ਪਟਿਆਲਾ-( ਹ.ਸ.ਭੰਵਰ) ਪੰਜਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਕੌਮਾਂਤਰੀ ਪ੍ਰਸ਼ਿੱਧੀ ਵਾਲੇ ਚਿੱਤਰਕਾਰ ਸ.ਸੋਭਾ ਸਿੰਘ ਦੇ ਨਾਂਅ ‘ਤੇ ਇਕ ਫੈਲੋਸ਼ਿਪ ਅਤੇ ਇਕ ਸਾਲਾਨਾ ਇਨਾਮ ਦੇਣ ਦਾ ਐਲਾਨ ਕੀਤਾ ।
ਸੋਮਵਾਰ 29 ਨਵੰਬਰ ਨੂੰ ਇਥੇ ਕਲਾ ਭਵਨ ਵਿਖੇ ਇਸ ਮਰਹੂਮ ਚਿੱਤਰਕਾਰ ਦੇ 110 ਜਨਮ ਦਿਵਸ ਮੌਕੇ ਇਕ ਰਾਸ਼ਟਰੀ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਉਨਹਾਂ ਕਿਹਾ ਕਿ ਚਿਤਰਕਾਰ ਸੋਭਾ ਸਿੰਘ ਦੇ ਜੀਵਨ, ਕਲਾ ਤੇ ਸਖਸ਼ੀਅਤ ਬਾਰੇ ਰੀਸਰਚ ਕਰਨ ਵਾਲੇ ਇਕ ਖੋਜਾਰਥਾਂੀ ਨੂੰ ਇਹ ਫੈਲੋਸ਼ਿਪ ਦਿਤੀ ਜਾਏ ਅਤੇ ਫਾਈਨ ਆਰਟ ਵਿਚ ਨਾਮਨਾ ਖੱਟਣ ਵਾਲੇ ਕਿਸੇ ਇਕ ਚਿ ਤਰਕਾਰ ਨੂੰ ਹਰ ਸਾਲ ਇਹ ਇਨਾਮ ਦਿਤਾ ਜਾਇਆ ਕਰੇਗਾ। ਉਨ੍ਹਾ ਯੂਨੀਵਰਸਿਟੀ ਦੇ ਫਾਈਨ ਆਰਟ ਵਿਭਾਗ ਦਾ ਨਾਂਅ ਵੀ ਇਸ ਨਾਮਵਰ ਚਿੱਤਰਕਾਰ ਦੇ ਨਾਂਅ ਉਤੇ ਕਰਨ ਦਾ ਐਲਨ ਕੀਤਾ।ਉਨ੍ਹਾ ਕਿਹਾ ਯੂਨੀਵਰਸਿਟੀ ਇਸ ਚਿੱਤਰਕਾਰ ਦੀਆਂ ਸਾਰੀਆ ਤਸਵੀਰਾਂ ਬਾਰੇ ਇਕ ਪੁਸਤਕ ਚੀ ਤਿਆਰ ਕਰਵਾਏਗੀ।ਇਸ ਤੋਂ ਪਹਿਲਾਂ ਸੈਮੀਨਾਰ ਦਾ ਉਦਘਤਟਨ ਕਰਦਿਆਂ ਕੌਮੀ ਘਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਤਰਲੋਚਨ ਸਿੰਘ ਨੇ ਪੰਜਾਬ ਤੇ ਹਿਮਾਚਲ ਪ੍ਰਦੇਸ਼ ਸਰਕਾਰਾਂ ਨੂੰ ਇਸ ਚਿੱਤਰਕਾਰ ਦੀ ਜਨਮ ਸ਼ਤਾਬਦੀ ਸਮੇਂ 2001 ਵਿਚ ਸਥਾਪਤ ਕੀਤੇ ਕ ਗਏ ਵਾਰਸ਼ਿਕ ਇਨਾਮ ਨੂੰ ਬਹਾਲ ਕਰਨ ਦੀ ਮੰਗ ਕੀਤੀ। ਉਪ ਕੁਲਪਤੀ ਨੇ ਇਸ ਮੌਕੇ ਇਕ ਚਿੱਤਰ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ।ਇਸ ਸਮੇਂ ਚਿਤਰਕਾਰ ਦੇ ਜੀਵਨ ਬਾਰੇ ਇਲ ਸਲਾਈਡ ਸ਼ੋਅ ਵੀ ਦਿਖਾਇਆ ਗਿਆ।
ਸੈਮੀਨਾਰ ਦੇ ਦੂਸਰੇ ਸੈਸ਼ਨ ਦੀ ਪ੍ਰਧਾਨਗੀ ਆਰਟਸ ਸਕੂਲ ਚੰਡੀਗੜ੍ਹ ਦੇ ਸਾਬਕਾ ਪ੍ਰਿੰਸੀਪਲ ਡਾ. ਪਰੇਮ ਸਿੰਘ ਨੇ ਕੀਤੀ ਜਿਸ ਵਿਚ ਡਾ. ਮਦਨਜੀਤ ਕੌਰ, ਹਰਬੀਰ ਸਿੰਘ ਭੰਵਰ, ਡਾ. ਜਗਤਾਰਜੀਤ, ਡਾ. ਜਸਵੀਰ ਭਾਟੀਆ ਤੇ ਕਵਿਤਾ ਸਿੰਘ ਨੇ ਚਿੱਤਰਕਾਰ ਦੇ ਜੀਵਨ, ਕਲਾ ਤੇ ਸਖਸ਼ੀਅਤ ਬਾਰੇ ਆਪਣੇ ਖੋਜ ਪਰਚੇ ਪੜ੍ਹੇ। ਯੂਨੀਵਰਸਿਟੀ ਵਲੋਂ ਪ੍ਰਖਾਸ਼ਤ ਇਕ “ਬਰਾਚਰ” ਵੀ ਰੀਲੀਜ਼ ਕੀਤਾ ਗਿਆ।ਸਮਾਗਮ ਵਿਚ ਚਿੱਤਰਕਾਰ ਸੋਭਾ ਸਿੰਘ ਦੇ ਸਾਰੇ ਪਰਿਵਾਰ ਨੇ ਸ਼ਿਰਕਤ ਕੀਤੀ।