ਲੁਧਿਆਣਾ – ਨਗਰ ਨਿਗਮ ਲੁਧਿਆਣਾ ਦੀ ਹੱਦ ਵਿਚ ਪੈਂਦੇ ਵਾਰਡ ਨੰਬਰ ਇਕ ਦੇ ਇਲਾਕਾ ਬਾਜ਼ੀਗਰ ਬਸਤੀ ਬਹਾਦਰ ਕੇ ਰੋਡ ਵਿਖੇ ਟੈਕਸਟਾਈਲ ਅਤੇ ਡਾਇੰਗ ਐਸੋਸ਼ੀਏਸ਼ਨ ਦੇ ਪ੍ਰਧਾਨ ਤਰੁਣ ਜੈਨ ਬਾਵਾ ਤੇ ਹੌਜ਼ਰੀ ਵਪਾਰੀਆਂ ਵੱਲੋਂ ਜਬਰਨ ਨਾਲੇ ਦੀ ਜਗ੍ਹਾਂ ਸਿਆਸੀ ਪਹੁੰਚ ਕਰਕੇ ਬਣਾਏ ਜਾ ਰਹੇ ਜਹਿਰੀਲੇ ਪਾਣੀ ਨੂੰ ਸਾਫ਼ ਕਰਨ ਲਈ ਲਗਾਏ ਜਾ ਰਹੇ ਟ੍ਰੀਮੈਂਟ ਪਲਾਂਟ ਨੂੰ ਬੰਦ ਕਰਨ ਸਬੰਧੀ ਇਲਾਕੇ ਦੇ ਮੋਹਤਵਰ ਆਗੂਆਂ ਵੱਲੋਂ ਅੱਜ ਜ਼ਿਲ੍ਹਾ ਪੁਲਿਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਇਲਾਕੇ ਦੇ ਸਮਾਜ ਸੇਵਕ ਅਤੇ ਕਾਂਗਰਸੀ ਆਗੂ ਬਲਵੀਰ ਵਰਤੀਆ ਨੇ ਦੱਸਿਆ ਕਿ ਇਲਾਕਾ ਬਾਜ਼ੀਗਰ ਬਸਤੀ, ਡੇਰਾ ਉਦੋਰਾਮ ਅਤੇ ਡੇਰਾ ਰਾਮ ਆਸਰਾ ਜਿਹਾੜਾ ਕਿ ਬੇਹੱਦ ਹੀ ਪਿਛੜਿਆ ਹੋਇਆ ਇਲਾਕਾ ਹੈ ਤੇ ਇਥੋਂ ਦੇ ਲੋਕ ਬੇਹੱਦ ਗਰੀਬ ਹਨ ਤੇ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਬੱਚਿਆ ਦਾ ਪਾਲਣ-ਪੋਸ਼ਣ ਕਰਦੇ ਹਨ। ਉਹਨਾਂ ਨੇ ਦੱਸਿਆ ਕਿ ਸਾਡੇ ਇਲਾਕੇ ਵਿਚ ਡਾਇੰਗਾਂ ਅਤੇ ਕੈਮੀਕਲ ਦੀਆਂ ਫੈਕਟਰੀ ਬਹੁਤ ਜਿਆਦਾ ਗਿਣਤੀ ਵਿਚ ਹਨ, ਜਿਸ ਵਿਚ ਕੱਪੜਾ ਰੰਗਾਈ ਦਾ ਕੰਮ ਹੁੰਦਾ ਹੈ। ਜਿਹਨਾਂ ਵਿਚ ਕਈ ਤਰ੍ਹਾਂ ਦੇ ਜ਼ਹਿਰੀਲੇ ਕੈਮੀਕਲ ਦੀ ਵਰਤੋਂ ਹੁੰਦੀ ਹੈ। ਜਿਸ ਨੇ ਇਲਾਕੇ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦੀ ਚਪੇਟ ਵਿਚ ਲਿਆ ਹੋਇਆ ਹੈ। ਉਹਨਾਂ ਨੇ ਅੱਗੇ ਦੱਸਿਆ ਕਿ ਹੁਣ ਬਹਾਦਰ ਕੇ ਰੋਡ ਦੇ ਡਾਇੰਗਾਂ ਦੇ ਪ੍ਰਧਾਨ ਤਰੁਣ ਜੈਨ ਬਾਵਾ ਤੇ ਡਾਇੰਗ ਮਾਲਕਾਂ ਵੱਲੋਂ ਸਿਆਸੀ ਰਾਸੂਖ ਰੱਖਣ ਕਾਰਨ ਬਾਜ਼ੀਗਰ ਬਸਤੀ, ਡੇਰਾ ਉਦੋਰਾਮ, ਡੇਰਾ ਰਾਜ ਆਸਰਾ ਜਿਹੜਾ ਰਿਹਾਇਸ਼ੀ ਇਲਾਕੇ ਵਜੋਂ ਜਾਣਿਆ ਜਾਂਦਾ ਹੈ, ਵਿਚ ਨਾਲੇ ਦੀ ਜ਼ਮੀਨ ਜਿਹੜੀ ਕਿ ਕਾਗਜ਼ ਪੱਤਰਾਂ ਵਿਚ ਸਰਕਾਰੀ ਜ਼ਮੀਨ ਹੈ, ਵਿਚ ਸਿਆਸੀ ਰਾਸੂਖ ਰੱਖਣ ਕਾਰਨ ਅਫ਼ਸਰਾਂ ਦੀ ਮਿਲੀਭੁਗਤ ਕਾਰਨ ਇਹ ਜਗ੍ਹਾ ਤੇ ਡਾਇੰਗਾਂ ਦੇ ਜਹਿਰੀਲੇ ਪਾਣੀ ਨੂੰ ਸਾਫ਼ ਕਰਨ ਲਈ ਟ੍ਰੀਮੈਂਟ ਪਲਾਂਟ ਲਗਾਇਆ ਜਾ ਰਿਹਾ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ਼ ਪਾਇਆ ਜ ਰਿਹਾ ਹੈ।
ਇਸ ਮੌਕੇ ਇਲਾਕਾ ਨਿਵਾਸੀਆਂ ਨੇ ਪੁਲਿਸ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੰਗ ਪੱਤਰ ਦਿੰਦਿਆ ਕਿਹਾ ਕਿ ਜੇਕਰ ਇਸ ਟ੍ਰੀਮੈਂਅ ਪਲਾਂਟ ਨੂੰ ਇਕ ਹਫ਼ਤੇ ਅੰਦਰ ਬੰਦ ਨਾ ਕਰਵਾਇਆ ਗਿਆ ਤਾਂ ਇਲਾਕੇ ਦੇ ਨਿਵਾਸੀ ਆਪਣੇ ਪਰਿਵਾਰਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਬੈਠਣਗੇ ਤੇ ਜੇਕਰ ਇਸ ਦੌਰਾਨ ਕੋਈ ਅਣ-ਸੁਖਾਵੀ ਘਟਨਾ ਵਾਪਰਦੀ ਹੈ, ਤਾਂ ਇਸ ਜਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਮੌਕੇ ਐਡਵੋਕੇਟ ਰਜਿੰਦਰ ਕੁਮਾਰ ਵਰਤੀਆ, ਬਲਵੀਰ ਚੰਦ, ਜੋਗਿੰਦਰ ਪਾਲ ਵਰਤੀਆ, ਰਾਜੂ, ਛਿੰਦਾ ਰਾਮ, ਭਜਨ ਲਾਲ, ਬੱਬੂ ਰਾਮ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆ ਹਾਜ਼ਰ ਸਨ।
ਕੈਪਸ਼ਨ- ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਜਾਂਦੇ ਹੋਏ ਵਫ਼ਦ।