ਮੰਨਿਆ ਜਾਂਦਾ ਹੈ ਕਿ ਇਹ ਕਥਨ ਪਹਿਲੀ ਵਾਰ 1881 ਈ: ਨੂੰ ਵਰਤਿਆ ਗਿਆ, ਪ੍ਰੰਤੂ ਉਸ ਵੇਲੇ ਇਸ ਦੀ ਭਾਸ਼ਾ ਸੀ ਕਿ ‘ਸੌਣ ਤਕ ਹਰ ਰੋਜ਼ ਇਕ ਸੇਬ ਖਾਵੋ ਅਤੇ ਡਾਕਟਰ ਨੂੰ ਰੋਟੀ-ਰੋਜ਼ੀ ਕਮਾਉਣੀ ਔਖੀ ਹੋ ਜਾਵੇਗੀ। ਨਵਾਂ ਕਥਨ ਕਿ ‘ਡਾਕਟਰ ਤੁਹਾਡੇ ਕੋਲੋਂ ਦੂਰ ਰਹਿਣਗੇ, ਜੇ ਹਰ ਰੋਜ਼ ਇਕ ਸੇਬ ਖਾਵੋ’ ਉਸ ਸਮੇਂ ਸੇਬ ਬਹੁਤ ਲੋਕਪ੍ਰਿਯ ਫਲ ਸੀ। ਇਹ ਫਲ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ। ਇਹ ਘੱਟ ਦੇਖਭਾਲ ਮੰਗਦਾ ਹੈ। ਲਗਭਗ ਸੰਭਾਲ ਕੇ ਰੱਖਿਆ ਜਾ ਸਕਦਾ ਹੈ। ਇਸ ਦੀ ਪੋਸ਼ਟਿਕਤਾ ਕਾਫੀ ਦੇਰ ਨਸ਼ਟ ਨਹੀਂ ਹੁੰਦੀ ਖਾ ਕੇ ਵਿਅਕਤੀ ਰਜਿਆ ਰਜਿਆ ਮਹਿਸੂਸ ਕਰਦਾ ਹੈ। ਸਵਾਦ ਹੈ ਖੂਬਸੂਰਤ ਹੈ।
100 ਗ੍ਰਾਮ ਦੇ ਸੇਬ ਵਿਚ
1. ਕੈਲੋਰੀਸ 54
2. ਪਾਣੀ 85 ਗ੍ਰਾਮ
3. ਕਾਰਬੋ 11.8 ਗ੍ਰਾਮ
4. ਫਾਈਬਰ (ਰੇਸ਼ਾ) 2.4 ਗ੍ਰਾਮ
5. ਖੰਡ 10.3
6. ਫੈਟ ਸਿਫਰ
7. ਪ੍ਰੋਟੀਨ 26 ਗ੍ਰਾਮ
8. ਪੋਟਾਸ਼ੀਅਮ 7 ਐਮ.ਜੀ
ਇਨ੍ਹਾਂ ਤੋਂ ਇਲਾਵਾ ਥੋੜੀ ਮਾਤਰਾ ਵਿਚ ਕੈਲਸ਼ੀਅਮ, ਆਇਰਨ, ਬੋਰੋਨ, ਵਿਟਾਮਿਨ ਏ, ਵਿਟਾਮਿਨ ਸੀ ਵੀ ਹੁੰਦੇ ਹਨ।
ਸੇਬ ਬਾਰੇ ਕਥਨ ਲਗਭਗ 100 ਸਾਲ ਪਹਿਲਾਂ ਹੋਂਦ ਵਿਚ ਆਇਆ। ਇਸ ਲੰਮੇ ਸਮੇਂ ਵਿਚ ਭੋਜਨ ਬਾਰੇ ਬਹੁਤ ਨਵਾਂ ਗਿਆਨ ਸਾਹਮਣੇ ਆਇਆ। ਨਵੇਂ-ਨਵੇਂ ਤੱਥ ਸਾਹਮਣੇ ਆਏ।
