ਸ਼ਾਹਕੋਟ/ਮਲਸੀਆਂ – (ਏ.ਐੱਸ. ਸਚਦੇਵਾ) ਚੰਡੀਗੜ੍ਹ ਵਿਖੇ ਬੀਤੇ ਦਿਨੀਂ ਹੋਈ ਨੈਸ਼ਨਲ ਸਵਾਤੇ ਕਿੱਕ ਬਾਕਸਿੰਗ ਚੈਂਪੀਅਨਸ਼ਿਪ ’ਚ ਪੰਜਾਬ ਦੀ ਟੀਮ ਦੇ 16 ਖਿਡਾਰੀਆਂ ਨੇ ਭਾਗ ਲਿਆ ਸੀ, ਜਿਨਾਂ ਵਿੱਚੋ 5 ਨੇ ਗੋਲਡ, 4 ਨੇ ਸਿਲਵਰ ਅਤੇ 7 ਖਿਡਾਰੀਆਂ ਨੇ ਬਰਾਊਜ਼ ਮੈਡਲ ਹਾਸਲ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਸਟੇਟ ਸਵਾਤੇ ਦੇ ਪ੍ਰਧਾਨ ਗੌਰਵ ਸ਼ਰਮਾ ਨੇ ਦੱਸਿਆ ਕਿ ਨੈਸ਼ਨਲ ਸਵਾਤੇ ਕਿੱਕ ਬਾਕਸਿੰਗ ਚੈਂਪੀਅਨਸ਼ਿਪ ’ਚ 19 ਸਟੇਟਾਂ ਦੇ ਲਗਭਗ 350 ਖਿਡਾਰੀਆਂ ਨੇ ਭਾਗ ਲਿਆ ਸੀ, ਜਿਸ ਵਿੱਚ ਪੰਜਾਬ ਟੀਮ ਦੇ 16 ਖਿਡਾਰੀਆਂ ਵਿੱਚੋਂ 5 ਨੇ ਗੋਲਡ, 4 ਨੇ ਸਿਲਵਰ ਅਤੇ 7 ਖਿਡਾਰੀਆਂ ਨੇ ਬਰਾਊਜ਼ ਮੈਡਲ ਹਾਸਲ ਕੀਤੇ। ਉਨਾਂ ਬੱਚਿਆਂ ਅਤੇ ਉਹਨਾ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਾਪੇ ਆਪਣੇ ਬ¤ਚਿਆਂ ਨੂੰ ਖੇਡਾਂ ਪ੍ਰਤੀ ਵ¤ਧ ਤੋ ਵ¤ਧ ਹਿੱਸਾ ਦਿਵਾਉਣ ਤਾਂ ਜੋ ਬੱਚੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰ ਸਕਣ। ਉਨਾਂ ਕਿਹਾ ਇਸ ਕਾਮਯਾਬੀ ਦਾ ਸਿਹਰਾ ਗੁਰਦੇਵ ਵਰਮਾ ਸਵਾਤੇ ਜਰਨਲ ਸਕੱਤਰ ਟੀਮ ਕੋਚ ਕੋਮਲਪ੍ਰੀਤ ਤੇ ਵਾਈਸ ਸੈਕਟਰੀ ਹਰਪ੍ਰੀਤ ਸਿੰਘ ਨਡਾਲਾ ਦੇ ਸਿਰ ਜਾਂਦਾ ਹੈ, ਜਿਨਾਂ ਨੇ ਬੱਚਿਆਂ ਨੂੰ ਸਖ਼ਤ ਮਿਹਨਤ ਨਾਲ ਇਸ ਮੰਜਿਲ ਤੱਕ ਪਹੁੰਚਣ ਵਿੱਚ ਹਰ ਤਰਾਂ ਨਾਲ ਸਹਿਯੋਗ ਦਿੱਤਾ। ਇਸ ਮੌਕੇ ਵਿਕਰਮ ਪਾਸੀ ਯੂ.ਐੱਸ.ਏ., ਦੀਪਕ ਸੋਹਤਾ, ਵਿਸ਼ਾਲ ਸੋਬਤੀ ਇਟਲੀ, ਧਰਮਵੀਰ ਅਰੋੜਾ ਪ੍ਰਧਾਨ ਜੈ ਸ਼੍ਰੀ ਰਾਮ ਕਲੱਬ ਸ਼ਾਹਕੋਟ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ ਤੇ ਜੇਤੂ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕੀਤੀ।