ਮੁੰਬਈ – ਸ਼ਿਵਸੈਨਾ ਦੇ ਉਚ ਨੇਤਾ ਸੰਜੇ ਰਾਊਤ ਨੇ ਮੁੰਬਈ ਦੇ ਪਾਲਘਰ ਵਿੱਚ ਹੋਈ ਲੋਕਸਭਾ ਦੀ ਉਪਚੋਣ ਸਬੰਧੀ ਬੀਜੇਪੀ ਤੇ ਗੰਭੀਰ ਆਰੋਪ ਲਗਾਏ ਹਨ। ਇਸ ਦੇ ਨਾਲ ਹੀ ਚੋਣਾਂ ਵਿੱਚ ਚੋਣ ਆਯੋਗ ਦੀ ਭੂਮਿਕਾ ਨੂੰ ਲੈ ਕੇ ਵੀ ਉਨ੍ਹਾਂ ਨੇ ਉਸ ਨੂੰ ਇੱਕ ਰਾਜਨੀਤਕ ਪਾਰਟੀ ਦੀ ਤਵਾਇਫ਼ ਤੱਕ ਕਹਿ ਦਿੱਤਾ ਹੈ।
ਸੰਜੇ ਰਾਊਤ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘ ਸਾਡੇ ਬੰਦਿਆਂ ਨੇ ਭਾਜਪਾ ਦੇ ਲੋਕਾਂ ਨੂੰ ਪਾਲਘਰ ਵਿੱਚ ਲੋਕਾਂ ਨੂੰ ਨੋਟ ਵੰਡਦਿਆਂ ਰੰਗੇ ਹੱਥੀਂ ਪਕੜਿਆ ਸੀ, ਪਰ ਚੋਣ ਕਮਿਸ਼ਨ ਨੇ ਕੋਈ ਵੀ ਐਕਸ਼ਨ ਨਹੀਂ ਲਿਆ। ਅਗਰ ਚੋਣ ਕਮਿਸ਼ਨ ਪੂਰੇ ਦੇਸ਼ ਵਿੱਚ ਅਜਿਹਾ ਕਰ ਰਿਹਾ ਹੈ ਤਾਂ ਉਹ ਇੱਕ ਰਾਜਨੀਤਕ ਪਾਰਟੀ ਦੀ ‘ਤਵਾਇਫ਼’ ਦੀ ਤਰ੍ਹਾਂ ਕੰਮ ਕਰ ਰਿਹਾ ਹੈ।’
ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਬੀਜੇਪੀ ਨੇ ਸਿ਼ਵਸੈਨਾ ਤੇ ਪਾਲਘਰ ਵਿੱਚ ਵੋਟਰਾਂ ਨੂੰ ਪੈਸੇ ਵੰਡਣ ਅਤੇ ਅਪਰਾਧੀਆਂ ਦੀ ਮੱਦਦ ਕਰਨ ਦੇ ਆਰੋਪ ਲਗਾਏ ਸਨ। ਦੂਸਰੀ ਤਰਫ਼ ਸਿ਼ਵਸੈਨਾ ਨੇ ਬੀਜੇਪੀ ਤੇ ਆਰੋਪ ਲਗਾਉਂਦੇ ਹੋਏ ਕਿਹਾ ਸੀ ਕਿ ਭਾਜਪਾ ਆਪਣੇ ਵਰਕਰਾਂ ਤੋਂ ਪੈਸਾ ਅਤੇ ਸ਼ਰਾਬ ਵੰਡਵਾ ਕੇ ਉਨ੍ਹਾਂ ਨੂੰ ਗੱਲਤ ਕੰ ਕਰਨਾ ਸਿਖਾ ਰਹੀ ਹੈ।