ਸ਼ਾਹਕੋਟ/ਮਲਸੀਆਂ,(ਏ.ਐੱਸ. ਸਚਦੇਵਾ) – ਸੇਂਟ ਮਨੂੰਜ਼ ਕਾਨਵੈਂਟ ਸਕੂਲ ਸ਼ਾਹਕੋਟ ਵਿਖੇ ਸਕੂਲ ਮੈਨਜਮੈਂਟ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਲਕਸ਼ਣ ਜਿੰਦਲ ਅਤੇ ਸਕੱਤਰ ਸ. ਗੁਰਮੀਤ ਸਿੰਘ ਦੀ ਅਗਵਾਈ ’ਚ ਰੱਖੜੀ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਐਕਟੀਵਿਟੀ ਵਿਭਾਗ ਦੇ ਇੰਚਾਰਜ਼ ਸ਼੍ਰੀਮਤੀ ਮੋਨਿਕਾ ਵਾਧਵਾ ਅਤੇ ਨੈਨਾ ਗੋਇਲ ਵੱਲੋਂ ਰੱਖੜੀ ਬਣਾਉਣ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਮੁਕਾਬਲੇ ’ਚ ਛੇਵੀਂ ਜਮਾਤ ਦੀ ਵਿਦਿਆਰਥਣ ਦੀਆ ਕਲਿਆਣ ਨੇ ਪਹਿਲਾ, ਸੰਚਿਤ ਅਗਰਵਾਲ ਨੇ ਦੂਜਾ ਸਥਾਨ ਹਾਸਲ ਕੀਤੀ। ਸੱਤਵੀਂ ਜਮਾਤ ਦੀ ਜੈਸਲੀਨ ਕੌਰ ਨੇ ਪਹਿਲਾ, ਅੱਠਵੀਂ ਜਮਾਤ ਦੀ ਮਨਜੋਤ ਕੌਰ ਨੇ ਪਹਿਲਾ ਅਤੇ ਹਰਸ਼ਦੀਪ ਸਿੰਘ ਨੇ ਦੂਜਾ ਸਥਾਨ, ਨੌਵੀਂ ਜਮਾਤ ਦੀ ਰੋਬਿੰਨਪ੍ਰੀਤ ਕੌਰ ਨੇ ਪਹਿਲਾ, ਦਸਵੀਂ ਜਮਾਤ ਦੀ ਸੰਯੋਤ ਨੇ ਪਹਿਲਾ ਅਤੇ ਪਾਹੁਲਦੀਪ ਕੌਰ ਨੇ ਦੂਜਾ ਸਥਾਨ, ਗਿਆਰਵੀਂ ਜਮਾਤ ਦੇ ਰੋਬਿੰਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਨਾਂ ਮੁਕਾਬਲਿਆ ਦਾ ਨਿਰਣਾ ਮਿਸ ਕਮਲਜੀਤ ਕੌਰ ਅਤੇ ਸ਼੍ਰੀਮਤੀ ਮੋਨਿਕਾ ਅਰੋੜਾ ਵੱਲੋਂ ਕੀਤਾ ਗਿਆ। ਇਸ ਮੌਕੇ ਬੱਚਿਆ ਵੱਲੋਂ ਬਣਾਈਆ ਗਈਆ ਰੱਖੜੀਆ ਸਕੂਲ ਦੀਆਂ ਵਿਦਿਆਰਥਣਾਂ ਨੇ ਸ. ਦਿਲਬਾਗ ਸਿੰਘ ਡੀ.ਐੱਸ.ਪੀ. ਸ਼ਾਹਕੋਟ, ਸ਼੍ਰੀਮਤੀ ਨਵਨੀਤ ਕੌਰ ਬੱਲ ਐੱਸ.ਡੀ.ਐੱਮ. ਸ਼ਾਹਕੋਟ, ਸ. ਇੰਦਰਦੇਵ ਸਿੰਘ ਮਿਨਹਾਸ ਤਹਿਸੀਲਦਾਰ ਸ਼ਾਹਕੋਟ, ਇੰਸਪੈਕਟਰ ਦਵਿੰਦਰ ਸਿੰਘ ਐੱਸ.ਐੱਚ.ਓ. ਸ਼ਾਹਕੋਟ, ਡਾ. ਦਵਿੰਦਰ ਕੁਮਾਰ ਸਮਰਾ ਐੱਸ.ਐੱਮ.ਓ. ਸ਼ਾਹਕੋਟ ਦੇ ਬੰਨ੍ਹੀਆ। ਇਸ ਮੌਕੇ ਐੱਸ.ਡੀ.ਐੱਮ. ਨਵਨੀਤ ਕੌਰ ਬੱਲ ਨੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੰਦਿਆ ਕਿਹਾ ਕਿ ਉਹ ਆਪਣੀ ਜ਼ਿੰਦਗੀ ਵਿੱਚ ਉੱਚਾ ਮੁਕਾਮ ਹਾਸਲ ਕਰਨ ਅਤੇ ਤਹਿਸੀਲਦਾਰ ਇੰਦਰਦੇਵ ਸਿੰਘ ਮਿਨਹਾਸ ਨੇ ਬੱਚਿਆਂ ਨੂੰ ਸਾਹਸ ਅਤੇ ਹਿੰਮਤ ਨਾਲ ਜ਼ਿੰਦਗੀ ਜਿਊਣ ਦੀ ਪ੍ਰੇਰਣਾ ਦਿੱਤੀ।
ਸੇਂਟ ਮਨੂੰਜ਼ ਕਾਨਵੈਂਟ ਸਕੂਲ ਸ਼ਾਹਕੋਟ ਵਿਖੇ ਰੱਖੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ
This entry was posted in ਪੰਜਾਬ.