ਤਿਰੂਅਨੰਤਪੁਰਮ- ‘ ਅਗਰ ਇਹ ਮੇਜਰ ਸੰਦੀਪ ਦਾ ਘਰ ਨਾਂ ਹੁੰਦਾ ਤਾਂ ਇਸ ਤਰਫ ਇਕ ਕੁਤਾ ਵੀ ਨਾਂ ਆਇਆ ਹੁੰਦਾ।’ ਇਹ ਸ਼ਬਦ ਕੇਰਲ ਦੇ ਮੁੱਖ ਮੰਤਰੀ ਵੀ ਐਸ ਅਚਯੁਤਾਨੰਦਨ ਨੇ ਮੁੰਬਈ ਵਿਚ ਅਤਵਾਦੀਆਂ ਨਾਲ ਹੋਏ ਮੁਕਾਬਲੇ ਵਿਚ ਸ਼ਹੀਦ ਹੋਏ ਮੇਜਰ ਸੰਦੀਪ ਊਨੀਕ੍ਰਿਸ਼ਣਨ ਦੇ ਘਰ ਵਾਲਿਆਂ ਲਈ ਕਹੇ।
ਮੁੱਖਮੰਤਰੀ ਸੰਦੀਪ ਦੇ ਘਰ ਅਫਸੋਸ ਕਰਨ ਲਈ ਬੰਗਲੌਰ ਪਹੁੰਚੇ ਸਨ। ਪਰ ਸ਼ਹੀਦ ਹੋਏ ਮੇਜਰ ਦੇ ਦੁਖੀ ਪਿਤਾ ਨੇ ਗੁਸੇ ਵਿਚ ਆਏ ਨੇ ਮੁੱਖਮੰਤਰੀ ਨੂੰ ਮਿਲਣ ਤੋਂ ਇਨਕਾਰ ਕਰ ਦਿਤਾ। ਇਸ ਕਰਕੇ ਅਚਯੁਤਾਨੰਦਨ ਨੇ ਇਹ ਗਲ ਕਹਿ ਕੇ ਝਮੇਲਾ ਖੜਾ ਕਰ ਦਿਤਾ। ਸੀਪੀਐਮ ਦੇ ਨੇਤਾ ਅਚਯੁਤਾਨੰਦਨ ਨੂੰ ਸੰਦੀਪ ਦੇ ਘਰੋ ਬਿਨ੍ਹਾਂ ਉਸਦੇ ਪ੍ਰੀਵਾਰ ਨਾਲ ਅਫਸੋਸ ਕੀਤਿਆਂ ਹੀ ਵਾਪਿਸ ਆਉਣਾ ਪਿਆ। ਸੰਦੀਪ ਕੇਰਲ ਮੂਲ ਦੇ ਸਨ। ਐਤਵਾਰ ਨੂੰ ਕੇ ਊਨੀਕ੍ਰਿਸ਼ਣਨ ਨੇ ਕੇਰਲ ਸਰਕਾਰ ਤੇ ਅਰੋਪ ਲਾਇਆ ਸੀ ਕਿ ਸਰਕਾਰ ਨੇ ਸਮੇ ਤੇ ਪਰੀਵਾਰ ਨਾਲ ਹਮਦਰਦੀ ਨਾਂ ਜਤਾ ਕੇ ਉਸਦੇ ਬੇਟੇ ਦੀ ਸ਼ਹਾਦਤ ਨੂੰ ਅਣਗੌਲਿਆਂ ਕੀਤਾ ਹੈ। ਕੇਰਲਾ ਦੇ ਮੁੱਖਮੰਤਰੀ ਨੇ ਇਕ ਟੀਵੀ ਚੈਨਲ ਵਾਲਿਆਂ ਨੂੰ ਕਿਹਾ ਕਿ ਸੰਦੀਪ ਦੇ ਪਿਤਾ ਨੇ ਕਿਹਾ ਸੀ ਕਿ ਕਰਨਾਟਕ ਦੇ ਮੁੱਖਮੰਤਰੀ ਸਵੇਰੇ ਹੀ ਪਰੀਵਾਰ ਨਾਲ ਅਫਸੋਸ ਕਰਨ ਲਈ ਆਏ ਸਨ। ਪਰ ਕੇਰਲ ਦੇ ਮੁੱਖਮੰਤਰੀ ਨਹੀ ਆਏ । ਕੇਰਲਾ ਸੰਦੀਪ ਦੀ ਸ਼ਹਾਦਤ ਨੂੰ ਅਣਗੌਲਿਆ ਕਰ ਰਿਹਾ ਹੈ। ਅਚਯੁਤਾਨੰਦਨ ਨੇ ਕਿਹਾ ਕਿ ਇਹ ਕੋਈ ਨਿਯਮ ਹੈ ਕਿ ਕੇਰਲਾ ਅਤੇ ਕਰਨਾਟਕ ਦੇ ਮੁੱਖਮੰਤਰੀਆਂ ਨੂੰ ਇਕੋ ਵੇਲੇ ਹੀ ਆਉਣਾ ਚਾਹੀਦਾ ਸੀ। ਕੁਝ ਦੇਰ ਰੁਕਣ ਤੋਂ ਬਾਅਦ ਅਚਯੁਤਾਨੰਦਨ ਨੇ ਕਿਹਾ ਕਿ ਅਗਰ ਇਹ ਸੰਦੀਪ ਦਾ ਘਰ ਨਾਂ ਹੁੰਦਾ ਤਾਂ ਇਕ ਕੁਤਾ ਵੀ ਇਸ ਤਰਫ ਨਾਂ ਆਇਆ ਹੁੰਦਾ। ਇਹ ਸੰਦੀਪ ਦਾ ਪਰੀਵਾਰ ਹੈ ਇਸ ਕਰਕੇ ਅਸੀਂ ਉਥੇ ਗਏ। ਇਕ ਸਿਪਾਹੀ ਦੇ ਪ੍ਰੀਵਾਰ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ। ਪਰ ਸੰਦੀਪ ਦੇ ਪਿਤਾ ਨੇ ਕਿਹਾ ਕਿ ਅਤਵਾਦ ਦੇ ਪੀੜਤਾਂ ਲਈ ਹਮਦਰਦੀ ਵਿਖਾਉਣਾ ਰਾਜਨੀਤਕਾਂ ਲਈ ਰਾਜਨੀਤਕ ਲਾਭ ਉਠਾਉਣ ਵਰਗਾ ਹੀ ਹੈ। ਇਸ ਲਈ ਮੈਂ ਰਾਜਨੀਤਕਾਂ ਨਾਲ ਮਿਲਣਾ ਨਹੀ ਚਾਹੁੰਦਾ।
ਮੇਜਰ ਦਾ ਘਰ ਨਾਂ ਹੁੰਦਾ ਤਾਂ ਕੁਤਾ ਵੀ ਨਾਂ ਆਉਂਦਾ-ਮੁੱਖਮੰਤਰੀ
This entry was posted in ਭਾਰਤ.