ਗੁਰੂਗ੍ਰਾਮ – ਗਾਰਮੈਂਟ ਦੇ ਨਿਰਯਾਤ ਵਿੱਚ ਲਗਾਤਾਰ ਆ ਰਹੀ ਗਿਰਾਵਟ ਨਾਲ ਨਿਰਯਾਤਕ ਕਾਫੀ ਪ੍ਰੇਸ਼ਾਨ ਹਨ। ਉਨ੍ਹਾਂ ਅਨੁਸਾਰ ਜਿਸ ਤਰ੍ਹਾਂ ਨਾਲ ਨਿਰਯਾਤ ਵਿੱਚ ਗਿਰਾਵਟ ਦਾ ਦੌਰ ਚੱਲ ਰਿਹਾ ਹੈ, ਇਸ ਨਾਲ ਉਦਯੋਗ ਜਗਤ ਚਿੰਤਿਤ ਹੈ। ਏਈਪੀਸੀ ਅਨੁਸਾਰ ਇਸ ਸਾਲ ਅਪਰੈਲ ਵਿੱਚ ਗਾਰਮੈਂਟ ਨਿਰਯਾਤ ਵਿੱਚ 22.76 ਫਸਿਦੀ ਦੀ ਗਿਰਾਵਟ ਆਈ ਹੈ। ਗੁਰੂਗ੍ਰਾਮ ਹਰਿਆਣਾ ਦਾ ਸੱਭ ਤੋਂ ਵੱਡਾ ਐਕਸਪੋਰਟ ਹੱਬ ਹੈ। ਇੱਥੋਂ ਅਮਰੀਕਾ ਸਮੇਤ ਦੂਸਰੇ ਦੇਸ਼ਾਂ ਨੂੰ ਨਿਰਯਾਤ ਕੀਤਾ ਜਾਂਦਾ ਹੈ।
ਪਿੱਛਲੇ ਕੁਝ ਮਹੀਨਿਆਂ ਤੋਂ ਜਿਸ ਤਰ੍ਹਾਂ ਨਿਰਯਾਤ ਵਿੱਚ ਗਿਰਾਵਟ ਆ ਰਹੀ ਹੈ, ਉਸ ਨਾਲ ਗਾਰਮੈਂਟ ਨਿਰਯਾਤਕਾਂ ਵਿੱਚ ਕਾਫ਼ੀ ਨਿਰਾਸ਼ਾ ਵੇਖੀ ਜਾ ਰਹੀ ਹੈ। ਪਿੱਛਲੇ ਸਾਲ ਅਪਰੈਲ ਵਿੱਚ 1.74 ਅਰਬ ਡਾਲਰ (11,800 ਕਰੋੜ ਰੁਪੈ) ਦੇ ਗਾਰਮੈਂਟ ਦਾ ਨਰਯਾਤ ਹੋਇਆ ਸੀ। ਇਸ ਸਾਲ ਅਪਰੈਲ ਵਿੱਚ ਉਹੋ ਘੱਟ ਕੇ 1.34 ਅਰਬ ਡਾਲਰ (9100ਕਰੋੜ ਰੁਪੈ ਰਹਿ ਗਿਆ ਹੈ। ਕਾਰੋਬਾਰੀਆਂ ਅਨੁਸਾਰ ਜੀਐਸਟੀ ਲਾਗੂ ਹੋਣ ਤੋਂ ਬਾਅਦ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ। ਪਿੱਛਲੇ ਵਿੱਤੀ ਸਾਲ ਦੌਰਾਨ 16.71 ਅਰਬ ਡਾਲਰ ਦੇ ਗਾਰਮੈਂਟ ਦਾ ਨਿਰਯਾਤ ਹੋਇਆ ਸੀ ਜਦੋਂ ਕਿ ਇਸ ਤੋਂ ਪਹਿਲਾਂ ਵਾਲੇ ਵਿੱਤੀ ਸਾਲ ਵਿੱਚ 17.38 ਅਰਬ ਡਾਲਰ ਦਾ ਨਿਰਯਾਤ ਹੋਇਆ ਸੀ।