ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵਲੋਂ ਕੈਂਪਸ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿਚ ਲੜਕੀਆਂ ਵਲੋਂ ਮੌਨਸੂਨ ਦੇ ਸਵਾਗਤ ਵਿਚ ਗਿੱਧਾਂ ਪਾਇਆ ਗਿਆ ਅਤੇ ਤਿਉਹਾਰ ਦੀ ਖੁਸ਼ੀ ਸਾਂਝੀ ਕੀਤੀ ਗਈ। ਇਸ ਦੌਰਾਨ ਵਿਦਿਆਰਥੀਆਂ ਵਲੋਂ ਪੰਜਾਬ ਦੇ ਸੱਭਿਆਚਾਰਕ ਪੰਜਾਬੀ ਕਪੜੇ ਪਾ ਕੇ ਢੋਲ ਦੀ ਤਾਲ ’ਤੇ ਭੰਗੜਾ ਪਾਇਆ ਗਿਆ ਅਤੇ ਇਸਤੋਂ ਇਲਾਵਾ ਵਿਦਿਆਰਥੀਆਂ ਨੇ ਲੋਕ ਗੀਤ, ਮਹਿੰਦੀ, ਚੂੜੀਆਂ ਅਤੇ ਹੋਰ ਕਈ ਖੂਬਸੂਰਤ ਵਸਤਾਂ ਦੇ ਡਿਜਾਇਨ ਪੇਸ਼ ਕੀਤੇ। ਇਸ ਮੌਕੇ ਕਈ ਤਰ੍ਹਾਂ ਦੀਆਂ ਖੇਡਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵਿਦਿਆਰਥੀਆਂ ਦੇ ਨਾਲ ਨਾਲ ਅਧਿਆਪਕਾਂ ਨੇ ਵੀ ਹਿੱਸਾ ਲਿਆ। ਅੰਤ ਵਿਚ ਮਿਸ ਤੀਜ਼ 2018 ਦਾ ਖਿਤਾਬ ਹਰਲੀਨ ਕੌਰ ਨੂੰ ਦਿੱਤਾ ਗਿਆ।
ਇਸ ਮੌਕੇ ਗੁਲਜ਼ਾਰ ਗਰੁੱਪ ਦੇ ਐਗਜੀਕਿਊਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਆਪਣੇ ਨਾਲ ਬਾਰਿਸ਼ ਦੀ ਬਹਾਰ ਲੈ ਕੇ ਆਉਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਤਿਉਹਾਰ ਨੂੰ ਮਨਾਉਣ ਦਾ ਮੁੱਖ ਮਕਸਦ ਨਵੀਂ ਪੀੜੀ ਆਪਣੇ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨਾਲ ਜੁੜ ਕੇ ਰੱਖਣ ਦੇ ਨਾਲ ਨਾਲ ਇਨ੍ਹਾਂ ਇਤਿਹਾਸਕ ਤਿਉਹਾਰਾਂ ਦੀ ਮਹੱਤਤਾ ਦਾ ਗਿਆਨ ਕਰਵਾਉਣ ਵੀ ਸੀ। ਉਨ੍ਹਾਂ ਇਸ ਮੌਕੇ ਵਿਦਿਆਰਥੀਆਂ ਨੂੰ ਇਨ੍ਹਾਂ ਸੱਭਿਆਚਾਰਕ ਤਿਉਹਾਰਾਂ ਨੂੰ ਪੁਰਾਤਨ ਢੰਗ ਨਾਲ ਹੀ ਮਨਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਲਜ ਪ੍ਰਬੰਧਕ ਅਤੇ ਸਟਾਫ਼ ਹਾਜ਼ਰ ਸੀ।