ਅਜੋਕੇ ਗਿਆਨ ਅਨੁਸਾਰ ਸਰੀਰ ਨੂੰ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਲਈ ਲਗਭਗ 50 ਲੋੜਾਂ ਹਨ। ਫੈਟ, ਪ੍ਰੋਟੀਨ, ਕਾਰਬੋ, ਰੇਸ਼ੇ, ਪਾਣੀ ਤੋਂ ਬਿਨਾ 13 ਕਿਸਮ ਦੇ ਵਿਟਾਮਿਨ, 20 ਕਿਸਮਾਂ ਦੇ ਮਿਨਰਲ, 8 ਅਮੀਨੋ ਐਸਿਡ, 2 ਫੈਟੀ ਐਸਿਡ, ਆਕਸੀਜਨ, ਧੁੱਪ ਹਨ, ਪ੍ਰੰਤੂ ਸੇਬ ਵਿਚ ਵਧ ਤੋਂ ਵੱਧ 13 ਅੰਸ਼ ਹਨ। ਇਨ੍ਹਾਂ ਵਿੱਚੋਂ ਬਹੁਤੇ ਤਾਂ ਬਹੁਤ ਹੀ ਘੱਟ ਹਨ। 13 ਅੰਸ਼ਾਂ ਵਾਲੇ ਸੇਬ ਸਰੀਰ ਨੂੰ ਤੰਦਰੁਸਤ ਨਹੀਂ ਰਖ ਸਕਦਾ। ਸਾਰੀਆਂ ਲੋੜਾਂ ਪੂਰੀਆਂ ਕਰਨ ਲਈ ਬਹੁਤ ਕੁਝ ਜ਼ੂਰੀ ਹੈ। ਇਹ ਠੀਕ ਹੈ ਕਿ ਸੇਬ ਸੁਪਰ ਫਰੂਟ ਹੈ, ਪਰ ਇਕੱਲੇ ਸੇਬ ਉਤੇ ਨਿਰਭਰ ਨਹੀਂ ਹੋਇਆ ਜਾ ਸਕਦਾ।
1. ਸੇਬ ਕਈਆਂ ਨੂੰ ਐਲਰਜ਼ੀ ਕਰਦਾ ਹੈ।
2. ਕੁਝ ਵਿਅਕਤੀਆਂ ਦੀ ਵੱਧ ਰੇਸ਼ਾ ਹੋਣ ਕਰਕੇ ਪੇਟ ਵਿਚ ਮੁਸ਼ਕਲ ਆ ਸਕਦੀ ਹੈ।
3. ਜਿਥੇ ਸੇਬ ਦੰਦਾਂ ਲਈ ਬੁਰਸ਼ ਦਾ ਕੰਮ ਕਰਦਾ ਹੈ। ਉਸ ਦੇ ਨਾਲ-ਨਾਲ ਇਸ ਦਾ ਤੇਜ਼ਾਬੀ ਗੁਣ ਦੰਦਾਂ ਦੇ ਅਨੋਮਲ ਉਤੇ ਮਾਰੂ ਅਸਰ ਕਰਦਾ ਹੈ। ਮਾਹਰ ਸੇਬ ਖਾਣ ਤੋਂ ਬਾਅਦ ਕੁਰਲੀਆਂ ਕਰਨ ਦਾ ਸੁਝਾਅ ਦਿੰਦੇ ਹਨ।
4. ਚਾਹੇ ਸੇਬ ਦੇ ਬੀਜ਼ ਖਾਦੇ ਨਹੀਂ ਜਾਂਦੇ, ਪਰ ਬੀਜ਼ ਜ਼ਹਿਰੀਲੇ ਹੁੰਦੇ ਹਨ।
5. ਵਿਸ਼ਵ ਦੇ ਬਹੁਤ ਖੇਤਰਾਂ ਵਿਚ ਸੇਬ ਦਾ ਫੁਲ ਆਉਂਦੇ ਹੀ ਕੀਟਨਾਸ਼ਕ ਦਵਾਈਆਂ ਦਾ ਸਪਰੇਅ ਸ਼ੁਰੂ ਕਰ ਦਿੰਦੇ ਹਨ।
6. ਸੇਬ ਨੂੰ ਚਮਕੀਲਾ ਅਤੇ ਖੂਬਸੂਰਤ ਬਨਾਉਣਾ ਸੇਬ ਉਤੇ ਮੋਮ ਦੀ ਪਰਤ ਚੜਾਈ ਜਾਂਦੀ ਹੈ, ਮੋਮ ਹਜ਼ਮ ਨਹੀਂ ਹੁੰਦਾ।
ਤੰਦਰੁਸਤੀ ਲਈ ਪੋਸ਼ਟਿਕ ਅਤੇ ਸੰਤੁਲਨ ਭੋਜਨ, ਕਾਰਜਸ਼ੀਲਤਾ ਅਤੇ ਚੰਗੀ ਜੀਵਨ ਸ਼ੈਲੀ ਹੀ ਅਹਿਮ ਭੁਮਿਕਾ ਨਿਭਾਉਂਦੇ ਹਨ।