ਫ਼ਤਹਿਗੜ੍ਹ ਸਾਹਿਬ – “ਸੈਂਟਰ ਦੀ ਮੁਤੱਸਬੀ ਮੋਦੀ ਹਕੂਮਤ ਦੀ ਕਸ਼ਮੀਰ ਸੂਬੇ ਅਤੇ ਕਸ਼ਮੀਰੀਆਂ ਪ੍ਰਤੀ ਨੀਤੀ ਹਮੇਸ਼ਾਂ ਮੰਦਭਾਵਨਾ ਭਰੀ ਅਤੇ ਮਨੁੱਖਤਾ ਵਿਰੋਧੀ ਰਹੀ ਹੈ । ਇਹੀ ਵਜਹ ਹੈ ਕਿ ਕਸ਼ਮੀਰੀਆਂ ਉਤੇ ਹੋਣ ਵਾਲਾ ਜ਼ਬਰ-ਜੁਲਮ ਖ਼ਤਮ ਨਹੀਂ ਹੋ ਰਿਹਾ । ਹੁਣ ਬੀਜੇਪੀ ਪਾਰਟੀ ਨੇ ਬੀਬੀ ਮਹਿਬੂਬਾ ਮੁਫ਼ਤੀ ਤੋਂ ਸਮਰਥਨ ਵਾਪਸ ਲੈਕੇ ਆਪਣੇ ਕਸ਼ਮੀਰੀਆ ਪ੍ਰਤੀ ਮਨਸੂਬਿਆਂ ਨੂੰ ਪ੍ਰਤੱਖ ਕਰ ਦਿੱਤਾ ਹੈ । ਜੋ ਹੁਣ ਉਥੇ ਪ੍ਰੈਜੀਡੈਟ ਰੂਲ ਲਗਾਇਆ ਗਿਆ ਹੈ, ਇਹ ਕਸ਼ਮੀਰ ਵਿਚ ਵੱਸਣ ਵਾਲੀਆ ਦੋਵੇ ਘੱਟ ਗਿਣਤੀ ਕੌਮਾਂ ਮੁਸਲਿਮ ਅਤੇ ਸਿੱਖਾਂ ਦੇ ਵਿਧਾਨਿਕ, ਸਮਾਜਿਕ ਹੱਕਾਂ ਅਤੇ ਉਨ੍ਹਾਂ ਦੀ ਆਜ਼ਾਦੀ ਨੂੰ ਕੁੱਚਲਣ ਵਾਲੇ ਅਮਲ ਹਨ । ਪਹਿਲੇ 1963 ਵਿਚ ਇਨ੍ਹਾਂ ਫਿਰਕੂ ਹੁਕਮਰਾਨਾਂ ਨੇ ਕਸ਼ਮੀਰ ਨੂੰ ਵਿਧਾਨ ਦੀ ਧਾਰਾ 370 ਰਾਹੀ ਮਿਲੇ ‘ਵਿਸੇ਼ਸ਼ ਦਰਜੇ’ ਵਾਲੇ ਅਧਿਕਾਰਾਂ ਨੂੰ ਸਾਜ਼ਸੀ ਢੰਗ ਨਾਲ ਖ਼ਤਮ ਕਰ ਦਿੱਤਾ । ਹੁਣ ਬੀਬੀ ਮੁਫਤੀ ਜਿਸ ਤੋਂ ਹੋਰ ਵੱਧ ਨਰਮ ਕਸ਼ਮੀਰ ਵਿਚ ਇਨ੍ਹਾਂ ਨੂੰ ਕੋਈ ਨਹੀਂ ਮਿਲ ਸਕਦਾ, ਉਸ ਨੂੰ ਵੀ ਮੰਦਭਾਵਨਾ ਅਤੇ ਆਪਣੀਆ ਜਾਲਮਨਾਂ ਨੀਤੀਆ ਅਧੀਨ ਅੱਧਵਾਟਿਓ ਹਕੂਮਤੀ ਪ੍ਰਬੰਧ ਵਿਚੋਂ ਪਾਸੇ ਕਰਕੇ ਪ੍ਰੈਜੀਡੈਟ ਰੂਲ ਲਾਗੂ ਕਰਕੇ ਫਿਰਕੂ ਤੇ ਕੱਟੜਵਾਦੀ ਸੋਚ ਦੇ ਮਾਲਕ ਉਥੋਂ ਦੇ ਗਵਰਨਰ ਸ੍ਰੀ ਐਨ.