ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਕਟਾਂਣੀ ਕਲਾਂ ਨੇ ਸਾਗਰ ਕਲਿਆਣ ਤਾਇਕਵਾਡੋ ਕਲੱਬ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਤਾਇਕਵਾਡੋ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ। ਜਿਸ ਵਿਚ ਕਰੀਬ 125 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਚੈਂਪੀਅਨਸ਼ਿਪ ਦਾ ਉਦਘਾਟਨ ਕਾਲਜ ਦੇ ਚੇਅਰਮੈਨ ਵੀ. ਕੇ. ਗੁਪਤਾ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਮਾਰਸ਼ਲ ਆਰਟ ਦੀ ਸਕਾਰਾਤਮਿਕ ਭੂਮਿਕਾ ਸਬੰਧੀ ਵਿਦਿਆਰਥੀਆਂ ਨੂੰ ਸੂਚਿਤ ਕਰਦਿਆਂ ਕਿਹਾ ਕਿ ਮਾਰਸ਼ਲ ਆਰਟਸ ਮਾਸਪੇਸ਼ੀਆਂ ਦੀ ਤਾਕਤ, ਸੰਤੁਲਨ ਅਤੇ ਬੱਚਿਆਂ ਵਿਚ ਲਚਕੀਲਾਪਣ ਨੂੰ ਵਧਾਉਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ਨੂੰ ਭਵਿੱਖ ਵਿਚ ਆਉਣ ਵਾਲੀਆਂ ਚੁਨੌਤੀਆਂ ਨਾਲ ਲੜਨ ਦਾ ਬਲ ਪ੍ਰਦਾਨ ਕਰਦੀਆਂ ਹਨ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਕਲੱਬ ਦੇ ਪ੍ਰਧਾਨ ਅਤੇ ਐਮ. ਸੀ. ਸਨੀ ਦੂਆ ਅਤੇ ਕਲੱਬ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਤਰਾਂ ਦੇ ਮਾਰਸ਼ਲ ਆਰਟਸ ਲਈ ਪ੍ਰੇਰਿਤ ਕੀਤਾ। ਜਿਸ ਵਿਚ ਗੈਰ-ਕਾਨਟੈਕਟ ਬੁਨਿਆਦੀ ਰੂਪ ਅਤੇ ਤਕਨੀਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਰਸ਼ਲ ਆਰਟਸ ਸ਼ਬਦ ਮੰਗਲ ਦੇ ਕਲਾ (ਯੁੱਧ ਦੇ ਰੋਮਨ ਦੇਵਤਾ) ਤੋਂ ਲਿਆ ਗਿਆ ਹੈ ਅਤੇ ਇਹ ਆਤਮਰੱਖਿਆ, ਸਰੀਰਕ ਤੰਦਰੁਸਤੀ, ਵਿਕਾਸ ਅਤੇ ਭਾਵਨਾਤਮਕ ਵਿਕਾਸ ਲਈ ਸਹਾਈ ਹੁੰਦਾ ਹੈ।
ਇਸ ਚੈਂਪੀਅਨਸ਼ਿਪ ਵਿਚ ਵੱਖ-ਵੱਖ ਮੁਕਾਬਲਿਆਂ ਵਿਚ ਲੜਕਿਆਂ ਵਿਚ ਜਿੱਤਣ ਵਾਲੇ ਖਿਡਾਰੀ ਰਿੱਕੀ ਸ਼ਰਮਾ, ਵਨਸ਼ੀਕਾ ਆਨੰਦ, ਗਣੇਸ਼, ਵਿਨੋਦ ਕੁਮਾਰ, ਸੋਰਵ, ਮਨੋਜ ਕੁਮਾਰ, ਗੁਰਪ੍ਰੀਤ ਸਿੰਘ, ਦਿਨੇਸ਼ ਟੰਡਾ, ਦੀਵੇਕ ਸ਼ਰਮਾ, ਵਰੁਨ ਸਨ। ਜਦ ਕਿ ਲੜਕੀਆਂ ਵਿਚ ਮਨਦੀਪ ਕੌਰ, ਐਮੈ ਗੁਪਤਾ, ਰਾਜਪ੍ਰੀਤ ਕੌਰ, ਦਿਲਜੀਤ ਕੌਰ, ਲਵ ਪ੍ਰੀਤ ਕੌਰ, ਦਿੱਵਿਆ ਸ਼ਰਮਾ ਦੇ ਨਾਂਅ ਸ਼ਾਮਿਲ ਹਨ। ਇਸ ਮੌਕੇ ਪ੍ਰਬੰਧਕਾਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਟਾਫ਼ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।