ਨਵੀਂ ਦਿੱਲੀ – ਰੀਜ਼ਰਵ ਬੈਂਕ ਨੇ ਆਪਣੀ ਇਸ ਸਾਲ ਦੀ ਐਮਪੀਸੀ ਦੀ ਬੈਠਕ ਵਿੱਚ ਵਿਆਜ ਦਰਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਬਰਕਰਾਰ ਰੱਖਣ ਦਾ ਫੈਂਸਲਾ ਕੀਤਾ ਹੈ। ਆਰਬੀਆਈ ਨੇ ਰੇਪੋ ਰੇਟ ਨੂੰ 6 ਫੀਸਦੀ ਤੇ ਹੀ ਸਥਿਰ ਰੱਖਿਆ ਹੈ। ਇਸ ਤੋਂ ਪਹਿਲਾਂ ਅਕਤੂਬਰ ਵਿੱਚ ਹੋਈ ਬੈਠਕ ਵਿੱਚ ਵੀ ਆਰਬੀਆਈ ਨੇ ਰੇਪੋ ਰੇਟ ਵਿੱਚ ਕੋਈ ਬਦਲਾਅ ਨਹੀਂ ਸੀ ਕੀਤਾ ਗਿਆ। ਸਸਤੇ ਕਰਜ਼ੇ ਦੀ ਉਮੀਦ ਕਰਨ ਵਾਲਿਆਂ ਨੂੰ ਹੁਣ ਐਮਪੀਸੀ ਦੀ ਅਗਲੀ ਬੈਠਕ ਦਾ ਇੰਤਜ਼ਾਰ ਕਰਨਾ ਹੋਵੇਗਾ।
ਆਰਬੀਆਈ ਨੇ ਰੇਪੋ ਰੇਟ ਨੂੰ 6 ਫੀਸਦੀ ਤੇ ਅਤੇ ਰੀਵਰਸ ਰੇਪੋ ਰੇਟ ਨੂੰ 5.75 ਫੀਸਦੀ ਤੇ ਬਰਕਰਾਰ ਰੱਖਣ ਦਾ ਫੈਂਸਲਾ ਕੀਤਾ ਹੈ। ਜੀਡੀਪੀ ਗਰੋਥ ਅਨੁਮਾਨ ਨੂੰ 6.75 ਫੀਸਦੀ ਤੇ ਬਰਕਰਾਰ ਰੱਖਿਆ ਗਿਆ ਹੈ। ਚਾਲੂ ਵਿੱਤ ਵਰਸ਼ ਦੀ ਦੂਸਰੀ ਛਿਮਾਹੀ ਵਿੱਚ ਮਹਿੰਗਾਈ ਦੇ 4.2 ਤੋਂ 4.6 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਆਰਬੀਆਈ ਦੇ ਇਸ ਫੈਂਸਲੇ ਦੇ ਸਾਹਮਣੇ ਆਉਣ ਦੇ ਬਾਅਦ ਬਾਜ਼ਾਰ ਵਿੱਚ ਤੇਜ਼ ਗਿਰਾਵਟ ਵਿਖਾਈ ਦੇ ਰਹੀ ਹੈ।
ਆਰਬੀਆਈ ਦਾ ਕਹਿਣਾ ਹੈ ਕਿ ਗਲੋਬਲ ਬਾਜ਼ਾਰਾਂ ਵਿੱਚ ਚੰਗੇ ਸੰਕੇਤ ਮਿਲੇ ਹਨ ਅਤੇ ਪੰਜ ਤਿਮਾਹੀਆਂ ਬਾਅਦ ਪਹਿਲੀ ਵਾਰ ਜੀਵੀਏ ਵਿੱਚ ਸੁਧਾਰ ਵਿਖਾਈ ਦਿੱਤਾ ਹੈ। ਐਮਪੀਸੀ ਦੇ ਮੈਂਬਰਾਂ ਨੇ ਵੱਧਦੀ ਮਹਿੰਗਾਈ ਤੇ ਚਿੰਤਾ ਜਾਹਿਰ ਕੀਤੀ ਹੈ। ਰੀਜ਼ਰਵ ਬੈਂਕ ਨੇ ਇਹ ਵੀ ਕਿਹਾ ਹੈ ਕਿ ਲਿਕਵੀਡਿਟੀ ਵਿੱਚ ਸੁਧਾਰ ਹੋ ਰਿਹਾ ਹੈ।