ਅੰਮ੍ਰਿਤਸਰ-ਅਟਾਰੀ ਰੋਡ ਤੇ ਸਥਿਤ ਖਾਸਾ ਛਾਉਣੀ ਵਿਚ ਫ਼ੌਜ ਵਿਚ ਭਰਤੀ ਹੋਣ ਲਈ ਆਏ ਨੌਜਵਾਨਾ ਦੀ ਭੀੜ ਇਕਦਮ ਉਮੜ ਪਈ। ਛਾਉਣੀ ਦੇ ਗੇਟ ਅੰਦਰ ਜਲਦੀ ਜਾਣ ਦੀ ਹੋੜ ਵਿਚ ਭਗਦੜ ਮੱਚ ਗਈ ਅਤੇ ਦੋ ਜਵਾਨਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 20 ਜਖਮੀ ਹੋ ਗਏ। ਮੌਕੇ ਤੇ ਪਹੁੰਚੀ ਪੁਲਿਸ ਨੇ ਦੋਵਾਂ ਜਵਾਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਪ੍ਰੀਵਾਰ ਵਾਲਿਆਂ ਦੇ ਹਵਾਲੇ ਕਰ ਦਿਤੀਆਂ ਹਨ। ਇਸ ਮਾਮਲੇ ਵਿਚ ਪ੍ਰਸਾਸ਼ਨ ਨੇ ਨਿਆਇਕ ਜਾਂਚ ਦੇ ਹੁਕਮ ਦੇ ਦਿਤੇ ਹਨ। ਹਾਦਸੇ ਵਿਚ ਮਾਰੇ ਗਏ ਜਵਾਨਾਂ ਦੇ ਪ੍ਰੀਵਾਰ ਵਾਲਿਆਂ ਨੂੰ ਢਾਈ-ਢਾਈ ਲੱਖ ਰੁਪੈ ਦੇਣ ਦੀ ਸਿਫਾਰਸ਼ ਵੀ ਕੀਤੀ ਗਈ।
ਅਟਾਰੀ ਰੋਡ ਤੇ ਸਥਿਤ ਖਾਸਾ ਛਾਉਣੀ ਵਿਚ ਸੋਮਵਾਰ ਸਵੇਰੇ ਪੰਜ ਵਜੇ ਭਰਤੀ ਲਈ ਗੇਟ ਖੋਲ੍ਹਿਆ ਗਿਆ। ਇਸ ਦੌਰਾਨ ਜਵਾਨਾਂ ਵਿਚ ਜਲਦੀ ਗੇਟ ਦੇ ਅੰਦਰ ਜਾਣ ਦੀ ਹੋੜ ਲਗ ਗਈ। ਇਸ ਕਰਕੇ ਮੱਚੀ ਭਗਦੜ ਵਿਚ ਮੇਹਤਾ ਦੇ ਪਿੰਡ ਬੁਟਰ ਕਲਾਂ ਨਿਵਾਸੀ ਕਸ਼ਮੀਰ ਸਿੰਘ ਦਾ ਕਹਿਣਾ ਸੀ ਕਿ ਉਸਦੇ 19 ਸਾਲਾਂ ਪੁੱਤਰ ਹਰਜਿੰਦਰ ਸਿੰਘ ਨੇ ਪਿਛਲੇ ਸਾਲ 12ਵੀਂ ਜਮਾਤ ਪਾਸ ਕੀਤੀ ਸੀ। ਹਰਜਿੰਦਰ ਸਿੰਘ ਨੂੰ ਪਿੰਡ ਦੇ ਹੀ ਕਿਸੇ ਵਿਅਕਤੀ ਕੋਲੋਂ ਇਸ ਭਰਤੀ ਬਾਰੇ ਪਤਾ ਲਗਿਆਂ ਸੀ। ਹਰਜਿੰਦਰ ਰਾਤ ਆਪਣੇ ਮਾਮੇ ਕੋਲ ਪੁਲਿਸ ਲਾਈਨ ਵਿਚ ਰਿਹਾ ਅਤੇ ਸਵੇਰੇ ਖਾਸਾ ਛਾਉਣੀ ਵਿਚ ਪਹੁੰਚ ਗਿਆ। ਭਰਤੀ ਸਮੇ ਮੱਚੀ ਭਗਦੜ ਵਿਚ ਹਰਜਿੰਦਰ ਜਮੀਨ ਤੇ ਡਿੱਗ ਪਿਆ ਅਤੇ ਭੀੜ ਉਸਦੇ ਉਪਰ ਪੈਰ ਰੱਖ ਕੇ ਲੰਘਦੀ ਗਈ। ਇਸ ਕਰਕੇ ਲੋਕਾਂ ਦੇ ਪੈਰਾਂ ਥਲੇ ਮਿਧਿਆ ਜਾਣ ਕਰਕੇ ਉਸਦੀ ਮੌਤ ਹੋ ਗਈ। ਤਰਨਤਾਰਨ ਦੇ ਪਿੰਡ ਕਲੇਰ ਦੇ 20 ਸਾਲਾ ਰਣਜੋਧ ਸਿੰਘ ਦੀ ਵੀ ਇਸੇ ਤਰ੍ਹਾਂ ਹੀ ਮਿਧਿਆ ਜਾਣ ਕਰਕੇ ਮੌਤ ਹੋ ਗਈ। ਇਸ ਲਈ ਜੇ ਪ੍ਰਸਾਸ਼ਨ ਨੇ ਯੋਗ ਪ੍ਰਬੰਧ ਕੀਤੇ ਹੁੰਦੇ ਤਾਂ ਇਨ੍ਹਾਂ ਨੌਜਵਾਨਾਂ ਨੂੰ ਮੌਤ ਦਾ ਸਿ਼ਕਾਰ ਨਾਂ ਹੋਣਾ ਪੈਂਦਾ।
ਫ਼ੌਜ ਦੀ ਭਰਤੀ ਦੌਰਾਨ ਮਚੀ ਹਫੜਾ-ਦਫੜੀ ਵਿਚ ਦੋਂ ਦੀ ਮੌਤ ਕਈ ਜਖਮੀ
This entry was posted in ਪੰਜਾਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਬਣੀ?.