ਪਟਿਆਲਾ – ਗੰਜਾਦੀਨ ਅਤੇ ਮੌਲਾਨਾ ਨੌਮਾਨ ਦੀ ਪ੍ਰਧਾਨਗੀ ਵਿੱਚ ਸੀਲ ਪਿੰਡ ਦੇ ਲੋਕਾਂ ਨੇ ਮਿਲ ਕੇ ਮਸਜਿਦ ਵਿੱਚ ਇਫ਼ਤਾਰ ਪਾਰਟੀ ਦਿੱਤੀ। ਇਸ ਵਿੱਚ ਸ੍ਰ. ਪ੍ਰੀਤਪਾਲ ਸਿੰਘ ਜੀ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਆਪਣੇ ਜੱਥੇ ਸਮੇਤ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਸਮੇਂ ਪ੍ਰੀਤਪਾਲ ਸਿੰਘ ਨੇ ਕਿਹਾ ਕਿ ਸਾਨੂੰ ਸਾਰੇ ਧਰਮਾਂ ਦੇ ਲੋਕਾਂ ਨਾਲ ਮਿਲਜੁਲ ਕੇ ਇੱਕ ਦੂਸਰੇ ਦੇ ਦੁੱਖ-ਸੁੱਖ ਵਿੱਚ ਨਾਲ ਖੜ੍ਹੇ ਹੋਣਾ ਚਾਹੀਦਾ ਹੈ ਅਤੇ ਸਾਰੇ ਤਿਊਹਾਰਾਂ ਨੂੰ ਆਪਸੀ ਸਦਭਾਵਨਾ ਨਾਲ ਮਨਾਉਣਾ ਚਾਹੀਦਾ ਹੈ। ਇਸ ਮੌਕੇ ਬਾਬਾ ਗਫੂਰ ਸਾਹਬ ਸੀਲ, ਡਾ. ਰਫ਼ੀਕ ਬਹਾਦਰਗੜ੍ਹ, ਕਾਰੀ ਇਮਰਾਨ, ਜਾਵੇਦ ਖਾਨ, ਪ੍ਰਧਾਨ ਰਾਜੂ ਖਾਨ ਦੇ ਇਲਾਵਾ ਪਿੰਡ ਦੇ ਹੋਰ ਲੋਕਾਂ ਨੇ ਵੀ ਹਾਜ਼ਿਰ ਹੋਏ।