ਨਵੀਂ ਦਿੱਲੀ – ਬੀਜੇਪੀ ਸਰਕਾਰ ਦੀ ਮੰਤਰੀ ਮੇਨਕਾ ਗਾਂਧੀ ਨੇ ਜੰਮੂ- ਕਸ਼ਮੀਰ ਦੀ ਮੁੱਖਮੰਤਰੀ ਮੇਨਕਾ ਗਾਂਧੀ ਨੇ ਵੈਸ਼ਣੋ ਦੇਵੀ ਦੇ ਰਸਤੇ ਤੇ ਘੋੜਿਆਂ, ਖੱਚਰਾਂ ਅਤੇ ਹੋਰ ਜਾਨਵਰਾਂ ਦੇ ਇਸਤੇਮਾਲ ਨੂੰ ਬੰਦ ਕੀਤੇ ਜਾਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਸਮਾਨ ਦੀ ਢੋਆ-ਢੁਆਈ ਅਤੇ ਲੋਕਾਂ ਨੂੰ ਦਰਸ਼ਨ ਕਰਵਾਉਣ ਲਈ ਕੰ ਵਿੱਚ ਲਿਆਂਦੇ ਜਾ ਰਹੇ 5000 ਤੋਂ ਵੱਧ ਪਸੂਆਂ ਨੂੰ ਯੋਜਨਾਬਧ ਹਟਾਉਣ ਲਈ ਲਿਖਿਆ ਹੈ।
ਮੇਨਕਾ ਗਾਂਧੀ ਇਸ ਤੋਂ ਪਹਿਲਾਂ ਵੀ ਜਾਨਵਰਾਂ ਦੀ ਭਲਾਈ ਲਈ ਕੰਮ ਕਰਨ ਲਈ ਜਾਣੀ ਜਾਂਦੀ ਹੈ। ਉਨ੍ਹਾਂ ਨੇ ਵੈਸ਼ਨੋ ਦੇਵੀ ਮਾਰਗ ਤੇ ਜਾਨਵਰਾਂ ਦੀ ਜਗ੍ਹਾ ਬੈਟਰੀ ਨਾਲ ਚੱਲਣ ਵਾਲੇ ਵਾਹਣਾਂ ਦੇ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਸੂਆਂ ਦੇ ਮਾਲਿਕਾਂ ਦੇ ਜਾਨਲੇਵਾ ਗਲੈਂਡਰਸ ਵਾਇਰਸ ਦੀ ਚਪੇਟ ਵਿੱਚ ਆਉਣ ਦਾ ਸੱਭ ਤੋਂ ਵੱਧ ਖ਼ਤਰਾ ਹੁੰਦਾ ਹੈ ਅਤੇ ਇਸ ਦਾ ਦੁਨੀਆਂਭਰ ਵਿੱਚ ਕਿਤੇ ਵੀ ਇਲਾਜ ਨਹੀਂ ਹੈ। ਇਸ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀ ਦੀ ਮੌਤ ਫਲੂ ਵਰਗੇ ਲੱਛਣਾਂ ਨਾਲ ਹੋ ਜਾਂਦੀ ਹੈ।
ਨੈਸ਼ਨਲ ਗਰੀਨ ਟਰੀਬਿਊਨਲ ਨੇ ਵੀ ਇਸ ਤੋਂ ਪਹਿਲਾਂ ਰਾਜ ਸਰਕਾਰ ਨੂੰ ਹੌਲੀ ਹੌਲੀ ਹਟਾਉਣ ਲਈ ਕਿਹਾ ਸੀ। ਰਾਜ ਦੇ ਮੁੱਖ ਸਕੱਤਰ ਨੇ ਟਰੀਬਿਊਨਲ ਦੇ ਸਾਹਮਣੇ ਪੁਨਰਵਾਸ ਯੋਜਨਾ ਵੀ ਰੱਖੀ ਸੀ ਪਰ ਅਜੇ ਤੱਕ ਇਸ ਤੇ ਅਮਲ ਨਹੀਂ ਹੋ ਸਕਿਆ ਹੈ। ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਜਾਣ ਵਾਲੇ ਕਈ ਸ਼ਰਧਾਲੂ 12-13 ਕਿਲੋਮੀਟਰ ਲੰਬੇ ਰਸਤੇ ਨੂੰ ਘੋੜਿਆਂ, ਖੱਚਰਾਂ ਅਤੇ ਹੋਰ ਪਸੂਆਂ ਦੁਆਰਾ ਪੂਰੀ ਕਰਦੇ ਹਨ।