ਲੰਡਨ, (ਮਨਦੀਪ ਖੁਰਮੀ) – ਯੂਰਪੀ ਪੰਜਾਬੀ ਸੱਥ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਪ੍ਰਸਿੱਧ ਗਜ਼ਲਗੋ ਜਨਾਬ ਗੁਰਦਿਆਲ ਰੌਸ਼ਨ ਰੂਬਰੂ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਯੂਰਪੀ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਸਰਾਏ ਨੇ ਕੀਤੀ ਅਤੇ ਸਭ ਨੂੰ ਜੀ ਆਇਆਂ ਆਖਿਆ। ਇਸ ਸਮੇਂ ਸਭ ਤੋਂ ਪਹਿਲਾਂ ਪੰਜਾਬੀ ਬੋਲੀ ਦੇ ਕੱਲ, ਅੱਜ ਅਤੇ ਭਲਕ ਬਾਰੇ ਵਿਚਾਰਾਂ ਕੀਤੀਆਂ ਗਈਆਂ। ਵਿਦੇਸ਼ਾਂ ਵਿੱਚ ਪੰਜਾਬੀ ਪ੍ਰਤੀ ਬੱਚਿਆਂ ਦੀ ਪੰਜਾਬੀ ਵਿੱਚ ਰੁਚੀ ਬਾਰੇ ਵੀ ਚਰਚਾ ਹੋਈ। ਜਨਾਬ ਗੁਰਦਿਆਲ ਰੌਸ਼ਨ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਵਿਦੇਸ਼ੀਂ ਵੱਸਦੇ ਪੰਜਾਬੀਆਂ ਦਾ ਆਪਣੀ ਮਾਂ ਬੋਲੀ ਪ੍ਰਤੀ ਮੋਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ। ਇਸ ਤੋਂ ਬਾਅਦ ਹਾਜ਼ਰ ਸ਼ਾਇਰਾਂ ਨੇ ਆਪੋ ਆਪਣੀ ਰਚਨਾਵਾਂ ਨਾਲ ਹਾਜ਼ਰੀ ਲਗਾਈ। ਜਨਾਬ ਗੁਰਦਿਆਲ ਰੌਸ਼ਨ ਨੇ ਆਪਣੀਆਂ ਕੁਝ ਗਜ਼ਲਾਂ ਦੁਆਰਾ ਸਭ ਦੀ ਵਾਹ ਵਾਹ ਪ੍ਰਾਪਤ ਕੀਤੀ। ਯੂਰਪੀ ਪੰਜਾਬੀ ਸੱਥ ਵੱਲੋਂ ਗੁਰਦਿਆਲ ਰੌਸ਼ਨ ਦਾ ਇੱਕ ਸਿਰੋਪੇ ਅਤੇ ਲੋਈ ਨਾਲ ਵਿਸ਼ੇਸ਼ ਤੌਰ ‘ਤੇ ਸਨਮਾਨ ਵੀ ਕੀਤਾ ਗਿਆ। ਜਿਸਦਾ ਗੁਰਦਿਆਲ ਰੌਸ਼ਨ ਨੇ ਧੰਨਵਾਦ ਕੀਤਾ ਅਤੇ ਕਿਹਾ ਕਿ ਇੰਗਲੈਂਡ ਵਾਸੀਆਂ ਤੋਂ ਮਿਲੇ ਪਿਆਰ ਸਤਿਕਾਰ ਲਈ ਸਭ ਦਾ ਧੰਨਵਾਦੀ ਰਹਾਂਗਾ। ਇਸ ਸਮੇਂ ਲੰਡਨ ਤੋਂ ਬੀਬੀ ਦਵਿੰਦਰ ਕੌਰ, ਮਹਿੰਦਰ ਸਿੰਘ ਦਿਲਬਰ, ਡਾ ਰਾਏ ਮਹਿੰਦਰ ਸਿੰਘ, ਨਛੱਤਰ ਸਿੰਘ ਭੋਗਲ, ਬੀਬੀ ਰੁਪਿੰਦਰ ਜੀਤ ਕੌਰ, ਅਰਜਿੰਦਰ ਸਿੰਘ, ਹਰਜਿੰਦਰ ਸਿੰਘ ਸੰਧੂ, ਬਲਵਿੰਦਰ ਸਿੰਘ ਚਾਹਲ, ਉਂਕਾਰ ਸਿੰਘ ਮਾਨਵ, ਬਲਦੇਵ ਸਿੰਘ ਦਿਉਲ, ਭੁਪਿੰਦਰ ਸਿੰਘ ਸੱਗੂ, ਮਹਿੰਦਰਪਾਲ ਰੰਧਾਵਾ, ਹਰਜਿੰਦਰ ਮੱਲ੍ਹ, ਸੰਜੀਵ ਕੁਮਾਰ ਭਨੋਟ, ਸੰਤੋਖ ਹੇਅਰ, ਨਿਰਮਲ ਸਿੰਘ ਕੰਧਾਲਵੀ, ਗਾਇਕ ਗੁਰਮੀਤ ਮੀਤ, ਰਾਹੁਲ ਲਹਿਰੀ, ਕੁਲਵਿੰਦਰ ਸਿੰਘ ਪਾਹਲ, ਅੰਮ੍ਰਿਪਾਲ ਸਿੰਘ ਸਰਾਏ, ਬਲਵੰਤ ਸਿੰਘ ਬੈਂਸ, ਰਣਬੀਰ ਸਿੰਘ ਸੇਖੋਂ ਅਤੇ ਮ¤ਘਰ ਸਿੰਘ ਹਾਜ਼ਰ ਸਨ। ਮੰਚ ਸੰਚਾਲਕ ਦੇ ਫਰਜ਼ ਹਰਜਿੰਦਰ ਸਿੰਘ ਸੰਧੂ ਨੇ ਅਦਾ ਕੀਤੇ।
ਇੰਗਲੈਂਡ ਦੌਰੇ ਦੌਰਾਨ ਯੂਰਪੀ ਪੰਜਾਬੀ ਸੱਥ ਵੱਲੋਂ ਸ਼ਾਇਰ ਗੁਰਦਿਆਲ ਰੌਸ਼ਨ ਸਨਮਾਨਿਤ
This entry was posted in ਅੰਤਰਰਾਸ਼ਟਰੀ.