ਲੁਧਿਆਣਾ – ਕੁੰਦਨ ਵਿਦਿਆ ਮੰਦਿਰ ਸਕੂਲ, ਸਿਵਲ ਲਾਈਨਜ਼ ਵੱਲੋਂ ਕੈਂਪਸ ਵਿਚ ਰੱਖੇ ਗਏ ਇਕ ਖ਼ੂਬਸੂਰਤ ਸਮਾਰੋਹ ਦੌਰਾਨ ਕਰਵਾਈ ਗਈ ਐਨਵੈਸਟਰ ਸੈਰੇਮਨੀ ਦੌਰਾਨ ਵਿਦਿਆਰਥੀਆਂ ਨੂੰ ਸਕੂਲ ਦੀਆਂ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ । ਇਸ ਮੌਕੇ ਤੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਮੈਨੇਜਰ ਅਸ਼ਵਨੀ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ਕੇ ਵਿਦਿਆਰਥੀਆਂ ਨੂੰ ਵੱਖ ਵੱਖ ਹਾਊਸ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।
ਸਕੂਲ ਦੇ ਆਡੀਟੋਰੀਅਮ ਵਿਚ ਕਰਾਏ ਗਏ ਸਮਾਗਮ ਦੌਰਾਨ ਸਕੂਲ ਦੇ ਪਿ੍ੰਸੀਪਲ ਨਵਿਤਾ ਪੁਰੀਨ ਨੇ ਆਏ ਸਭ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਮੁੱਖ ਮਹਿਮਾਨ ਅਸ਼ਵਨੀ ਕੁਮਾਰ ਵੱਲੋਂ ਚੁਣੇ ਗਏ ਵਿਦਿਆਰਥੀਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ, ਜਿਨ੍ਹਾਂ ਨੂੰ ਉਨ੍ਹਾਂ ਦੇ ਰੈਕ ਅਨੁਸਾਰ ਈਗਲ ਬੈਚ ਦਿਤੇ ਗਏ। ਸ਼ਿਵਾਂਸ਼ ਕੰਬੋਜ ਨੂੰ ਹੈਡ ਬੁਆਏ ਅਤੇ ਪ੍ਰਨਿਤਾ ਨੂੰ ਹੈਡ ਗਰਲ ਬਣਾਇਆਂ ਗਿਆ। ਅੰਕਿਤ ਅਤੇ ਤਨੀਸ਼ਾ ਨੂੰ ਸਪੋਰਟਸ ਕੈਪਟਨ ਅਤੇ ਸਤਿਅਮ ਅਰੌੜਾ ਨੂੰ ਕਰੀਏਟਿਵ ਕੋਰਡੀਨੇਟਰ ਚੁਣਿਆ ਗਿਆ। ਪਿ੍ੰਸੀਪਲ ਪੁਰੀ ਨੇ ਸਕੂਲ ਦੇ ਝੰਡੇ ਇਨ੍ਹਾਂ ਵਿਦਿਆਰਥੀਆਂ ਦੇ ਹਵਾਲੇ ਕੀਤੇ।
ਇਸ ਮੌਕੇ ਤੇ ਮੁੱਖ ਮਹਿਮਾਨ ਅਸ਼ਵਨੀ ਸ਼ਰਮਾ ਨੇ ਕੌਂਸਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ ਸਾਲ 2018-19 ਲਈ ਲਈ ਸਕੂਲ ਵੱਲੋਂ ਉਨ੍ਹਾਂ ਨੂੰ ਇਹ ਇਕ ਅਹਿਮ ਜ਼ਿੰਮੇਵਾਰੀ ਦਿਤੀ ਜਾ ਰਹੀ ਹੈ ਅਤੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਹ ਕਾਰਜ ਉਨ੍ਹਾਂ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣੀ ਚਾਹੀਦਾ ਹੈ । ਉਨ੍ਹਾਂ ਅੱਗੇ ਕਿਹਾ ਕਿ ਟੀਚਾ ਮਨੁੱਖੀ ਜੀਵਨ ਦਾ ਆਧਾਰ ਹੈ,ਇਸ ਦੇ ਬਿਨਾਂ ਮਨੁੱਖੀ ਜੀਵਨ ‘ਚ ਕੋਈ ਵੀ ਕਾਰਜ ਸੰਪੂਰਨ ਨਹੀਂ ਹੋ ਸਕਦਾ ਅਤੇ ਇਹ ਜ਼ਿੰਮੇਵਾਰੀ ਉਨ੍ਹਾਂ ਨੂੰ ਵਧੀਆਂ ਲੀਡਰਸ਼ਿਪ ਦੇ ਗੁਣ ਸਿਖਾਏਗੀ। ਪਿ੍ੰਸੀਪਲ ਨਵਿਤਾ ਪੁਰੀ ਨੇ ਵਿਦਿਆਰਥੀਆਂ ਨੂੰ ਆਦਰਸ਼ ਜੀਵਨ ਦਾ ਪਿੱਛਾ ਕਰਦੇ ਹੋਏ ਅਨੁਸ਼ਾਸਨ ਭਰੀ ਜ਼ਿੰਦਗੀ ਜਿਊਣ ਦੀ ਪ੍ਰੇਰਨਾ ਦਿਤੀ। ਅੰਤ ਵਿਚ ਸੱਭ ਚੁਣੇ ਅਹੁਦੇਦਾਰਾਂ ਨੂੰ ਸ਼ਿਵਾਂਸ਼ ਕੰਬੋਜ ਵੱਲੋਂ ਆਪਣੇ ਅਹੁਦੇ ਦੀ ਸੌਹ ਚੁਕਾਈ ਕਰਵਾਈ ਗਈ।