਨ ਪਰ ਅੱਜ ਨਹਿਰ ਦੇ ਨੇੜੇ ਲੱਗੇ ਗੰਦਗੀ ਦੇ ਢੇਰਾਂ ਨਾਲ ਲੋਕਾਂ ਦਾ ਮਜਾ ਕਿਰਕਿਰਾ ਹੋਇਆ ਪਿਆ ਹੈ। ਜੋ ਹਾਲਾਤ ਇਸ ਪੁੱਲ ਦੇ ਦੋਵਾਂ ਪਾਸੇ ਅਤੇ ਕਿਨਾਰਿਆਂ ਦੇ ਦੋਵਾਂ ਪਾਸਿਆਂ ਦੀ ਹੈ ਉਹ ਇਨ੍ਹੀ ਖਰਾਬ ਹੈ ਕਿ ਲੋਕ ਇਸ ਨਹਿਰ ਦੇ ਕਿਨਾਰੇ ਸੈਰ ਕਰਨਾਂ ਤਾਂ ਦੂਰ ਦੀ ਗੱਲ ਰਾਤ ਨੂੰ ਇਸ ਨਹਿਰ ਕਿਨਾਰੇ ਪੈਦਾ ਹੋਈ ਜੜ੍ਹੀ ਬੂਟੀ ਕਾਰਨ ਇਨ੍ਹਾਂ ਕਿਨਾਰਿਆਂ ਨੂੰ ਰਸਤੇ ਦਾ ਪ੍ਰਯੋਗ ਕਰਨਾ ਵੀ ਠੀਕ ਨਹੀਂ ਸਮਝਦੇ। ਇਸ ਨਹਿਰ ਦੇ ਕਿਨਾਰਿਆਂ ਦੀ ਹਾਲਤ ਇਹ ਹੈ ਕਿ ਇਹ ਕਿਨਾਰੇ ਪੁੱਲ ਦੇ ਪਿੱਛੇ ਤਾਂ ਪੱਕੇ ਹਨ ਪਰ ਪੁੱਲ ਦੇ ਅੱਗੇ ਪੂਰੀ ਤਰ੍ਹਾਂ ਨਾਲ ਟੁੱਟੇ ਹੋਏ ਹਨ ਅਤੇ ਜਿਆਦਾਤਰ ਸਥਾਨਾਂ ਤੇ ਕਿਨਾਰਿਆਂ ਦੀ ਮਿੱਟੀ ਖੋਖਲੀ ਹੋ ਚੁੱਕੀ ਹੈ ਅਤੇ ਕਿਨਾਰੇ ਟੁੱਟ ਕੇ ਖੱਡਿਆਂ ਦਾ ਰੂਪ ਧਾਰਨ ਕਰ ਚੁੱਕੇ ਹਨ ਦੂਜੇ ਪਾਸੇ ਨਹਿਰ ਦੇ ਉੱਪਰ ਜੀ ਟੀ ਰੋਡ ਤੇ ਬਣੇ ਪੁੱਲ ਦੀ ਹਾਲਤ ਇਹ ਹੈ ਕਿ ਇਸਦੀ ਬਹੁਤ ਘੱਟ ਚੋੜਾਈ ਹੋਣ ਕਰਕੇ ਕਿਸੇ ਨਾ ਕਿਸੇ ਵਾਹਨ ਦਾ ਹਾਦਸਾਗ੍ਰਸਤ ਹੋ ਕੇ ਖੜਾ ਹੋਣਾ ਆਮ ਗੱਲ ਹੋ ਚੁੱਕੀ ਹੈ। ਜਿਸ ਕਾਰਨ ਕਈ ਵਾਰ ਘੰਟਿਆਂ ਬੱਧੀ ਰਸਤਾ ਬੰਦ ਰਹਿੰਦਾ ਹੈ ਅਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਕਾਂਗਰਸ ਬਲਾਕ ਪ੍ਰਧਾਨ ਰਾਧਾ ਕ੍ਰਿਸ਼ਨ ਪੁਰੀ, ਨੋਨੀ ਖੋਸਲਾ, ਸੀਨੀਅਰ ਸਿਟੀਜਨ ਪ੍ਰਕਾਸ਼ ਚੰਦ, ਬਾਲ ਕ੍ਰਿਸ਼ਨ ਪੁਰੀ, ਮਾਸਟਰ ਪਿਆਰਾ ਸਿੰਘ, ਭਾਜਪਾ ਨੇਤਾ ਸਵਰਨ ਮਰਵਾਹਾ ਸਮੇਤ ਹੋਰ ਨੇਤਾਵਾਂ ਨੇ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਇਸ ਅਪਰਬਰੀ ਦੁਆਬ ਨਹਿਰ ਦੇ ਪੁੱਲ ਦੇ ਅਗਲੇ ਕਿਨਾਰਿਆਂ ਦੀ ਹਾਲਤ ਦੇਖਦੇ ਹੋਏ ਤੁਰੰਤ ਸਮਾਂ ਰਹਿੰਦੇ ਠੋਸ ਕੱਦਮ ਚੁੱਕੇ ਜਾਣ ਅਤੇ ਇਸ ਸਬੰਧੀ ਦਿਲਚਸਪੀ ਲੈ ਕੇ ਸਬੰਧਿਤ ਵਿਭਾਗ ਨੂੰ ਤੁਰੰਤ ਕੱਦਮ ਉਠਾਉਣ ਦੇ ਆਦੇਸ਼ ਦੇਣ।
ਅੱਪਰਬਰੀ ਦੁਆਬ ਨਹਿਰ ਦੇ ਕਿਨਾਰਿਆਂ ਦੀ ਨਾਜੁਕ ਹਾਲਤ, ਕਿਸੇ ਵੇਲੇ ਵੀ ਸ਼ਹਿਰ ਲਈ ਬਣ ਸਕਦੀ ਹੈ ਆਫਤ
This entry was posted in ਪੰਜਾਬ.