ਵਾਸ਼ਿੰਗਟਨ – ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਡਾਟਾ ਲੀਕ ਮਾਮਲੇ ਵਿੱਚ ਆਪਣੀ ਗੱਲਤੀ ਨੂੰ ਸਵੀਕਾਰ ਕਰਦੇ ਹੋਏ ਕਿਹਾ ਹੈ ਕਿ ਯੂਜਰਸ ਦਾ ਡਾਟਾ ਸੁਰੱਖਿਅਤ ਰੱਖਣ ਦੀ ਜਿੰਮੇਵਾਰੀ ਸਾਡੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਅਸੀਂ ਅਜਿਹਾ ਨਹੀਂ ਕਰਾਂਗੇ ਤਾਂ ਸਾਨੂੰ ਤੁਹਾਡੇ ਲਈ ਕੰਮ ਕਰਨ ਦਾ ਕੋਈ ਹੱਕ ਨਹੀਂ ਹੈ। ਇਹ ਵਿਸ਼ਵਾਸ਼ ਨੂੰ ਤੋੜਨ ਵਾਲੀ ਗੱਲ ਹੈ। ਯੂਜਰਸ ਕਿਸੇ ਵੀ ਸੋਸ਼ਲ ਸਾਈਟ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਇਹ ਭਰੋਸਾ ਕਰਦੇ ਹਨ ਕਿ ਅਸੀਂ ਉਨ੍ਹਾਂ ਦੀ ਜਾਣਕਾਰੀ ਦੀ ਸੁਰੱਖਿਆ ਕਰਾਂਗੇ।
ਜ਼ੁਕਰਬਰਗ ਨੇ ਆਪਣੇ ਫੇਸਬੁੱਕ ਅਕਾਊਂਟ ਦੇ ਮਾਧਿਅਮ ਦੁਆਰਾ ਲਿਖਿਆ ਹੈ ਕਿ ਮੈਂ ਇਹ ਸਮਝਣ ਦਾ ਯਤਨ ਕਰ ਰਿਹਾ ਹਾਂ ਕਿ ਆਖਿਰ ਇਹ ਸੱਭ ਕਿਸ ਤਰ੍ਹਾਂ ਹੋਇਆ। ਅਸੀਂ ਇਹ ਵੀ ਨਿਸ਼ਚਿਤ ਕਰਨ ਦੀ ਕੋਸਿ਼ਸ਼ ਕਰ ਰਹੇ ਹਾਂ ਕਿ ਭਵਿੱਖ ਵਿੱਚ ਅਜਿਹਾ ਨਾ ਹੋਵੇ। ਇਸ ਲਈ ਜ਼ੁਕਰਬਰਗ ਨੇ ਡਾਟਾ ਨੂੰ ਸੁਰੱਖਿਅਤ ਰੱਖਣ ਦੇ ਲਈ ਯੋਗ ਕਦਮ ਉਠਾਉਣ ਦੀ ਵੀ ਗੱਲ ਕੀਤੀ।
ਵਰਨਣਯੋਗ ਹੈ ਕਿ 2013 ਵਿੱਚ ਕੈਂਬਰਿਜ ਯੂਨੀਵਰਿਸਟੀ ਦੇ ਖੋਜਕਾਰ ਅਲੈਕਜੈਂਡਰ ਕੋਗਨ ਨੇ ਕਵਿਜ਼ ਐਪ ਦਾ ਨਿਰਮਾਣ ਕੀਤਾ ਸੀ। ਇਸ ਐਪ ਨੂੰ ਤਿੰਨ ਲੱਖ ਦੇ ਕਰੀਬ ਲੋਕਾਂ ਨੇ ਇਨਸਟਾਲ ਕੀਤਾ ਸੀ। ਇਸ ਦੁਆਰਾ ਯੂਜਰਸ ਦੇ ਨਿਜੀ ਡਾਟੇ ਦਾ ਇਸਤੇਮਾਲ ਕੀਤਾ ਗਿਆ। ਇੱਥੇ ਨਾ ਸਿਰਫ਼ ਤਿੰਨ ਲੱਖ ਲੋਕਾਂ ਦੀਆਂ ਜਾਣਕਾਰੀਆਂ ਨੂੰ ਹੀ ਸ਼ੇਅਰ ਕੀਤਾ ਗਿਆ, ਬਲਿਕ ਉਨ੍ਹਾਂ ਦੇ ਦੋਸਤਾਂ ਦੀ ਜਾਣਕਾਰੀ ਵਿੱਚ ਵੀ ਹਾਸਿਲ ਕੀਤੀ ਗਈ।