ਨਵੀਂ ਦਿੱਲੀ- ਕਾਮਨ ਵੈਲਥ ਖੇਡਾਂ ਦੀ ਆਯੋਜਨ ਕਮੇਟੀ ਦੇ ਬਰਖਾਸਤ ਖਜ਼ਾਨਚੀ ਐਮ ਜਯ ਚੰਦਰਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਿਛਲੇ ਸਾਲ ਉਨ੍ਹਾਂ ਨੂੰ ਲੰਦਨ ਵਿਚ ਕਵੀਨਜ਼ ਬੈਟਨ ਰਿਲੇ ਵਿਚ ਗੜਬੜੀ ਦੇ ਇਲਜ਼ਾਮ ਵਿਚ ਐਤਵਾਰ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ। ਸੀਬੀਆਈ ਦੇ ਬੁਲਾਰੇ ਆਰ ਕੇ ਗੌੜ ਨੇ ਦਸਿਆ ਕਿ ਜਯ ਚੰਦਰਨ ਨੂੰ ਕਈ ਦੌਰਾਂ ਦੀ ਪੁੱਛ ਪੜਤਾਲ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ।
ਪ੍ਰਬੰਧਕੀ ਕਮੇਟੀ ਦੇ ਸਾਬਕਾ ਅਧਿਕਾਰੀ ਦੇ ਖਿਲਾਫ਼ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਸੀਬੀਆਈ ਨੇ ਦੋ ਮਾਮਲੇ ਦਰਜ ਕੀਤੇ ਸਨ। ਕਵੀਨਜ਼ ਬੈਟਨ ਰਿਲੇ ਵਿਚ ਕਥਿਤ ਗੜਬੜੀਆਂ ਕਰਕੇ ਆਯੋਜਨ ਕਮੇਟੀ ਤੋਂ ਬਾਹਰ ਕੱਢੇ ਗਏ ਜਯਚੰਦਰਨ ਪਾਸੋਂ ਖੇਡਾਂ ਦੇ ਲਈ ਕੀਤੇ ਗਏ ਇਕਰਾਰਨਾਮਿਆਂ ਕਰਕੇ ਪੁੱਛਗਿੱਛ ਕੀਤੀ ਗਈ।
ਕਲਮਾੜੀ ਦਾ ਸਹਿਯੋਗੀ ਜਯਚੰਦਰਨ ਗ੍ਰਿਫਤਾਰ
This entry was posted in ਭਾਰਤ.