ਐਨ. ਵੋਹਰਾ ਨੂੰ ਹੋਰ ਵੱਡੀ ਤਾਕਤ ਸੌਪ ਦਿੱਤੀ ਗਈ । ਜੋ ਇਸ ਮਿਲੀ ਤਾਕਤ ਨੂੰ ਹਿੰਦੂਤਵ ਨੀਤੀਆ ਤੇ ਸੋਚ ਨੂੰ ਲਾਗੂ ਕਰਨ ਲਈ ਵਰਤੋਂ ਕਰਨਗੇ । ਜਿਸ ਤੋਂ ਕਸ਼ਮੀਰ ਵਿਚ ਮੁਸਲਿਮ ਅਤੇ ਸਿੱਖ ਕੌਮ ਉਤੇ ਹੋਣ ਵਾਲੇ ਜ਼ਬਰ-ਜੁਲਮਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੰਮੂ-ਕਸ਼ਮੀਰ ਵਿਚ ਘੱਟ ਗਿਣਤੀ ਕੌਮਾਂ ਮੁਸਲਿਮ ਤੇ ਸਿੱਖ ਦੇ ਹੱਕ-ਹਕੂਕਾਂ ਨੂੰ ਕੁੱਚਲਣ ਵਾਲੇ ਪ੍ਰੈਜੀਡੈਟ ਰੂਲ ਲਾਗੂ ਕਰਨ ਦੀ ਕਾਰਵਾਈ ਦੀ ਜਿਥੇ ਪੁਰਜੋਰ ਨਿੰਦਾ ਕਰਦਾ ਹੈ, ਉਥੇ ਸਭ ਜਮਹੂਰੀ ਕਦਰਾ-ਕੀਮਤਾ ਦਾ ਜਨਾਜਾ ਕੱਢਣ ਦੇ ਤੁੱਲ ਅਮਲ ਹੋਣਗੇ । ਜਿਸ ਨੂੰ ਕਸ਼ਮੀਰ ਦੇ ਮੁਸਲਿਮ ਤੇ ਸਿੱਖ ਕੌਮ ਬਿਲਕੁਲ ਬਰਦਾਸਤ ਨਹੀਂ ਕਰੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੰਮੂ-ਕਸ਼ਮੀਰ ਵਿਚ ਭਾਜਪਾ ਦੀ ਫਿਰਕੂ ਜਮਾਤ ਵੱਲੋਂ ਮੰਦਭਾਵਨਾ ਅਧੀਨ ਖੇਡੀ ਗਈ ਸਿਆਸੀ ਖੇਂਡ ਅਤੇ ਉਥੇ ਪ੍ਰੈਜੀਡੈਟ ਰੂਲ ਲਾਗੂ ਕਰਨ ਦੀ ਜਮੀਨ ਤਿਆਰ ਕਰਨ ਦੇ ਮਨੁੱਖਤਾ ਵਿਰੋਧੀ ਮਨਸੂਬਿਆਂ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ੍ਰੀ ਐਨ.ਐਨ. ਵੋਹਰਾ ਗਵਰਨਰ ਜੰਮੂ-ਕਸ਼ਮੀਰ ਦੇ ਘੱਟ ਗਿਣਤੀ ਕੌਮਾਂ ਵਿਰੋਧੀ ਅਮਲਾਂ ਵੱਲ ਇਸਾਰਾ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਜਦੋਂ ਅਮਰੀਕਾ ਦੇ ਸਦਰ ਸ੍ਰੀ ਬਿਲ-ਕਲਿਟਨ ਨੇ 2000 ਵਿਚ ਇੰਡੀਆ ਆਉਣਾ ਸੀ ਤਾਂ ਉਸ ਸਮੇਂ ਹਿੰਦ ਫ਼ੌਜ ਅਤੇ ਉਥੋਂ ਦੀਆਂ ਖੂਫੀਆ ਏਜੰਸੀਆਂ ਦੀ ਮਿਲੀਭੁਗਤ ਨਾਲ ਇਕ ਡੂੰਘੀ ਸਾਜਿ਼ਸ ਤਹਿਤ ਕਸ਼ਮੀਰ ਦੇ ਚਿੱਠੀ ਸਿੰਘ ਪੁਰਾ ਵਿਚ 43 ਨਿਰਦੋਸ਼ ਨਿਹੱਥੇ ਸਿੱਖਾਂ ਨੂੰ ਇਕ ਲਾਈਨ ਵਿਚ ਖੜ੍ਹੇ ਕਰਕੇ ਖ਼ਤਮ ਕਰ ਦੇਣ ਦੀ ਕਾਰਵਾਈ ਦੀ ਅਸੀਂ ਨਿਰਪੱਖਤਾ ਨਾਲ ਛਾਣਬੀਨ ਕਰਨ ਦੀ ਸ੍ਰੀ ਐਨ.