ਵਾਸ਼ਿੰਗਟਨ – ਅਮਰੀਕਾ ਵਿੱਚ ਪਿੱਛਲੇ ਕੁਝ ਦਿਨਾਂ ਤੋਂ ਮਾਤਾ-ਪਿਤਾ ਤੋਂ ਬੱਚਿਆਂ ਨੂੰ ਵਿਛੋੜਨ ਦਾ ਮੁੱਦਾ ਕਾਫ਼ੀ ਸੁਰਖੀਆਂ ਵਿੱਚ ਹੈ। ਇਨ੍ਹਾਂ ਮਾਈਗਰੇਂਟ ਬੱਚਿਆਂ ਦੀ ਸਥਿਤੀ ਨੂੰ ਲੈ ਕੇ ਜਿਆਦਾਤਰ ਲੋਕ ਬੱਚਿਆਂ ਨੂੰ ਪੇਰੇਂਟਸ ਤੋਂ ਦੂਰ ਕਰਨ ਦੇ ਸਖ਼ਤ ਖਿਲਾਫ਼ ਹਨ ਅਤੇ ਇਸ ਲਈ ਟਰੰਪ ਸਰਕਾਰ ਦੀ ਕੜੀ ਆਲੋਚਨਾ ਹੋ ਰਹੀ ਹੈ। ਰਾਸ਼ਟਰਪਤੀ ਟਰੰਪ ਦੀ ਪਤਨੀ ਮਿਲਾਨਿਆ ਟਰੰਪ ਨੇ ਵੀ ਅਮਰੀਕੀ ਪ੍ਰਸ਼ਾਸਨ ਨੂੰ ਭਾਵੁਕ ਅਪੀਲ ਕੀਤੀ ਹੈ ਕਿ ਉਹ ਫੈਂਸਲਾ ਸਮਾਪਤ ਕੀਤਾ ਜਾਣਾ ਚਾਹੀਦਾ ਹੈ, ਜਿਸ ਦੇ ਤਹਿਤ ਅਮਰੀਕਾ ਦੇ ਬਾਰਡਰ ਤੇ ਮਾਈਗਰੇਂਟ ਬੱਚਿਆਂ ਨੂੰ ਉਨ੍ਹਾਂ ਦੇ ਮਾਂ-ਬਾਪ ਤੋਂ ਵੱਖ ਕਰ ਦਿੱਤਾ ਜਾਂਦਾ ਹੈ।
ਮਿਲਾਨਿਆ ਦੀ ਸਕੱਤਰ ਸਟੈਫਨੀ ਨੇ ਕਿਹਾ, ‘ਮਿਸਿਜ਼ ਟਰੰਪ ਨੂੰ ਪਸੰਦ ਨਹੀ ਹੈ ਕਿ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰ ਨਾਲੋਂ ਵੱਖ ਕੀਤਾ ਜਾਵੇ ਅਤੇ ਉਹ ਉਮੀਦ ਕਰਦੀ ਹੈ ਕਿ ਜਲਦੀ ਹੀ ਦੋਵੇਂ ਪਾਰਟੀਆਂ ਇੱਕਠਿਆਂ ਮਿਲ ਕੇ ਚੰਗੀ ਇਮੀਗ੍ਰੇਸ਼ਨ ਪਾਲਿਸੀ ਬਣਾ ਲੈਣਗੀਆਂ। ਉਨ੍ਹਾਂ ਦਾ ਮੰਨਣਾ ਹੈ ਕਿ ਸਾਰੇ ਨਿਯਮਾਂ ਦਾ ਪੂਰੀ ਤਰ੍ਹਾਂ ਨਾਲ ਪਾਲਣ ਹੋਣਾ ਚਾਹੀਦਾ, ਪਰ ਸਾਨੂੰ ਦਿਲ ਤੋਂ ਵੀ ਕੰਮ ਲੈਣਾ ਚਾਹੀਦਾ ਹੈ।’
ਸਾਬਕਾ ਫ੍ਰਸਟ ਲੇਡੀ ਲਾਰਾ ਬੁਸ਼ ਨੇ ਵੀ ਮਾਈਗਰੇਸ਼ਨ ਦੀ ਇਸ ਨੀਤੀ ਨੂੰ ‘ਕਰੂਰ’ ਅਤੇ ਅਨੈਤਿਕ ਦੱਸਦੇ ਹੋਏ ਕਿਹਾ ਕਿ ਇਸ ਨੀਤੀ ਨੇ ਮੇਰੇ ਦਿਲ ਨੂੰ ਤੋੜ ਦਿੱਤਾ ਹੈ। ਬੱਚਿਆਂ ਨੂੰ ਮਾਤਾ-ਪਿਤਾ ਨਾਲੋਂ ਵਿਛੜਦੇ ਵੇਖ ਕੇ ਮੈਨੂੰ ਬਹੁਤ ਹੀ ਦੁੱਖ ਹੁੰਦਾ ਹੈ।
ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਸੱਭ ਦੇ ਲਈ ਡੈਮੋਕਰੇਟ ਪਾਰਟੀ ਨੂੰ ਹੀ ਜਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਵੀ ਇਸ ਨੀਤੀ ਨੂੰ ਸਮਾਪਤ ਕਰਨਾ ਚਾਹੁੰਦੇ ਹਨ। ਫ੍ਰਸਟ ਲੇਡੀ ਮਿਲਾਨਿਆ ਵੈਸੇ ਤਾਂ ਸਿਆਸੀ ਮੁੱਦਿਆਂ ਤੋਂ ਦੂਰ ਹੀ ਰਹਿੰਦੀ ਹੈ। ਪਰ ਇਸ ਮੁੱਦੇ ਤੇ ਉਸ ਨੇ ਦੋਵਾਂ ਪਾਰਟੀਆਂ ਨੂੰ ਮਿਲ ਕੇ ਕੰਮ ਕਰਨ ਲਈ ਕਿਹਾ ਹੈ।