ਮਾਸਕੋ – ਰੂਸ ਵਿਚ ਖੇਡੇ ਗਏ ਵਰਲਡ ਕੱਪ ਫੁਟਬਾਲ ਦੇ ਫਾਈਨਲ ਮੁਕਾਬਲੇ ਵਿੱਚ ਫ਼ਰਾਂਸ ਨੇ ਕ੍ਰੋਏਸ਼ੀਆ ਨੂੰ 4-2 ਨਾਲ ਹਰਾ ਕੇ ਚੈਂਪੀਅਨਸ਼ਿਪ ਆਪਣੇ ਨਾਮ ਕਰ ਲਈ। ਉਸਨੇ ਇਹ ਕਾਰਨਾਮਾ 20 ਸਾਲ ਬਾਅਦ ਕੀਤਾ। ਇਸਤੋਂ ਪਹਿਲਾਂ ਫਰਾਂਸ ਨੇ ਇਹ ਮੁਕਾਬਲਾ 1998 ਵਿੱਚ ਜਿੱਤਿਆ ਸੀ।
ਕ੍ਰੋਏਸ਼ੀਆ ਦੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਪਰੰਤੂ ਗੇਂਦ ਨੂੰ ਗੋਲ ਲਾਈਨ ਤੋਂ ਪਾਰ ਲੰਘਾਉਣ ਵਿਚ ਉਨ੍ਹਾਂ ਨੂੰ ਕਾਮਯਾਬੀ ਸਿਰਫ਼ ਦੋ ਵਾਰ ਹੀ ਮਿਲੀ। ਮੈਚ ਦਾ ਪਹਿਲਾ ਗੋਲ ਕ੍ਰੋਏਸ਼ੀਆ ਦੇ ਖਿਡਾਰੀ ਮਾਰੀਓ ਮੇਂਡਜੁਕਿਚ ਨੇ 18ਵੇਂ ਮਿੰਟ ਵਿਚ ਕੀਤਾ।
ਇਸ ਤੋਂ ਬਾਅਦ ਫਰਾਂਸ ਦੇ ਖਿਡਾਰੀ ਪੇਰੇਸਿਚ ਨੇ 28ਵੇਂ ਮਿੰਟ ਵਿੱਚ ਗੋਲ ਕਰਕੇ ਖੇਡ ਨੂੰ 1-1 ਦੇ ਮੁਕਾਬਲੇ ਵਿਚ ਲਿਆਂਦਾ। 38ਵੇਂ ਮਿੰਟ ਵਿੱਚ ਵੀਏਆਰ ਦੀ ਮਦਦ ਨਾਲ ਫਰਾਂਸ ਦੀ ਟੀਮ ਨੂੰ ਪੈਨਲਟੀ ਮਿਲੀ ਜਿਸ ‘ਤੇ ਗ੍ਰੀਜ਼ਮੈਨ ਨੇ ਗੋਲ ਕਰਕੇ ਟੀਮ ਨੂੰ 2-1 ਨਾਲ ਲੀਡ ਦਿਵਾਈ। ਮੁਕਾਬਲੇ ਦੇ 59ਵੇਂ ਮਿੰਟ ਵਿੱਚ ਫਰਾਂਸ ਦੇ ਖਿਡਾਰੀ ਪਾਲ ਪੋਗਬਾ ਨੇ ਗੋਲ ਕਰਕੇ ਟੀਮ ਨੂੰ ਮਜ਼ਬੂਤ ਸਥਿਤੀ ਵਿਚ ਲਿਆ ਖੜਾ ਕੀਤਾ। ਇਸਤੋਂ ਬਾਅਦ 65ਵੇਂ ਮਿੰਟ ਵਿਚ ਗੋਲ ਲੈਲੀਏਨ ਐਮਬਾਪੇ ਨੇ ਚੌਥਾ ਗੋਲ ਕਰਕੇ ਟੀਮ ਨੂੰ 4-1 ਦੇ ਫਰਕ ਨਾਲ ਮਜ਼ਬੂਤ ਸਥਿਤੀ ਵਿਚ ਲੈ ਆਂਦਾ ਅਤੇ ਕ੍ਰੋਏਸ਼ੀਆ ਦੀਆਂ ਉਮੀਦਾਂ ‘ਤੇ ਪੂਰੀ ਤਰ੍ਹਾਂ ਪਾਣੀ ਫੇਰ ਦਿੱਤਾ।
69ਵੇਂ ਮਿੰਟ ਵਿਚ ਕ੍ਰੋਏਸ਼ੀਆ ਦੇ ਖਿਡਾਰੀ ਮਾਰੀਓ ਮੇਂਡਜੁਕਿਚ ਨੇ ਦੂਜਾ ਗੋਲ ਕਰਕੇ ਫਰਕ ਨੂੰ 4-2 ਲਿਆਂਦਾ ਅਤੇ ਆਪਣਾ ਸੰਘਰਸ਼ ਜਾਰੀ ਰੱਖਿਆ ਪਰ ਇਸਤੋਂ ਬਾਅਦ ਦੋਵੇਂ ਟੀਮਾਂ ਚੋਂ ਕੋਈ ਵੀ ਟੀਮ ਗੋਲ ਨਾ ਕਰ ਸਕੀ ਅਤੇ ਫਰਾਂਸ ਨੇ 4-2 ਦੇ ਮੁਕਾਬਲੇ ਨਾਲ ਕ੍ਰਏਸ਼ੀਆ ਨੂੰ ਹਰਾਕੇ ਫ਼ੀਫਾ ਦੀ ਚੈਂਪੀਅਨਸਿ਼ਪ ਆਪਣੇ ਨਾਮ ਕਰ ਲਈ।