ਨਵੀਂ ਦਿੱਲੀ – ਬੀਜੇਪੀ ਦੇ ਵੰਨ ਨੇਸ਼ਨ ਵੰਨ ਇਲੈਕਸ਼ਨ ਮੱਤਲਬ ਇੱਕ ਦੇਸ਼ ਇੱਕ ਚੋਣ ਦੇ ਯਤਨਾਂ ਨੂੰ ਖਾਰਿਜ਼ ਕਰਦੇ ਹੋਏ ਚੋਣ ਆਯੋਗ ਨੇ ਵੱਡਾ ਝੱਟਕਾ ਦਿੱਤਾ ਹੈ। ਮੁੱਖ ਚੋਣ ਕਮਿਸ਼ਨਰ ਰਾਵਤ ਨੇ ਲੋਕਸਭਾ ਅਤੇ ਵਿਧਾਨਸਭਾ ਚੋਣਾਂ ਇੱਕਠਿਆਂ ਕਰਵਾਉਣ ਦੀ ਸੰਭਾਵਨਾ ਨੂੰ ਰੱਦ ਕਰਦੇ ਹੋਏ ਕਿਹਾ ਹੈ ਕਿ ਜਦੋਂ ਤੱਕ ਇਸ ਦਾ ਕੋਈ ਕਾਨੂੰਨੀ ਢਾਂਚਾ ਤਿਆਰ ਨਹੀਂ ਹੋ ਜਾਂਦਾ, ਤਦ ਤੱਕ ਇਹ ਸੰਭਵ ਨਹੀਂ।
ਚੋਣ ਕਮਿਸ਼ਨਰ ਓਮ ਪ੍ਰਕਾਸ਼ ਰਾਵਤ ਨੇ ਔਰੰਗਾਬਾਦ ਵਿੱਚ ਵਿਧਾਨਸਭਾ ਅਤੇ ਲੋਕਸਭਾ ਚੋਣਾਂ ਇੱਕੋ ਵਾਰ ਕਰਵਾਉਣ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੌਜੂਦਾ ਢਾਂਚੇ ਵਿੱਚ ਇਸ ਦਾ ਕੋਈ ਚਾਂਸ ਨਹੀਂ ਹੈ। ਵਰਨਣਯੋਗ ਹੈ ਕਿ ਲੋਕਸਭਾ ਚੋਣਾਂ ਅੱਗਲੇ ਸਾਲ ਅਪਰੈਲ-ਮਈ ਵਿੱਚ ਪ੍ਰਸਤਾਵਿਤ ਹਨ ਅਤੇ ਇਸ ਸਾਲ ਦੇ ਅੰਤ ਵਿੱਚ ਰਾਜਸਥਾਨ, ਮੱਧਪ੍ਰਦੇਸ਼, ਮਿਜ਼ੋਰਾਮ ਅਤੇ ਛਤੀਸਗੜ੍ਹ ਵਿੱਚ ਵਿਧਾਨਸਭਾ ਇਲੈਕਸ਼ਨ ਹੋਣੀ ਹੈ।
ਕੇਂਦਰ ਦੀ ਮੋਦੀ ਸਰਕਾਰ ਲੋਕਸਭਾ ਅਤੇ ਵਿਧਾਨਸਭਾ ਚੋਣਾਂ ਇੱਕੋਵਾਰ ਕਰਵਾਉਣ ਦੇ ਪੱਖ ਵਿੱਚ ਹੈ। ਕੇਂਦਰ ਇਸ ਪਿੱਛੇ ਇਹ ਤਰਕ ਦੇ ਰਿਹਾ ਹੈ ਕਿ ਅਜਿਹਾ ਕਰਨ ਨਾਲ ਸਰਕਾਰੀ ਖਰਚ ਘੱਟ ਕਰਨਾ ਪਵੇਗਾ । ਅਨੁਮਾਨ ਹੈ ਕਿ 16ਵੀਂ ਲੋਕਸਭਾ ਚੋਣ ਤੇ 3,800 ਕਰੋੜ ਰੁਪੈ ਖਰਚ ਹੋਏ ਸਨ। ਇੱਕਠਿਆਂ ਚੋਣਾਂ ਕਰਵਾਉਣ ਨਾਲ ਰਾਜਨੀਤਕ ਪਾਰਟੀਆਂ ਦੇ ਖਰਚ ਵਿੱਚ ਵੀ ਕਮੀ ਆਵੇਗੀ।