ਵਾਸ਼ਿੰਗਟਨ – ਅਮਰੀਕਾ ਅਤੇ ਚੀਨ ਦੇ ਦਰਮਿਆਨ ਟਰੇਡ ਵਾਰ ਦੀ ਸਥਿਤੀ ਹੋਰ ਵੀ ਗੰਭੀਰ ਹੁੰਦੀ ਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨ ਤੋਂ ਹੋਣ ਵਾਲੇ 500 ਅਰਬ ਡਾਲਰ ਦੇ ਸੰਪੂਰਨ ਆਯਾਤ ਤੇ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਅਮਰੀਕਾ 505.5 ਅਰਬ ਡਾਲਰ ਦਾ ਆਯਾਤ ਚੀਨ ਤੋਂ ਕਰਦਾ ਹੈ।
ਅਮਰੀਕਾ ਨੇ ਹਾਲ ਹੀ ਵਿੱਚ ਚੀਨ ਤੋਂ 34 ਅਰਬ ਡਾਲਰ ਦੇ ਆਯਾਤ ਤੇ 25 ਫੀਸਦੀ ਤੱਕ ਦਾ ਟੈਰਿਫ਼ ਲਗਾਇਆ ਹੈ। ਇਹ ਟੈਕਸ ਮਕੈਨੀਕਲ ਅਤੇ ਟੈਕਨਾਲੋਜੀਕਲ ਉਤਪਾਦਨਾਂ ਤੇ ਲਗਾਇਆ ਗਿਆ ਹੈ। ਟਰੰਪ ਨੇ ਕਿਹਾ, ‘ ਸਾਨੂੰ ਚੀਂ ਨੇ ਲੰਬੇ ਸਮੇਂ ਤੋਂ ਠਗਿਆ ਹੈ। ਮੈਂ ਇਹ ਸੱਭ ਰਾਜਨੀਤੀ ਲਈ ਨਹੀਂ ਕਰ ਰਿਹਾ। ਮੈਂ ਇਹ ਆਪਣੇ ਦੇਸ਼ ਦੀ ਭਲਾਈ ਲਈ ਇਹ ਸੱਭ ਕਰ ਰਿਹਾ ਹਾਂ।’
ਟਰੰਪ ਨੇ ਚੀਨ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ, “ ਮੈਂ ਉਸ ਨੂੰ ਡਰਾਉਣਾ ਨਹੀਂ ਚਾਹੁੰਦਾ। ਮੈਂ ਚਾਹੁੰਦਾ ਹਾਂ ਕਿ ਉਹ ਸਹੀ ਕੰਮ ਕਰੇ। ਮੈਂ ਅਸਲ ਵਿੱਚ ਰਾਸ਼ਟਰਪਤੀ ਸ਼ੀ ਚਿਨਪਿੰਗ ਨੂੰ ਬਹੁਤ ਪਸੰਦ ਕਰਦਾ ਹਾਂ। ਪਰ ਜੋ ਕੁਝ ਕਾਰੋਬਾਰ ਵਿੱਚ ਹੋ ਰਿਹਾ ਸੀ, ਉਹ ਸਹੀ ਨਹੀਂ ਹੈ।” ਦੂਸਰੀ ਤਰਫ਼ ਚੀਨ ਨੇ ਵੀ ਕਿਹਾ ਹੈ ਕਿ ਅਮਰੀਕਾ ਵੱਲੋਂ ਜਿਸ ਅਨੁਪਾਤ ਵਿੱਚ ਚੀਨ ਤੇ ਆਯਾਤ ਟੈਕਸ ਲਗਾਇਆ ਜਾਵੇਗਾ ਤਾਂ ਚੀਨ ਵੀ ਉਸੇ ਅਨੁਪਾਤ ਵਿੱਚ ਅਮਰੀਕਾ ਤੋਂ ਆਯਾਤ ਕੀਤੇ ਜਾ ਰਹੇ ਸਾਮਾਨ ਤੇ ਟੈਰਿਫ਼ ਲਗਾਵੇਗਾ।