ਲੁਧਿਆਣਾ :- ਅੱਜ ਇੱਥੇ ਬਿਜਲੀ ਬੋਰਡ ਚ ਠੇਕੇ ਤੇ ਭਰਤੀ ਕਾਮਿਆਂ ਦੀ ਮੀਟਿੰਗ ਪਾਵਰਕਾਮ ਐਂਡ ਟ੍ਰਸਾਕੋੰ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਸੂਬਾ ਪ੍ਰਚਾਰ ਸਕੱਤਰ ਇੰਦਰਪਾਲ ਸਿੰਘ ਦੀ ਪ੍ਰਧਾਨਗੀ ਚ ਹੋਈ। ਜਿਸ ਵਿਚ ਬੀਤੇ ਦਿਨੀਂ ਸਿਟੀ ਸੈਂਟਰ ਚ ਡਿਊਟੀ ਦੋਰਾਨ ਕਰੰਟ ਲੱਗਣ ਕਾਰਨ ਵਿਕਾਸ ਵਰਮਾ ਦੀ ਮੋਤ ਦੇ ਜੁੰਮੇਵਾਰ ਦੋਸ਼ੀਆਂ ਖਿਲਾਫ ਧਾਰਾ 304 ਏ ਦਾ ਪਰਚਾ ਦਰਜ ਹੋਣ ਦੇ ਬਾਵਜੂਦ ਪੁਲਿਸ-ਪ੍ਰਸਾਸਣ ਵਲੋ ਗ੍ਰਿਫਤਾਰ ਨਾ ਕਰਨ ਦੀ ਨਿਖੇਧੀ ਕਰਦੇ ਹੋਏ, ਐਲਾਨ ਕੀਤਾ ਕਿ ਜੇਕਰ ਪੁਲਿਸ ਤੇ ਜਿਲ੍ਹਾ ਪ੍ਰਸਾਰਣ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਪੀੜਤਾ ਨੂੰ ਯੋਗ ਮੁਆਵਜ਼ਾ ਤੇ ਸਰਕਾਰੀ ਨੌਕਰੀ ਦਾ ਹੱਕ ਨਾ ਦਿਵਾਇਆ ਤਾਂ ਜੰਥੇਬੰਦੀ ਪੀੜਤ ਪਰਿਵਾਰ ਮਹੁੱਲਾ ਵਾਸੀਆਂ ਦੇ ਸਹਿਯੋਗ ਨਾਲ ਕਰੇਗੀ। ਇਸ ਦੇ ਨਾਲ ਹੀ ਸਰਕਲ ਲੁਧਿਆਣਾ ਦੇ ਠੇਕਾ ਕਾਮਿਆਂ ਨੂੰ ਸੱਦਾ ਦਿੱਤਾ ਕਿ ਉਹ ਪੀੜਤ ਪਰਿਵਾਰ ਵਲੋਂ ਵਿਕਾਸ ਵਰਮਾ ਦੀ ਯਾਦ ਚ ਰੱਖੇ 13 ਮਈ ਦਿਨ ਐਤਵਾਰ ਦੁਪਹਿਰ 12 ਵਜੇ ਨਿਊਮਾਧੋਪੂਰੀ ਚ ਅੰਤਿਮ ਅਰਦਾਸ ਤੇ ਸ਼ਰਧਾਜਲੀ ਚ ਸ਼ਾਮਲ ਹੋਣ।
ਮੀਟਿੰਗ ਚ ਦੂਸਰਾ ਮਾਮਲਾ ਸਬ ਅਰਬਨ ਸਰਕਲ ਲੁਧਿਆਣਾ ਚ ਪਾਵਰਕਾਮ ਕਾਮਿਆਂ ਵਲੋਂ ਲਗਾਤਾਰ ਕੰਮ ਕਰਨ ਦੇ ਬਾਵਜੂਦ ਪਿਛਲੇ ਅੱਠ ਮਹੀਨਿਆਂ ਤੋਂ ਬੋਰਡ ਮੈਨੇਜਮੈਂਟ ਤੇ ਤੇ ਠੇਕੇਦਾਰਾਂ (ਗੁਰਮ ਟਰੇਡਜ ਕੰਪਨੀ ਤੇ ਆਰ. ਕੇ ਇਲੈਕਟ੍ਰੀਕਲ ਕੰਪਨੀ) ਵਲੋਂ ਜਬਰੀ ਤਨਖਾਹਾਂ ਰੋਕ ਕੇ ਭੁੱਖੇ ਮਰਨ, ਕੋਸਮੀਕ ਪਾਵਰ ਇੰਜੀਨੀਅਰਿੰਗ ਵਲੋਂ ਘੱਟੋ-ਘੱਟ ਉਜਰਤ ਵੀ ਨਾ ਦੇ ਕੇ ਅੰਨੀ ਲੁੱਟ ਤੇਜ ਕਰਨ ਦੀਆਂ ਸ਼ਿਕਾਇਤਾਂ /ਮੰਗ ਪੱਤਰ ਉੱਚ ਅਧਿਕਾਰੀਆਂ ਕਿਰਤ ਵਿਭਾਗ ਪੰਜਾਬ ਚੰਡੀਗੜ੍ਹ, ਲੁਧਿਆਣਾ ਆਦਿ ਨੂੰ ਨਾ ਦੇਣ ਦੇ ਬਾਵਜੂਦ ਇਨਸਾਫ ਨਾ ਮਿਲਣ ਤੇ 14 ਮਈ ਸਵੇਰੇ 11 ਵਜੇ ਸਹਾਇਕ ਕਿਰਤ ਕਮਿਸ਼ਨਰ ਲੁਧਿਆਣਾ ਗਿੱਲ ਰੋਡ ਤੇ ਰੋਹ ਭਰਪੂਰ ਧਰਨਾ ਪ੍ਰਦਰਸ਼ਨ ਕਰਕੇ ਜਿੱਥੇ ਬੋਰਡ ਅਧਿਕਾਰੀਆਂ ਠੇਕੇਦਾਰਾਂ ਤੇ ਕਿਰਤ ਕਮਿਸ਼ਨਰ ਤੇ ਪੰਜਾਬ ਸਰਕਾਰ ਦਾ ਸਿਆਪਾ ਕੀਤਾ ਜਾਵੇਗਾ। ਉੱਥੇ ਅੱਠ ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਤੁਰੰਤ ਦਵਾਉਣ, ਕੱਢੇ ਵਰਕਰਾਂ ਨੂੰ ਬਹਾਲ ਕਰਨ ਤੇ ਲਗਾਤਾਰ ਕੰਮ ਦੇਣ, ਆਦਿ ਦੀਆਂ ਮੰਗਾਂ ਲਈ ਅਵਾਜ ਉਠਾਈ ਜਾਵੇਗੀ।