ਸਿ਼ਕਾਗੋ- ਅਮਰੀਕਾ ਦੇ ਨਵੇ ਚੁਣੇ ਗਏ ਰਾਸ਼ਟਰਪਤੀ ਬਰਾਕ ਓਬਾਮਾ ਨੇ ਹਿਲਰੀ ਕਲਿੰਟਨ ਨੂੰ ਵਿਦੇਸ਼ ਮੰਤਰੀ ਦੇ ਅਹੁਦੇ ਲਈ ਨਾਂਮਜਦ ਕੀਤਾ ਹੈ। ਰਖਿਆ ਮੰਤਰੀ ਰਾਬਰਟ ਗੇਟਸ ਵੀ ਆਪਣੇ ਅਹੁਦੇ ਤੇ ਬਣੇ ਰਹਿਣਗੇ। ਓਬਾਮਾ ਨੇ ਆਪਣੇ ਘਰ ਵਿਚ ਰੱਖੇ ਇਕ ਸੰਮੇਲਨ ਵਿਚ ਕਿਹਾ ਕਿ, ” ਹਿਲਰੀ ਇਕ ਕਦਾਵਰ ਅਮਰੀਕੀ ਨੇਤਾ ਹੈ ਅਤੇ ਮੇਰਾ ਉਸ ਵਿਚ ਵਿਸ਼ਵਾਸ਼ ਹੈ ਅਤੇ ਪੂਰੀ ਦੁਨੀਆਂ ਵਿਚ ਉਸਦਾ ਆਦਰ ਮਾਣ ਹੈ।” ਓਬਾਮਾ ਨੇ ਇਹ ਵੀ ਕਿਹਾ ਕਿ ਰੱਖਿਆ ਮੰਤਰੀ ਰਾਬਰਟ ਗੇਟਸ ਆਪਣੇ ਅਹੁਦੇ ਤੇ ਬਣੇ ਰਹਿਣਗੇ। ਹਿਲਰੀ ਅਤੇ ਗੇਟਸ ਦੇ ਇਲਾਵਾ ਉਨ੍ਹਾਂ ਨੇ ਜਨਰਲ ਜੇਮਸ ਜੋਂਸ ਨੂੰ ਰਾਸ਼ਟਰੀ ਸੁਰਖਿਆ ਸਲਾਹਕਾਰ ਦੇ ਰੂਪ ਵਿਚ ਨਾਮਜ਼ਦ ਕੀਤਾ। ਐਰੀਜੋਨਾ ਦੀ ਗਵਰਨਰ ਜੈਨਟ ਨੈਪੋਲਿਟਾਨੋ ਨੂੰ ਹੋਮਲੈਂਡ ਸਕਿਓਰਟੀ ਦਾ ਮੁੱਖੀ ਬਣਾਇਆ ਗਿਆ। ਓਬਾਮਾ ਨੇ ਕਨੂੰਨੀ ਵਿਭਾਗ ਦੇ ਸਾਬਕਾ ਅਧਿਕਾਰੀ ਐਰਕ ਹੋਲਡਰ ਨੂੰ ਅਟਾਰਨੀ ਜਨਰਲ ਦੇ ਰੂਪ ਵਿਚ ਨਾਂਮਜ਼ਦ ਕੀਤਾ। ਇਨ੍ਹਾਂ ਸਾਰੇ ਨਾਵਾਂ ਨੂੰ ਜਲਦੀ ਹੀ ਸੈਨਟ ਵਿਚ ਮਨਜੂਰੀ ਮਿਲਣ ਦੀ ਉਮੀਦ ਹੈ।