ਖਡੂਰ ਸਾਹਿਬ – ਸੰਪਰਦਾਇ ਕਾਰ ਸੇਵਾ ਦੇ ਬਾਨੀ ਸੰਤ ਬਾਬਾ ਗੁਰਮੁਖ ਸਿੰਘ, ਬਾਬਾ ਝੰਡਾ ਸਿੰਘ, ਬਾਬਾ ਸਾਧੂ ਸਿੰਘ, ਬਾਬਾ ਉੱਤਮ ਸਿੰਘ ਅਤੇ ਕਾਰ ਸੇਵਾ ਵਾਲੇ ਹੋਰ ਸਮੂਹ ਮਹਾਂਪੁਰਖਾਂ ਦੀ ਯਾਦ ਵਿਚ ਹਰ ਸਾਲ ਦੀ ਤਰਾਂ ਡੇਰਾ ਕਾਰ ਸੇਵਾ ਖਡੂਰ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਕਾਰ ਸੇਵਾ ਅਤੇ ਹੋਰ ਸਿੱਖ ਸੰਪਰਦਾਵਾਂ ਦੇ ਮੁੱਖੀ ਸਾਹਿਬਾਨ, ਪੰਥ ਪ੍ਰਸਿੱਧ ਕੀਰਤਨੀਏ, ਵਿਦਵਾਨ ਕਥਾਵਾਚਕ ਅਤੇ ਵੱਡੀ ਗਿਣਤੀ ‘ਚ ਸੰਗਤਾਂ ਨੇ ਹਾਜ਼ਰੀ ਭਰੀ। ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਏ ਭੋਗ ਉਪਰੰਤ ਸਾਰਾ ਦਿਨ ਦੀਵਾਨ ਸਜਿਆ।
ਭਾਈ ਪਿੰਦਰਪਾਲ ਸਿੰਘ ਜੀ ਨੇ ਇਸ ਗੁਰਮਤਿ ਸਮਾਗਮ ਦੌਰਾਨ ਸੰਗਤਾਂ ਨੂੰ ਦੱਸਿਆ ਕਿ ਮਨ ਨੂੰ ਨੀਵਾਂ, ਮੱਤ ਨੂੰ ਉੱਚੀ ਰੱਖਿਆ ਜਾਵੇ ਅਤੇ ਚਿੱਤ ਵਿਚ ਪ੍ਰਮਾਤਮਾ ਦਾ ਨਾਮ ਵਸਾਇਆ ਜਾਵੇ । ਉਹਨਾਂ ਕਿਹਾ ਕਿ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਇਸ ਜੁਗਤ ਨੂੰ ਅਪਨਾਇਆ ਅਤੇ ਆਪਣਾ ਜੀਵਨ ਸਫਲ ਕਰ ਗਏ । ਸਾਨੂੰ ਉਹਨਾਂ ਨੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਤੇ ਰਸਨਾ ਨਾਲ ਨਾਮ, ਹੱਥਾਂ, ਪੈਰਾਂ ਨਾਲ ਸੇਵਾ ਦੇ ਕਾਰਜਾਂ ਵਿਚ ਨਿਸ਼ਕਾਮ ਹੋ ਕੇ ਜੁੜਨਾਂ ਚਾਹੀਦਾ ਹੈ ।
ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਭਾਈ ਬਲਵਿੰਦਰ ਸਿੰਘ ਜੀ ਨੇ ਕਿਹਾ ਕਿ ਇਸ ਸੰਪਰਦਾ ਵੱਲੋਂ ਪੁਰਾਤਨ ਇਮਾਰਤਾਂ ਨੂੰ ਸੰਭਾਲ ਕੇ ਰੱਖਣਾ, ਗੁਰਧਾਮਾਂ ਦੀ ਸੇਵਾ ਕਰਾਉਣੀ ਅਤੇ ਨਿਸ਼ਾਨ-ਏ-ਸਿੱਖੀ ਵਿੱਚ ਉੱਚ ਪਾਏ ਦੀ ਵਿਦਿਆਰਥੀਆਂ ਨੂੰ ਸਿੱਖਿਆ ਦੇ ਕੇ ਵਿਦਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ । ਸੰਪਰਦਾ ਵੱਲੋਂ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਵੀ ਬਹੁਤ ਵੱਡੇ ਉੁਪਰਾਲੇ ਕੀਤੇ ਜਾ ਰਹੇ ਹਨ । ਸੰਗਤਾਂ ਨੂੰ ਕਾਰ ਸੇਵਾ ਵਾਲੇ ਮਹਾਂਪੁਰਖਾਂ ਵਲੋਂ ਪਾਏ ਪੂਰਨਿਆਂ ‘ਤੇ ਚਲਣਾ ਚਾਹੀਦਾ ਹੈ, ਤਾਂ ਹੀ ਸੇਵਾ ਦੇ ਅਸਲੀ ਅਰਥ ਸਾਕਾਰ ਹੋ ਸਕਦੇ ਹਨ।
