ਓਸਲੋ ਨਾਰਵੇ, (ਰੁਪਿੰਦਰ ਢਿੱਲੋ ਮੋਗਾ) – ਨਾਰਵੇ ਦੇ ਇਤਿਹਾਸ ਵਿੱਚ 17 ਮਈ ਦੇ ਦਿਨ ਦਾ ਇੱਕ ਖਾਸ ਮਹੱਤਵ ਹੈ। ਇਸ ਦਿਨ ਸੰਨ 1814 ਵਿੱਚ ਸ਼ਹਿਰ ਆਈਡਸਵੋਲ ਵਿ਼ਖੇ ਕਾਨੂੰਨ ਦੇ ਮੱਤੇ ਨੂੰ ਵੱਖ 2 ਪਾਰਟੀਆਂ ਦੇ 112 ਵਿਅਕਤੀਆਂ ਨੇ ਦੱਸਖਤ ਕੀਤੇ ਅਤੇ ਨਾਰਵੇ ਦਾ ਕਾਨੂੰਨ ਹੋਂਦ ਵਿੱਚ ਆਇਆ ਸੀ ਅਤੇ ਨਾਰਵੇ ਵਿੱਚ ਇਸ ਦਿਨ ਨੂੰ ਨੈਸ਼ਨਲ ਡੇ ਵੱਜੋਂ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਨਾਰਵੇ ਦਾ 204 ਵਾਂ ਅਜਾਦੀ ਦਿਵਸ ਹੈ, ਨਾਰਵੇ ਦੇ ਹਰ ਛੋਟੇ ਵੱਡੇ ਸ਼ਹਿਰ ਵਿੱਚ ਸਕੂਲੀ ਬੱਚਿਆਂ,ਯੁੱਵਕ, ਯੁੱਵਤੀਆਂ,ਸਿਆਣੀ ਉਮਰ ਦੇ ਮਰਦ ਅੌਰਤਾਂ, ਵਿਦੇਸ਼ੀ ਮੂਲ ਦੇ ਨਾਰਵੇ ਚ ਵੱਸਦੇ ਭਾਈਚਾਰੇ ਦੇ ਲੋਕਾਂ ਆਦਿ ਵੱਲੋਂ ਮਾਰਚ ਰੈਲੀਆਂ ਵਿੱਚ ਭਾਗ ਲਿਆ ਜਾਂਦਾ ਹੈ ਅਤੇ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਸ਼ਾਹੀ ਪਰਿਵਾਰ ਤੋਂ ਰਾਜਾ ਹਾਰਲ, ਰਾਣੀ ਸੋਨੀਆ ਅਤੇ ਪਰਿਵਾਰ ਵੱਲੋਂ ਮਹੱਲ ਦੀ ਬਾਲਕੋਨੀ ਤੋਂ ਰੈਲੀ ਚ ਸ਼ਾਮਿਲ ਲੋਕਾਂ ਨੂੰ ਇਸ ਦਿਨ ਦੀ ਵਧਾਈ ਦੀ ਵਧਾਈ ਦਿੱਤੀ ਜਾਂਦੀ ਹੈ। ਨਾਰਵੇ ਦਾ ਹਰ ਛੋਟਾ ਵੱਡਾ ਸ਼ਹਿਰ ਕਸਬਾ ਇਸ ਦਿਨ ਨਵ ਵਿਆਹੀ ਦੁੱਲਹਨ ਵਾਂਗ ਸਜਿਆ ਹੁੰਦਾ ਹੈ। ਲੋਕਾਂ ਵੱਲੋਂ ਪੂਰੇ ਜੋਸ਼ ਖਰੋਸ਼ ਨਾਲ ਇਸ ਦਿਨ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦੀ ਇੱਕ ਵਿਸ਼ੇਸਤਾ ਇਹ ਵੀ ਹੈ,ਕਿ ਇਸ ਦਿਨ ਹਾਈ ਸਕੂਲ ਛੱਡਣ ਵਾਲੇ ਵਿਦਿਆਰਥੀ ਜੋ ਪਹਿਲੀ ਮਈ ਤੋਂ ਲਾਲ ਰੰਗ ਦੀ ਡਰੈਸ ਪਾ ਕੇ 17 ਮਈ ਦੇ ਦਿਨ ਤੱਕ ਪੂਰੀ ਮਸਤੀ ਕਰਦੇ ਹਨ ਤੇ ਰੂਸਰ ਅਖਵਾਉਂਦੇ ਹਨ, ਇਸ ਦਿਨ ਆਪਣੇ ਹਾਸੋ ਹਸੀਨ ਅੰਦਾਜ ‘ਚ ਪਰੇਡ ਚ ਹਿੱਸਾ ਲੈ ਰੂਸਰ ਸੈਲੀਵਰੇਸ਼ਨ ਨੂੰ ਅਲਵਿਦਾ ਕਹਿ ਇਮਿਤਿਹਾਨ ਚ ਰੁੱਝ ਜਾਂਦੇ ਹਨ।