ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ ਲੁਧਿਆਣਾ ਵੱਲੋਂ ਫਾਇਨਾਂਸ ਅਤੇ ਮੈਨੇਜਮੈਂਟ ਦੇ ਵਿਦਿਆਰਥੀਆਂ ਲਈ ਇਕ ਸੈਮੀਨਾਰ ਦਾ ਆਯੋਜਨ ਲੁਧਿਆਣਾ ਦੇ ਗਲੈਕਸੀ ਹੋਟਲ ਵਿਖੇ ਕੀਤਾ ਗਿਆ। ਇਸ ਸੈਮੀਨਾਰ ਵਿਚ ਸਿੱਖਿਆਂ ਜਗਤ ਦੇ ਬੁੱਧੀ-ਜੀਵੀਆਂ ਸਮੇਤ ਫਾਇਨਾਂਸ ਅਤੇ ਮੈਨੇਜਮੈਂਟ ਵਿਭਾਗ ਦੇ 80 ਵਿਦਿਆਰਥੀਆਂ ਨੇ ਹਿੱਸਾ ਲੈਦੇ ਇਸ ਫੀਲਡ ਵਿਚ ਭਵਿੱਖ ਵਿਚ ਨੌਕਰੀਆਂ ਦੇ ਮੌਕਿਆਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।
ਇਸ ਦੌਰਾਨ ਹਾਜ਼ਰ ਵਿਦਿਆਰਥੀਆਂ ਨੇ ਵੀ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਮਾਹਿਰਾਂ ਤੋਂ ਕਈ ਪ੍ਰਸ਼ਨ ਪੁੱਛੇ ਜਿਨ੍ਹਾਂ ਦਾ ਉਨ੍ਹਾਂ ਵੱਲੋਂ ਬਿਹਤਰੀਨ ਤਰੀਕੇ ਨਾਲ ਉਤਰ ਵੀ ਦਿੱਤਾ ਗਿਆ। ਇਸ ਮੌਕੇ ਖ਼ਾਸ ਤੌਰ ਤੇ ਇਸ ਸੈਮੀਨਾਰ ਵਿਚ ਹਾਜ਼ਰ ਹੋਏ ਦਿਲਬਾਗ ਸਿੰਘ ਡਾਇਰੈਕਟਰ ਬਰੇਨਪਾਵਰ ਪ੍ਰਾਈਵੇਟ ਲਿਮ. ਪਹੁੰਚੇ। ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਵਿਸ਼ਵੀਕਰਨ ਦੇ ਦੌਰ ਵਿਚ ਕਾਰਪੋਰੇਟ ਕਲਚਰ ਬਣ ਚੁੱਕਾ ਹੈ। ਇਸ ਲਈ ਹਰ ਵਿਦਿਆਰਥੀਆਂ ਨੂੰ ਪ੍ਰਪਰਾਗਤ ਕੰਮ ਕਰਨ ਦੇ ਤਰੀਕਿਆਂ ਤੋਂ ਉ¤ਪਰ ਉ¤ਠਕੇ ਕਾਰਪੋਰੇਟ ਸੋਚ ਦਾ ਹਿੱਸਾ ਬਣਨਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਦੀ ਯੋਜਨਾ ਦਾ ਫੈਸਲਾ ਕਰਨ ਲਈ ਜਮੀਨੀ ਪੱਧਰ ਦੀਆਂ ਉਦਾਹਰਨਾਂ ਪੇਸ਼ ਕੀਤੀਆਂ।
ਡਾ. ਗੁਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਅਕਸਰ ਕੁਝ ਨਵਾਂ ਸਿੱਖਣ ਦੀ ਪ੍ਰੇਰਣਾ ਦਿੰਦੇ ਹੋਏ ਕਿਹਾ ਕਿ ਕਾਰਪੋਰੇਟ ਸਿਸਟਮ ਵਿਚ ਕੇਵਲ ਉਹੀ ਲੋਕ ਤਰੱਕੀ ਕਰਦੇ ਹਨ ਜੋ ਦੂਜਿਆਂ ਤੋਂ ਦੋ ਕਦਮ ਅੱਗੇ ਚਲਦੇ ਹੋਏ ਬਿਹਤਰੀਨ ਨਤੀਜੇ ਦੇਣ ਦੀ ਪੁਜ਼ੀਸ਼ਨ ਵਿਚ ਹੁੰਦੇ ਹਨ। ਇਸ ਲਈ ਵਿਦਿਆਰਥੀਆਂ ਨੂੰ ਕੁਝ ਨਵਾਂ ਸਿੱਖਣ ਲਈ ਸਦਾ ਤਿਆਰ ਰਹਿਣਾ ਚਾਹੀਦਾ ਹੈ।
ਇਸ ਦੌਰਾਨ ਗੁਲਜ਼ਾਰ ਗਰੁੱਪ ਦੇ ਐਗਜ਼ੀਕਿਊਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਦੱਸਿਆ ਕਿ ਗੁਲਜ਼ਾਰ ਗਰੁੱਪ ਦੇ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਿੱਖਣ ਲਈ ਹਰ ਮੰਚ ਪ੍ਰਦਾਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਸੈਮੀਨਾਰ ਨੂੰ ਕਰਵਾਉਣ ਦਾ ਮੁੱਖ ਮਕਸਦ ਫਾਇਨਾਂਸ ਅਤੇ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਇਸ ਫੀਲਡ ਵਿਚ ਮਿਲਣ ਵਾਲੇ ਨੌਕਰੀਆਂ ਦੇ ਮੌਕਿਆਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦੇਣਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਪਲਦਕਦਮੀ ਕੀਤੀ ਗਈ ਜੋ ਅੱਗੇ ਉਨ੍ਹਾਂ ਦੇ ਭਵਿੱਖ ਵਿਚ ਉਨ੍ਹਾਂ ਲਈ ਲਾਭਦਾਇਕ ਸਿੱਧ ਹੋਵੇਗੀ। ਇਸ ਮੌਕੇ ਵਿਦਿਆਰਥੀਆਂ ਨੇ ਨਾਲ-ਨਾਲ ਪ੍ਰਬੰਧਕ ਅਤੇ ਹੋਰ ਸਟਾਫ਼ ਵੀ ਹਾਜ਼ਰ ਸਨ।