ਲੁਧਿਆਣਾ – ਪੰਜਾਬ ਸਕੂਟਰ ਪਾਰਟਸ ਟਰੇਡਰਜ਼ ਐਸੋਸ਼ੀਏਸ਼ਨ ਦੀ ਅਹਿਮ ਮੀਟਿੰਗ ਸਥਾਨਕ ਲਿੰਕ ਰੋਡ ਦੇ ਪ੍ਰੀਤ ਨਗਰ ਵਿਖੇ ਪ੍ਰਧਾਨ ਅਨਿਲ ਪੁਰੀ, ਚੇਅਰਮੈਨ ਬ੍ਰਿਜ ਮੋਹਨ ਸਿੰਘ ਤੇ ਗੁਰਮੀਤ ਸਿੰਘ ਸ਼ੈਰੀ ਦੀ ਅਗਵਾਈ ਵਿਚ ਹੋਈ। ਮੀਟਿੰਗ ਵਿਚ ਮੁੱਖ ਮਹਿਮਾਨ ਐਕਸਾਈਜ਼ ਵਿਭਾਗ ਦੀ ਇੰਸਪੈਕਟਰ ਮੈਡਮ ਰੇਨੂੰ ਬਾਲਾ ਸ਼ਾਮਿਲ ਹੋਏ। ਮੀਟਿੰਗ ਦੌਰਾਨ ਵਪਾਰੀਆਂ ਨੇ ਰੇਨੂੰ ਬਾਲਾ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂੰ ਕਰਵਾਇਆ।
ਮੀਟਿੰਗ ਦੌਰਾਨ ਵਪਾਰੀਆਂ ਨੂੰ ਸੰਬੋਧਨ ਕਰਦਿਆ ਮੈਡਮ ਰੇਨੂੰ ਬਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਗਾਇਆ ਗਿਆ ਜੀਐਸਟੀ ਵਪਾਰੀ ਵਰਗ ਦੇ ਹਿੱਤਾਂ ਲਈ, ਹਰ ਵਪਾਰੀ ਆਪਣਾ ਕੰਮਕਾਜ ਨੂੰ ਜੀਐਸਟੀ ਐਕਟ ਵਿਚ ਆਪਣਾ ਪੰਜੀਕਰਨ ਕਰਵਾ ਕੇ ਪੂਰੀ ਇਮਾਨਦਾਰੀ ਨਾਲ ਜੀਐਸਟੀ ਦੇ ਨਿਯਮਾਂ ਅਨੁਸਾਰ ਆਪਣਾ ਕਾਰੋਬਾਰ ਕਰਦੇ ਹੋਏ ਬਣਦਾ ਟੈਕਸ ਸਰਕਾਰ ਨੂੰ ਜਮਾਂ ਕਰਵਾਉਣ ਤਾਂ ਜੋ ਸਰਕਾਰ ਲੋਕ ਭਲਾਈ ਸ਼ੁਰੂ ਕੀਤੀਆਂ ਸਕੀਮਾਂ ਅਤੇ ਵਿਕਾਸ ਕਾਰਜਾਂ ਨੂੰ ਸਮੇਂ ਤੇ ਪੂਰਾ ਕਰ ਸਕੇ।
ਮੀਟਿੰਗ ਦੇ ਅੰਤ ਵਿਚ ਮੈਡਮ ਰੇਨੂੰ ਬਾਲਾ ਨੂੰ ਪੰਜਾਬ ਸਕੂਟਰ ਪੰਜਾਬ ਸਕੂਟਰ ਪਾਰਟਸ ਟਰੇਡਰਜ਼ ਐਸੋਸ਼ੀਏਸ਼ਨ ਦੇ ਸਮੂਹ ਆਹੁਦੇਦਾਰਾਂ ਤੇ ਮੈਂਬਰਾਂ ਨੇ ਉਹਨਾਂ ਦਾ ਵਿਸੇਸ ਤੌਰ ਤੇ ਸਨਮਾਨ ਕੀਤਾ। ਇਸ ਮੌਕੇ ਪ੍ਰਧਾਨ ਅਨਿਲ ਪੁਰੀ ਨੇ ਆਏ ਹੋਏ ਸਾਰੇ ਮਹਿਮਾਨਾਂ ਤੇ ਪੰਜਾਬ ਸਕੂਟਰ ਪਾਰਟਸ ਟਰੇਡਰਜ਼ ਐਸੋਸ਼ੀਏਸ਼ਨ ਦੇ ਆਹਦੁੇਦਾਰ ਤੇ ਮੈਂਬਰਾਨ ਦਾ ਧੰਨਵਾਦ ਕੀਤਾ। ਮੀਟਿੰਗ ਵਿਚ ਪ੍ਰਧਾਨ ਅਨਿਲ ਪੁਰੀ, ਚੇਅਰਮੈਨ ਬ੍ਰਿਜ ਮੋਹਨ ਸਿੰਘ ਤੇ ਗੁਰਮੀਤ ਸਿੰਘ ਸ਼ੈਰੀ ਤੋਂ ਇਲਾਵਾ ਮਨਮੋਹਨ ਸਿੰਘ, ਹਰਮਿੰਦਰ ਸਿੰਘ ਬਵੇਜਾ, ਰਣਧੀਰ ਸਿੰਘ ਲਾਬਾ, ਨੀਰਜ਼ ਕੁਮਾਰ, ਜਸਵਿੰਦਰ ਸਿੰਘ, ਮਨਜੀਤ ਸਿੰਘ ਚੱਢਾ, ਅਮਰਜੀਤ ਸਿੰਘ ਬਵੇਜਾ, ਸੁਨੀਲ ਆਨੰਦ, ਪੰਕਜ਼ ਸ਼ਰਮਾ, ਸੋਹਨ ਸਿੰਘ, ਰਮੇਸ਼ ਅਰੋੜਾ, ਵੀ.ਕੇ ਭਾਟੀਆ, ਮਹਿੰਦਰ ਪਾਲ ਸਿੰਘ, ਜਗਜੀਤ ਸਿੰਘ, ਬਲਵਿੰਦਰ ਸਿੰਘ, ਸ਼ਾਮ ਲਾਲ ਗਰਗ, ਹੀਰਾ ਸਿੰਘ ਸਿਡਾਨਾ, ਗੁਰਬਚਨ ਸਿੰਘ ਜੀਡੀਐਸ, ਅਸ਼ਵਨੀ ਕੁਮਾਰ ਚਾਵਲਾ, ਗੁਰਮੀਤ ਸਿੰਘ ਭੰਡਾਰੀ, ਸੰਜੀਵ ਕੁਮਾਰ ਰਾਜੂ, ਦੀਪਕ ਚੋਪੜਾ, ਵਿਜੈ ਇੰਦਰ ਕੁਮਾਰ, ਗੁਰਵਿੰਦਰ ਸਿੰਘ, ਰਵਿੰਦਰ ਸਿੰਘ ਘਈ, ਹਰੀਸ਼ ਡਾਬਰ ਤੋਂ ਇਲਾਵਾ ਪੰਜਾਬ ਸਕੂਟਰ ਪਾਰਟਸ ਟਰੇਡਰਜ਼ ਐਸੋਸ਼ੀਏਸ਼ਨ ਦੇ ਆਹਦੁੇਦਾਰ ਤੇ ਮੈਂਬਰ ਹਾਜ਼ਰ ਸਨ।