ਫਤਿਹਗੜ੍ਹ ਸਾਹਿਬ – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਕਈ ਵਾਰ ਮੁੱਖ ਸਕੱਤਰ ਪੰਜਾਬ, ਡੀ ਜੀ ਪੀ ਪੰਜਾਬ ਅਤੇ ਹੋਮ ਸਕੱਤਰ ਪੰਜਾਬ ਨੂੰ ਲਿਖਤੀ ਰੂਪ ਵਿੱਚ ਕਹਿ ਚੁਕੇ ਹਾਂ ਕਿ ਪੰਜਾਬ ਪੁਲਿਸ ਦੇ ਅਫਸਰ ਤੇ ਮੁਲਾਜਿਮ ਪੁਲਿਸ ਯੂਨੀਫਾਰਮ ਕੋਡ ਨੂੰ ਨਜਰ ਅੰਦਾਜ ਕਰਕੇ ਆਪੋ-ਆਪਣੀ ਪੰਸਦ ਦੇ ਰੰਗਾਂ ਦੀਆਂ ਵਰਦੀਆਂ ਪਹਿਣਦੇ ਆ ਰਹੇ ਹਨ, ਕੋਈ ਖਾਕੀ ਪਾ ਰਿਹਾ ਹੈ, ਕੋਈ ਗੁੜੀ ਖਾਕੀ ਪਾ ਰਿਹਾ ਕੋਈ ਫਿਕੀ ਖਾਕੀ ਰੰਗ ਦੀ ਪਾ ਰਿਹਾ ਹੈ। ਅਜਿਹੇ ਅਮਲ ਪੰਜਾਬ ਪੁਲਿਸ ਦੇ ਅਨੁਸ਼ਾਸ਼ਨ ਤੇ ਵੱਡਾ ਪ੍ਰਸ਼ਨ ਚਿੰਨ ਬਨਣ ਦੇ ਨਾਲ ਇਸ ਗਲ੍ਹ ਨੂੰ ਵੀ ਬੜਾਵਾ ਦੇ ਰਹੇ ਹਨ, ਕਿ ਪੰਜਾਬ ਪੁਲਿਸ ਦੇ ਮੁਲਾਜਿਮ ਆਪਣੇ ਸੀਨੀਅਰ ਦੇ ਹੁਕਮਾਂ ਦੀ ਉਲੰਘਣਾ ਕਰਕੇ ਗੈਰ-ਅਨੁਸ਼ਾਸਤ ਹੋਣ ਵਾਲੇ ਦੁੱਖਦਾਇਕ ਅਮਲਾਂ ਵਿੱਚ ਰੁਝੇ ਹੋਏ ਹਨ ਇਸ ਦੀ ਬਦੋਲਤ ਹੀ ਪੁਲਿਸ ਤੇ ਕਨੂੰਨੀ ਪ੍ਰਬੰਧ ਤਹਿਸ਼-ਨਹਿਸ਼ ਹੋਣ ਵੱਲ ਵੱਧ ਰਿਹਾ ਹੈ। ਇਹ ਹੀ ਵਜ੍ਹਾਂ ਹੇ ਕਿ ਲੰਗਾਹ ਵਰਗੇ ਅਪਰਾਧਿਕ ਕੇਸ ਦੀ ਸਹੀ ਛਾਣਬੀਨ ਨਹੀ ਹੋ ਸਕੀ ਜੋ ਖੁਫੀਆਂ ਤੰਤਰ ਦੇ ਫੇਲ ਹੋਣ ਵੱਲ ਵੀ ਇਸ਼ਾਰਾ ਕਰ ਰਿਹਾ ਜੋ ਪੰਜਾਬ ਦੇ ਨਿਜਾਮੀ ਪ੍ਰਬੰਧ ਅਤੇ ਇਥੋਂ ਦੇ ਅਮਨ ਚੈਨ ਲਈ ਡੂੰਗੀ ਚਿੰਤਾ ਵਾਲੇ ਵਿਸ਼ੇ ਬਣ ਚੁਕੇ ਹਨ।
ਇਹ ਵਿਚਾਰ ਸ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਪੁਲਿਸ ਵਿੱਚ ਵਰਦੀ ਸੰਬੰਧੀ ਅਤੇ ਅਫਸਰਾਂ ਦੇ ਅਦੇਸ਼ਾ ਸੰਬੰਧੀ ਉਤਪਨ ਹੁੰਦੀ ਜਾ ਰਹੀ ਗੈਰ-ਅਨੁਸ਼ਾਸ਼ਨ ਹੀਨਤਾ ਉਤੇ ਡੂੰਘਾ ਦੁੱਖ ਜਾਹਿਰ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਕਿੰਨੀ ਵੱਡੀ ਅਫਸੋਸਨਾਕ ਕਾਰਵਾਈ ਹੋਈ ਹੈ ਕਿ ਇਕ ਸ ਪ੍ਰਮਿੰਦਰ ਸਿੰਘ ਬਾਜਵਾ ਨਾਮ ਦੇ ਇੰਸਪੈਕਟਰ ਨੇ ਬਿਨ੍ਹਾਂ ਵਰਦੀ ਪਹਿਨੇ ਸਿਰ ਉਤੇ ਘਰੇਲੂ ਟੋਪੀ ਪਹਿਣ ਕੇ ਆਪਣੇ ਸੀਨੀਅਰ ਅਫਸਰਾਂ, ਮੁੱਖ ਮੰਤਰੀ ਪੰਜਾਬ ਅਤੇ ਹੋਰਨਾ ਅਫਸਰਾਂ ਵਿਰੁੱਧ ਪ੍ਰੈਸ ਕਾਂਨਫਰੰਸ ਕਰਦੇ ਹੋਏ ਅਪਮਾਣ ਜਨਕ ਸ਼ਬਦਾਵਲੀ ਰਾਂਹੀ ਭੜਾਸ ਕੱਢ ਕੇ ਗੈਰ-ਅਨੁਸ਼ਾਸ਼ਤ ਹੋਣ ਦੀ ਗਲ ਕੀਤੀ। ਜਦੋਂ ਕਿ ਪੰਜਾਬ ਦੇ ਮੁੱਖ ਮੰਤਰੀ ਖੁੱਦ ਫੌਜ ਵਿੱਚ ਰਹੇ ਹਨ ਜਿੰਨਾ ਨੁੰ ਫੌਜ ਦੇ ਅੱਛੇ ਅਨੁਸ਼ਾਸ਼ਨ ਦੀ ਪੂਰੀ ਵਾਕਫੀਅਤ ਹੈ। ਜੇਕਰ ਉਨ੍ਹਾਂ ਅਧੀਨ ਕੰਮ ਕਰ ਰਹੀ ਪੁਲਿਸ ਹੀ ਅਨੁਸ਼ਾਸ਼ਤ ਵਿੱਚ ਨਹੀਂ ਹੋਵੇਗੀ ਤਾਂ ਉਹ ਸਮੁੱਚੇ ਨਿਜਾਮੀ ਪ੍ਰਬੰਧ ਨੂੰ ਕਿਸ ਤਰਾਂ ਕਾਇਮ ਰੱਖ ਸਕਣਗੇ? ਸ ਮਾਨ ਨੇ ਪੁਲਿਸ ਨੂੰ ਅਨੁਸ਼ਾਸ਼ਨ ਵਿੱਚ ਰੱਖਣ ਲਈ ਸੁਝਾਅ ਦਿੰਦੇ ਹੋਏ ਕਿਹਾ ਕਿ ਪੁਲਿਸ ਵਿੱਚ ਏ ਡੀ ਜੀ ਪੀ ਰੈਂਕ ਦੇ ਅਧਿਕਾਰੀ ਵੱਡੀ ਗਿਣਤੀ ਵਿੱਚ ਹਨ। ਉਨ੍ਹਾਂ ਨੂੰ ਇਲਾਕਾ ਜਾਂ ਖੇਤਰ ਦੇ ਕੇ ਜਿਮੇਵਾਰ ਬਣਾਇਆ ਜਾਵੇ । ਉਨ੍ਹਾਂ ਦੇ ਇਲਾਕੇ ਵਿੱਚ ਕੰਮ ਕਰਨ ਵਾਲੇ ਪੁਲਿਸ ਮੁਲਾਜਮਾਂ ਦੀ ਵਰਦੀ ਦਾ ਰੰਗ ਇੱਕ ਹੋਵੇ ਅਤੇ ਪੂਰੇ ਅਨੁਸ਼ਾਸ਼ਾਤ ਢੰਗ ਨਾਲ ਆਪਣੀ ਜਿਮੇਵਾਰੀ ਕਰਨ। ਜੇਕਰ ਉਸ ਦੇ ਇਲਾਕੇ ਵਿੱਚ ਕੋਈ ਗੈਰ-ਅਨੁਸ਼ਾਸ਼ਸਤ ਕਾਰਵਾਈ ਹੋਵੇ ਤਾਂ ਸੰਬੰਧਿਤ ਏ ਡੀ ਜੀ ਪੀ ਜੁਆਬ ਦੇ ਹੋਵੇ। ਜਦੋਂ ਅਜਿਹਾ ਪ੍ਰਬੰਧ ਲਾਗੂ ਕਰ ਦਿੱਤਾ ਜਾਵੇਗਾ ਤਾਂ ਕਿਸੇ ਵੀ ਇਲਾਕੇ ਵਿੱਚ ਵਰਦੀਆਂ ਦੇ ਰੰਗਾਂ ਵਿੱਚ ਨਾ ਤਾਂ ਫਰਕ ਆ ਸਕੇਗਾ ਅਤੇ ਨਾ ਹੀ ਕੋਈ ਮੁਲਾਜਮ ਉਪਰੋਤਕ ਪ੍ਰਮਿੰਦਰ ਸਿੰਘ ਬਾਜਵੇ ਦੀ ਤਰਾਂ ਆਪਣੇ ਸੀਨੀਅਰ ਦੀ ਹੁਕਮ ਅਦੁੱਲੀ ਕਰ ਸਕੇਗਾ। ਸਮੁੱਚੀ ਪੁਲਿਸ ਫੌਜ ਦੀ ਤਰਾਂ ਅਨੁਸ਼ਾਸ਼ਨ ਵਿੱਚ ਆ ਜਾਵੇਗੀ।