ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਧੀ ਮਰੀਅਮ ਨੂੰ ਸ਼ੁਕਰਵਾਰ ਰਾਤ ਨੂੰ ਲਾਹੌਰ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਕੇ ਰਾਵਲਪਿੰਡੀ ਲਿਜਾਇਆ ਗਿਆ ਸੀ। ਦੋਵਾਂ ਨੂੰ ਇੱਥੇ ਬੀ ਕਲਾਸ ਵਾਲੀ ਜੇਲ੍ਹ ਵਿੱਚ ਰੱਖਿਆ ਗਿਆ। ਸ਼ਰੀਫ਼ ਅਤੇ ਮਰੀਅਮ ਨੂੰ ਜੇਲ੍ਹ ਵਿੱਚ ਕੈਦੀਆਂ ਨੂੰ ਪੜ੍ਹਾਉਣ ਦਾ ਕੰਮ ਸੌਂਪਿਆ ਜਾ ਸਕਦਾ ਹੈ। ਇਸ ਦਰਮਿਆਨ ਕਾਨੂੰਨ ਵਿਭਾਗ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਕਿ ਨਵਾਜ਼ ਤੇ ਭ੍ਰਿਸ਼ਟਾਚਾਰ ਦੇ ਦੋ ਕੇਸਾਂ ਦੀ ਸੁਣਵਾਈ ਅਦਿਆਲਾ ਜੇਲ੍ਹ ਵਿੱਚ ਹੀ ਕੀਤੀ ਜਾਵੇਗੀ।
ਪਾਕਿਸਤਾਨ ਦੀਆਂ ਜੇਲ੍ਹਾਂ ਦੇ ਨਿਯਮਾਂ ਅਨੁਸਾਰ ਕਲਾਸ –ਬੀ ਵਿੱਚ ਉਨ੍ਹਾਂ ਕੈਦੀਆਂ ਨੂੰ ਰੱਖਿਆ ਜਾਂਦਾ ਹੈ, ਜਿਨ੍ਹਾਂ ਦਾ ਸਾਮਾਜਿਕ ਜੀਵਨ ਪੱਧਰ ਬਾਕੀ ਕੈਦੀਆਂ ਤੋਂ ਚੰਗਾ ਹੁੰਦਾ ਹੈ। ਅਸਲ ਵਿੱਚ ਏ ਅਤੇ ਬੀ ਕਲਾਸ ਜੇਲ੍ਹਾਂ ਵਿੱਚ ਰਹਿਣ ਵਾਲੇ ਕੈਦੀਆਂ ਨੂੰ ਆਮ ਤੌਰ ਤੇ ਜੇਲ੍ਹ ਵਿੱਚ ਜਿਆਦਾ ਮਿਹਨਤ ਵਾਲੇ ਕੰਮ ਨਹੀਂ ਕਰਨੇ ਪੈਂਦੇ। ਉਨ੍ਹਾਂ ਨੂੰ ਕਲਾਸ ਸੀ ਦੇ ਅਨਪੜ੍ਹ ਕੈਦੀਆਂ ਨੂੰ ਪੜ੍ਹਾਉਣਾ ਹੁੰਦਾ ਹੈ।
ਸ਼ਰੇਣੀ ਏ ਅਤੇ ਬੀ ਦੇ ਕੈਦੀਆਂ ਨੂੰ ਆਮ ਤੌਰ ਤੇ ਇੱਕ ਚਾਰਪਾਈ, ਇੱਕ ਕੁਰਸੀ, ਇੱਕ ਟੀ-ਪਾਟ, ਇੱਕ ਅਲਮਾਰੀ ਅਤੇ ਬਿਜਲੀ ਨਾ ਹੋਣ ਤੇ ਇੱਕ ਲੈਂਪ ਵੀ ਦਿੱਤਾ ਜਾਂਦਾ ਹੈ। ਕਪੜੇ ਧੋਣ ਲਈ ਵੀ ਜਰੂਰੀ ਸਾਮਾਨ ਦਿੱਤਾ ਜਾਂਦਾ ਹੈ। ਕੈਦੀਆਂ ਨੂੰ ਟੀਵੀ, ਫਰਿਜ਼, ਏਸੀ ਅਤੇ ਅਖ਼ਬਾਰ ਦੀ ਸਹੂਲਤ ਆਦਿ ਪੈਸੇ ਪੇ ਕਰਨ ਤੇ ਦਿੱਤੀਆਂ ਜਾਂਦੀਆਂ ਹਨ। ਇਸ ਦੇ ਲਈ ਜੇਲ੍ਹ ਵਿਭਾਂਗ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ।ਸ਼ਰੇਣੀ ਏ ਦੇ ਕੈਦੀਆਂ ਨੂੰ ਬੀ ਸ਼ਰੇਣੀ ਦੇ ਕੈਦੀਆਂ ਦੇ ਮੁਕਾਬਲੇ ਜੇਲ੍ਹ ਵਿੱਚ ਜਿਆਦਾ ਆਜ਼ਾਦੀ ਮਿਲਦੀ ਹੈ। ਉਨ੍ਹਾਂ ਨੂੰ ਖਾਣ ਪੀਣ ਦੇ ਮਾਮਲੇ ਵਿੱਚ ਵੀ ਵੱਧ ਵਰੈਇਟੀ ਅਤੇ ਜਿਆਦਾ ਮਾਤਰਾ ਵਿੱਚ ਭੋਜਨ ਲੈਣ ਦੀ ਸਹੂਲਤ ਹੁੰਦੀ ਹੈ।