ਇਸ ਮੌਕੇ ਕਥਾਵਾਚਕ ਭਾਈ ਨਰਿੰਦਰ ਸਿੰਘ ਕਨੇਡਾ, ਭਾਈ ਸੁਖਬੀਰ ਸਿੰਘ ਕੱਲਾ ਅਤੇ ਭਾਈ ਮਹਿਤਾਬ ਸਿੰਘ ਨੇ ਵੀ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।
ਇਸ ਮੌਕੇ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਦਾ ਨਵਾਂ ਮੈਗਜ਼ੀਨ ਕਾਰ ਸੇਵਾ ਦਾ ਵਿਸ਼ੇਸ਼ ਅੰਕ ਸੰਤ ਬਾਬਾ ਬਲਵਿੰਦਰ ਸਿੰਘ ਜੀ ਹੋਣਾ ਨੂੰ ਸਮਰਪਿਤ ਕਰਕੇ ਜ਼ਾਰੀ ਕੀਤਾ ਗਿਆ । ਇਸ ਮੈਗਜ਼ੀਨ ਵਿੱਚ ਸੰਸਥਾ ਰਿਲੀਜੀਅਸ ਸਟੱਡੀਜ਼ ਇੰਸਟੀਚਿਊਟ ਦੇ ਵਿਦਿਆਰਥੀਆਂ ਵੱਲੋ ਲਿਖੇ ਗਏ ਪਰਚੇ ਸ਼ਾਮਲ ਕੀਤੇ ਗਏ ਹਨ, ਅਤੇ ਨਾਲ ਹੀ ਸੰਸਥਾਵਾਂ ਸਬੰਧੀ ਜਾਣਕਾਰੀ ਉਪਲੱਬਧ ਹੈ ।
ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਬਰਤੋੜ ਸਿੰਘ ਜੀ ਅਤੇ ਨਿਸ਼ਾਨ-ਏ-ਸਿੱਖੀ ਦੇ ਵਿਦਿਆਰਥੀਆਂ ਦੇ ਕੀਰਤਨੀ ਜਥਿਆਂ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਤੋਂ ਇਲਾਵਾ ਬਾਬਾ ਗੁਰਮੁਖ ਸਿੰਘ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ, ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ, ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਵੀ ਸੰਗਤਾਂ ਨੂੰ ਕੀਰਤਨ ਅਤੇ ਢਾਡੀ ਵਾਰਾਂ ਸਰਵਣ ਕਰਾਈਆਂ।
ਕਾਰ ਸੇਵਾ ਖਡੂਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੇਵਾ ਸਿੰਘ ਨੇ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਿਰਪਾਓ ਨਾਲ ਸਨਮਾਨ ਕੀਤਾ ਅਤੇ ਸੰਗਤਾਂ ਨੂੰ ਕਾਰ ਸੇਵਾ ਦੇ ਚੱਲ ਰਹੇ ਕਾਰਜ਼ਾਂ ਸਬੰਧੀ ਚਾਨਣਾ ਪਾਇਆ ਅਤੇ ਉਹਨਾਂ ਨੇ ਕਿਹਾ ਬਾਬਾ ਬਲਵਿੰਦਰ ਸਿੰਘ ਜੀ ਦਾ ਜੀਵਨ ਹੀ ਅਸਲੀ ਪ੍ਰਚਾਰ ਸੀ ਅਤੇ ਉਹਨਾਂ ਨੇ ਗੁਰੂ ਦੀ ਮਰਯਾਦਾ ਵਿਚ ਰਿਹ ਕੇ ਸਾਰਾ ਜੀਵਨ ਗੁਰੂ ਘਰ ਸੇਵਾ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਸੰਗਤਾਂ ਨੂੰ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਸੁਚੇਤ ਕੀਤਾ ਅਤੇ ਕੁਦਰਤ ਦੀ ਬਖਸ਼ੀ ਹੋਈ ਹਰ ਚੀਜ਼ ਨੂੰ ਸੰਜਮ ਨਾਲ ਵਰਤੋਂ ਕਰਨ ਲਈ ਕਿਹਾ। ਅਖੀਰ ਵਿਚ ਗੁਰਮਤਿ ਸਮਾਗਮ ਵਿਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ।
ਇਸ ਮੌਕੇ ਹੋਏ ਅੰਮ੍ਰਿਤ ਸੰਚਾਰ ਵਿਚ 45 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਅਤੇ ਗੁਰੂ ਵਾਲੇ ਬਣੇ। ਅੰਮ੍ਰਿਤ ਛਕਾਉਣ ਦੀ ਸੇਵਾ ਰਿਲੀਜੀਅਸ ਸਟੱਡੀਜ਼ ਦੇ ਵਿਦਿਆਰਥੀਆਂ ਨੇ ਨਿਭਾਈ । ਇਸ ਮੌਕੇ ਤੇ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ ।
ਇਸ ਮੌਕੇ ‘ਤੇ ਐੱਨ.ਡੀ.ਏ. ਦਾ ਲਿਖਤੀ ਟੈਸਟ ਪਾਸ ਕਰਨ ਉਪਰੰਤ ਐਸ.ਐਸ.ਬੀ. ਦੀ ਇੰਟਰਵਿਊ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ।
ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਪਰਮਿੰਦਰ ਸਿੰਘ ਅਤੇ ਸੁਖਰਾਜਬੀਰ ਸਿੰਘ ਨੇ ਬਹੁਤ ਵਧੀਆ ਢੰਗ ਨਾਲ ਨਿਭਾਈ।
ਇਸ ਮੌਕੇ ‘ਤੇ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਸਾਬਕਾ ਜਥੇਦਾਰ ਸ੍ਰਥੀ ਅਕਾਲ ਤਖਤ ਸਾਹਿਬ, ਬਾਬਾ ਬੁੱਧ ਸਿੰਘ ਜੀ ਖੰਨੇ ਵਾਲੇ, ਜਨਰਲ ਸਕੱਤਰ ਜਥੇਦਾਰ ਗੁਰਬਚਨ ਸਿੰਘ ਕਰਮੂਵਾਲ, ਜਥੇਦਾਰ ਮੋਹਨ ਸਿੰਘ ਬੁਤਾਲਾ, ਗਿਆਨੀ ਧਰਮ ਸਿੰਘ ਜੀ ਅਰਦਾਸੀਆਂ ਸ੍ਰੀ ਦਰਬਾਰ ਸਾਹਿਬ, ਬੀਬੀ ਸਰਜੀਤ ਕੌਰ ਧਰਮ ਪਤਨੀ ਬਾਬਾ ਸਰਦਾਰਾ ਸਿੰਘ ਜੀ ਛਾਪੜੀ ਸਾਹਿਬ, ਬਾਬਾ ਸੁਖਦੇਵ ਸਿੰਘ ਜੀ ਗੁਰੂ ਕਾ ਬਾਗ, ਬਾਬਾ ਗੁਰਮੀਤ ਸਿੰਘ ਜੀ ਖੋਸਾ ਕੋਟਲਾ, ਬਾਬਾ ਲੀਡਰ ਸਿੰਘ ਸੈਫਲਾਬਾਦ ਦੇ ਸੇਵਾਦਾਰ ਭਗਵਾਨ ਸਿੰਘ, ਬਾਬਾ ਸੁਰਜੀਤ ਸਿੰਘ ਜੀ ਕੈਰੋਂ ਵਾਲੇ, ਬਾਬਾ ਬਿੱਕਰ ਸਿੰਘ ਅਤੇ ਬਾਬਾ ਪੂਰਨ ਸਿੰਘ ਨਿਰਮਲ ਆਸ਼ਰਮ ਵਾਲੇ, ਬਾਬਾ ਅਮੀਰ ਸਿੰਘ ਜੀ ਜਵੱਡੀ ਟਕਸਾਲ ਵਾਲੇ, ਬਾਬਾ ਚਰਨਜੀਤ ਸਿੰਘ ਜੀ ਸੁਰ ਸਿੰਘ ਵਾਲੇ ਸਪੁੱਤਰ ਬਾਬਾ ਅਵਤਾਰ ਸਿੰਘ ਜੀ, ਭਾਈ ਦੀਪ ਸਿੰਘ ਜੀ ਭਰਾਤਾ ਬਾਬਾ ਅਮਰ ਸਿੰਘ ਜੀ ਗਵਾਲੀਅਰ, ਗਿਆਨੀ ਨਰਿੰਦਰ ਸਿੰਘ ਜੀ ਸਰੀ ਕਨੇਡਾ ਵਾਲੇ, ਜਥੇਦਾਰ ਲੱਖਾ ਸਿੰਘ ਅਮਰੀਕਾ, ਬਾਬਾ ਦਰਸ਼ਨ ਸਿੰਘ ਜੀ ਗੁਮਟਾਲੇ ਵਾਲਿਆਂ ਦੇ ਸੇਵਾਦਾਰ, ਬਾਬਾ ਬੀਰਾ ਸਿੰਘ ਬਾਬਾ ਸੁੱਖਾ ਸਿੰਘ ਸਰਹਾਲੀ ਵਾਲ਼ਿਆਂ ਵੱਲੋਂ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੇ ਜਥੇਦਾਰ ਬਾਬਾ ਹੀਰਾ ਸਿੰਘ, ਬਾਬਾ ਮਨਮੋਹਣ ਸਿੰਘ ਭੰਗਾਲੀ ਵਾਲੇ, ਗਿਆਨੀ ਰਵੇਲ ਸਿੰਘ ਜੀ, । ਸਿਆਸੀ ਅਤੇ ਹੋਰ ਸਖਸ਼ੀਅਤਾਂ ਸ. ਅਜੀਤਪਾਲ ਸਿੰਘ ਸਿਵਲ ਜੱਜ ਖਡੂਰ ਸਾਹਿਬ, ਭਾਈ ਮਨਮੋਹਨ ਸਿੰਘ ਕਨੇਡਾ, ਭਾਈ ਦਿਆਲ ਸਿੰਘ ਕਨੇਡਾ, ਭਾਈ ਕਾਬਲ ਸਿੰਘ ਪ੍ਰਧਾਨ ਕਾਲਮਬੋਲੀ ਮੁੰਬਈ, ਭੁਪਿੰਦਰ ਸਿੰਘ ਬਿੱਟੂ ਸੂਬਾ ਸਕੱਤਰ ਆਮ ਆਦਮੀ ਪਾਰਟੀ, ਅਮਰਜੀਤ ਸਿੰਘ ਭਲਾਈਪੁਰ ਮੈਂਬਰ ਐਸ.ਜੀ.ਪੀ.ਸੀ, ਮਨਜੀਤ ਸਿੰਘ ਮੰਨਾ ਸਾਬਕਾ ਐਮ.ਐਲ.ਏ, ਇਕਬਾਲ ਸਿੰਘ ਸੰਧੂ ਸਾਬਕਾ ਮੈਂਬਰ ਐਸ.ਐਸ.ਬੋਰਡ, ਨਰਿੰਦਰ ਸਿੰਘ ਮੈਨੇਜ਼ਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਕੁਲਵੰਤ ਸਿਘੰ ਮੈਨੇਜ਼ਰ ਗੁ. ਸਤਿਕਰਤਾਰੀਆਂ ਬਟਾਲਾ, ਪ੍ਰਧਾਨ ਰਜਿੰਦਰ ਸਿੰਘ ਬਟਾਲਾ, ਪਰਮਜੀਤ ਸਿੰਘ ਮਾਹਲ ਕਨੇਡਾ, ਜਰਨੈਲ ਸਿੰਘ ਤੱਗੜ ਕਨੇਡਾ, ਗੁਰਦਿਆਲ ਸਿੰਘ ਐਸ.ਈ, ਸੰਤੋਖ ਸਿੰਘ ਭਲਾਈਪੁਰ ਐਮ.ਐਲ.ਏ ਹਲਕਾ ਬਾਬਾ ਬਕਾਲਾ, ਰਣਜੀਤ ਸਿੰਘ ਬ੍ਰਹਮਪੁਰਾ ਮੈਂਬਰ ਪਾਰਲੀਮੈਂਟ ਹਲਕਾ ਖਡੂਰ ਸਾਹਿਬ, ਪ੍ਰੀਤਮ ਸਿੰਘ ਜੀ ਲਾਲ ਕਿਲ੍ਹਾ ਚੌਲਾ ਵਾਲੇ, ਜਸਮੀਤ ਸਿੰਘ ਤਰਨ ਤਾਰਨ, ਭਾਈ ਵਰਿਆਮ ਸਿੰਘ, ਸ. ਪਿਆਰਾ ਸਿੰਘ ਸਾਬਕਾ ਡੀ.ਈ.ਓ., ਸਕੱਤਰ ਅਵਤਾਰ ਸਿੰਘ ਬਾਜਵਾ, ਆਰ.ਐਸ.ਛੱਤਵਾਲ ਸਾਬਕਾ ਮੇਜਰ ਜਨਰਲ, ਪ੍ਰਿੰਸੀਪਲ ਸੁਰਿੰਦਰ ਬੰਗੜ, ਪ੍ਰਿੰਸੀਪਲ ਦਲਜੀਤ ਸਿੰਘ ਖਹਿਰਾ, ਪ੍ਰੋ. ਜਸਵਿੰਦਰ ਸਿੰਘ ਆਦਿ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ ।