ਇਸਲਾਮਾਬਾਦ – ਪਾਕਿਸਤਾਨ ਸਰਕਾਰ ਨੇ 2018-19 ਦੇ ਲਈ ਸੰਸਦ ਵਿੱਚ 5661 ਅਰਬ ਰੁਪੈ ਦਾ ਬੱਜਟ ਪੇਸ਼ ਕੀਤਾ ਹੈ। ਇਸ ਬੱਜਟ ਦੀ ਅਹਿਮ ਗੱਲ ਇਹ ਹੈ ਕਿ ਇਸ ਵਾਰ ਰੱਖਿਆ ਬੱਜਟ ਵਿੱਚ 10 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਪਿੱਛਲੇ ਸਾਲ ਇਹ ਡੀਫੈਂਸ ਦਾ ਬੱਜਟ 999 ਅਰਬ ਰੁਪੈ ਦਾ ਸੀ, ਜੋ ਕਿ ਇਸ ਸਾਲ ਵਧਾ ਕੇ 1100 ਅਰਬ ਰੁਪੈ ਕਰ ਦਿੱਤਾ ਗਿਆ ਹੈ। ਇਸ ਪੈਸੇ ਦਾ ਇਸਤੇਮਾਲ ਸੈਨਾ ਨੂੰ ਮਜ਼ਬੂਤ ਕਰਨ ਤੇ ਕੀਤਾ ਜਾਵੇਗਾ।
ਪਾਕਿਸਤਾਨ ਮੁਸਲਿਮ ਲੀਗ ਦਾ ਇਹ 6ਵਾਂ ਬੱਜਟ ਹੈ। ਵਿੱਤ ਮੰਤਰੀ ਇਸਮਾਈਲ ਨੇ ਕਿਹਾ ਕਿ ਇਸ ਸਾਲ ਦੇ ਬੱਜਟ ਵਿੱਚ ਪਿੱਛਲੇ ਸਾਲ ਨਾਲੋਂ 13 ਫੀਸਦੀ ਦਾ ਵਾਧਾ ਕੀਤਾ ਗਿਆ ਹੈ। 2018-19 ਦੇ ਲਈ ਜੀਡੀਪੀ ਦਾ ਜੀਡੀਪੀ ਦਾ ਟਾਰਗਿਟ 6.2 ਰੱਖਿਆ ਗਿਆ ਹੈ। ਪਿੱਛਲੇ ਬੱਜਟ ਵਿੱਚ ਇਹ 6 ਫੀਸਦੀ ਸੀ, ਪਰ ਅਰਥਵਿਵਸਥਾ ਕੇਵਲ 5.8 ਦੇ ਅੰਕੜੇ ਤੱਕ ਹੀ ਪਹੁੰਚ ਸਕੀ ਸੀ। ਅੱਗਲੇ ਸਾਲ ਟੈਕਸਾਂ ਦੁਆਰਾ 4435 ਅਰਬ ਰੁਪੈ ਇੱਕਠੇ ਕੀਤੇ ਜਾਣਗੇ। ਵਰਨਣਯੋਗ ਹੈ ਕਿ ਪਿੱਛਲੇ ਸਾਲ 39 ਸੌ ਅਰਬ ਰੁਪੈ ਕਰਾਂ ਦੁਆਰਾ ਇੱਕਠੇ ਕੀਤੇ ਗਏ ਸਨ।