ਐਨ. ਵੋਹਰਾ ਤੋਂ ਲਿਖਤੀ ਰੂਪ ਵਿਚ ਕਈ ਵਾਰੀ ਮੰਗ ਕਰ ਚੁੱਕੇ ਹਾਂ । ਪਰ ਸ੍ਰੀ ਵੋਹਰਾ ਦੀ ਹਿੰਦੂ ਪੱਖੀ ਕੱਟੜਵਾਦੀ ਸੋਚ ਦੀ ਬਦੌਲਤ ਸਿੱਖ ਕੌਮ ਨੂੰ 18 ਸਾਲਾ ਤੋਂ ਇਨਸਾਫ਼ ਨਹੀਂ ਦਿੱਤਾ ਗਿਆ । ਬਲਕਿ ਸ੍ਰੀ ਐਨ.ਐਨ. ਵੋਹਰਾ ਜੋ ਧਰਮ ਨਿਰਪੱਖ ਅਸੂਲਾਂ ਉਤੇ ਬਤੌਰ ਗਵਰਨਰ ਦੇ ਅਮਲ ਕਰਨ ਦੇ ਪਾਬੰਦ ਹਨ, ਉਨ੍ਹਾਂ ਨੂੰ ਵੈਸਨੋ ਦੇਵੀ ਮੰਦਰ ਅਤੇ ਧਾਰਮਿਕ ਯਾਤਰਾ ਦਾ ਚੇਅਰਮੈਨ ਲਗਾਕੇ ਉਪਰੋਕਤ ਨਿਰਪੱਖਤਾ ਵਾਲੀਆ ਵਿਧਾਨਿਕ ਲੀਹਾ ਅਤੇ ਨਿਯਮਾਂ ਦੀ ਤੋਹੀਨ ਕੀਤੀ ਗਈ ਹੈ । ਫਿਰ ਉਨ੍ਹਾਂ ਵੱਲੋਂ ਹੀ ਕਸ਼ਮੀਰ ਦੇ ਮੁਸਲਿਮ ਤੇ ਸਿੱਖਾਂ ਉਤੇ ਜੁਲਮ ਢਾਹੇ ਜਾ ਰਹੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੰਗ ਕਰਦਾ ਹੈ ਕਿ ਜੰਮੂ-ਕਸ਼ਮੀਰ ਸੂਬੇ ਦੀ ਸਥਿਤੀ ਅਤਿ ਗੰਭੀਰ ਅਤੇ ਬਣੀ ਹੋਈ ਵਿਸਫੋਟਕ ਸਥਿਤੀ ਉਤੇ ਕਾਬੂ ਪਾਉਣ ਹਿੱਤ, ਉਥੋਂ ਦੇ ਅਮਨ-ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਣ ਹਿੱਤ ਕੱਟੜਵਾਦੀ ਸੋਚ ਦੇ ਮਾਲਕ ਐਨ.ਐਨ. ਵੋਹਰਾ ਨੂੰ ਬਤੌਰ ਗਵਰਨਰ ਦੀਆਂ ਸੇਵਾਵਾਂ ਤੋਂ ਚੱਲਦਾ ਕਰਕੇ ਉਥੇ ਅਜਿਹੀ ਨਿਰਪੱਖ ਸਖਸ਼ੀਅਤ ਨੂੰ ਗਵਰਨਰ ਲਗਾਇਆ ਜਾਵੇ, ਜੋ ਸਹਿਜ, ਦੂਰਅੰਦੇਸ਼ੀ ਅਤੇ ਆਪਸੀ ਮਿਲਵਰਤਨ ਦੀ ਪ੍ਰਕਿਰਿਆ ਰਾਹੀ ਕਸ਼ਮੀਰ ਵਿਚ ਵੱਸਣ ਵਾਲੀਆ ਦੋਵੇ ਘੱਟ ਗਿਣਤੀ ਕੌਮਾਂ ਮੁਸਲਿਮ ਅਤੇ ਸਿੱਖਾਂ ਨੂੰ ਸੰਤੁਸਟ ਕਰ ਸਕੇ ਅਤੇ ਉਨ੍ਹਾਂ ਨਾਲ ਹੋ ਰਹੇ ਜ਼ਬਰ-ਜੁਲਮਾਂ ਨੂੰ ਖ਼ਤਮ ਕਰਕੇ ਉਨ੍ਹਾਂ ਨੂੰ ਇਨਸਾਫ਼ ਦੇ ਸਕੇ ਅਤੇ ਉਥੇ ਸਦਾ ਲਈ ਜਮਹੂਰੀ ਕਦਰਾ-ਕੀਮਤਾ ਕਾਇਮ ਹੋ ਸਕਣ ।
ਉਨ੍ਹਾਂ ਕਿਹਾ ਕਿ ਭਾਰਤੀ ਖੂਫੀਆ ਏਜੰਸੀ ਆਈ.ਬੀ. ਦੇ ਸਾਬਕਾ ਮੁੱਖੀ ਸ੍ਰੀ ਅਰੁਣ ਜੋਸ਼ੀ ਨੂੰ ਸੈਂਟਰ ਦੇ ਹੁਕਮਰਾਨਾਂ ਨੇ ਕਸ਼ਮੀਰ ਵਿਚ ਹੋ ਰਹੀ ਉੱਥਲ-ਪੁੱਥਲ ਨੂੰ ਸਹੀ ਕਰਨ ਅਤੇ ਉਥੇ ਵੱਸਣ ਵਾਲੀਆ ਸਭ ਕੌਮਾਂ ਦੇ ਨੁਮਾਇੰਦਿਆ ਨੂੰ ਮਿਲਕੇ ਉਥੋਂ ਦੀ ਸਥਿਤੀ ਨੂੰ ਸੰਭਾਲਣ ਲਈ ਭੇਜਿਆ ਸੀ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਉਹ ਸ੍ਰੀ ਵੋਹਰਾ ਗਵਰਨਰ ਜੰਮੂ-ਕਸ਼ਮੀਰ ਅਤੇ ਹਿੰਦੂ ਆਗੂਆਂ ਨਾਲ ਮੁਲਾਕਾਤਾਂ ਕਰਨ ਤੋਂ ਇਲਾਵਾ, ਮੁਸਲਿਮ ਅਤੇ ਸਿੱਖ ਆਗੂਆਂ ਨੂ ਬਿਨ੍ਹਾਂ ਮਿਲੇ ਹੀ ਵਾਪਸ ਚਲੇ ਗਏ । ਫਿਰ ਹਿੰਦੂ ਹੁਕਮਰਾਨਾਂ ਦੀਆਂ ਅਜਿਹੀਆ ਵਿਤਕਰੇ ਭਰੀਆ ਅਤੇ ਘੱਟ ਗਿਣਤੀ ਕੌਮਾਂ ਨੂੰ ਨਜ਼ਰ ਅੰਦਾਜ ਕਰਨ ਵਾਲੇ ਅਮਲਾਂ ਰਾਹੀ ਜੰਮੂ-ਕਸ਼ਮੀਰ ਵਿਚ ਸਥਾਈ ਤੌਰ ਤੇ ਅਮਨ-ਚੈਨ ਕਿਸ ਤਰ੍ਹਾਂ ਸਾਬਤ ਹੋ ਸਕਦਾ ਹੈ ? ਕਸ਼ਮੀਰ ਮਸਲਾਂ ਉਸ ਸਮੇਂ ਤੱਕ ਹੱਲ ਨਹੀਂ ਹੋ ਸਕਦਾ, ਜਦੋਂ ਤੱਕ ਹੁਕਮਰਾਨ ਇਮਾਨਦਾਰੀ ਨਾਲ ਉਥੋਂ ਦੀ ਮੁਸਲਿਮ ਅਤੇ ਸਿੱਖ ਲੀਡਰਸਿ਼ਪ ਨਾਲ ਟੇਬਲਟਾਕ ਰਾਹੀ ਗੱਲ ਕਰਕੇ ਉਨ੍ਹਾਂ ਦੀਆਂ ਮਨੋਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਹਿਜ ਤਰੀਕੇ ਇਸ ਨੂੰ ਹੱਲ ਨਹੀਂ ਕਰਦੇ ।v