ਵਾਸ਼ਿੰਗਟਨ – ਅਮਰੀਕੀ ਸੈਨੇਟਰ, ਦੇਸ਼ ਦੇ ਵਾਰ ਹੀਰੋ ਅਤੇ ਸਾਬਕਾ ਰਾਸ਼ਟਰਪਤੀ ਉਮੀਦਵਾਰ ਜਾਨ ਮੈਕੇਨ ਦਾ ਦਿਹਾਂਤ ਹੋ ਗਿਆ ਹੈ। ਪਿੱਛਲੇ ਲੰਬੇ ਸਮੇਂ ਤੋਂ ਉਹ ਕੈਂਸਰ ਦੀ ਜਾਨਲੇਵਾ ਬਿਮਾਰੀ ਨਾਲ ਜੂਝ ਰਹੇ ਸਨ। ਮੈਕੇਨ 81 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੇ ਦੇਹਾਂਤ ਦੇ ਬਾਅਦ ਉਨ੍ਹਾਂ ਦੇ ਆਫਿਸ ਤੋਂ ਜਾਰੀ ਬਿਆਨ ਵਿੱਚ ਕਿਹਾ ਗਿਆ, ‘ ਸੈਨੇਟਰ ਜਾਨ ਸਿਡਨੀ ਮੈਕੇਨ ਦਾ ਦੇਹਾਂਤ ਹੋ ਗਿਆ। 25 ਅਗੱਸਤ ਨੂੰ ਸ਼ਾਮ ਚਾਰ ਵਜ ਕੇ 28 ਮਿੰਟ ਤੇ ਉਨ੍ਹਾਂ ਨੇ ਆਖਰੀ ਸਵਾਸ ਲਏ, ਇਸ ਸਮੇਂ ਪ੍ਰੀਵਾਰ ਦੇ ਲੋਕ ਵੀ ਉਨ੍ਹਾਂ ਦੇ ਕੋਲ ਮੌਜੂਦ ਸਨ।’
ਮੈਕੇਨ ਆਪਣੇ ਪਿੱਛੇ 106 ਸਾਲ ਦੀ ਮਾਂ ਰਾਬਰਟਾ ਮੈਕੇਨ, ਪਤਨੀ ਸਿੰਡੀ ਅਤੇ 7 ਬੱਚੇ ਛੱਡ ਗਏ ਹਨ। ਤਿੰਨ ਬੱਚੇ ਉਨ੍ਹਾਂ ਦੀ ਪਹਿਲੀ ਪਤਨੀ ਕੈਰੋਲ ਸ਼ੇਪ ਤੋਂ ਹਨ। ਕੈਂਸਰ ਹੀ ਉਨ੍ਹਾਂ ਦੀ ਮੌਤ ਦਾ ਕਾਰਣ ਬਣੀ। ਇਸ ਹਫ਼ਤੇ ਉਨ੍ਹਾਂ ਨੇ ਕੈਂਸਰ ਦਾ ਇਲਾਜ ਕਰਵਾਉਣਾ ਬੰਦ ਕਰ ਦਿੱਤਾ ਸੀ। ਜਾਨ ਮੈਕੇਨ ਤਿੰਨ ਦਹਾਕਿਆਂ ਤੱਕ ਸੈਨੇਟਰ ਰਹੇ। ਉਨ੍ਹਾਂ ਨੇ 1983-1987 ਤੱਕ ਅਮਰੀਕੀ ਪ੍ਰਤੀਨਿਧੀ ਦੇ ਤੌਰ ਤੇ ਕੰਮ ਕੀਤਾ। ਇਸ ਗੰਭੀਰ ਬੀਮਾਰੀ ਦੇ ਚੱਲਦੇ ਉਹ ਪਿੱਛਲੇ ਕੁਝ ਦਿਨਾਂ ਤੋਂ ਸੈਨੇਟ ਵਿੱਚ ਮੌਜੂਦ ਨਹੀਂ ਸਨ। ਉਹ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਖਤ ਆਲੋਚਕ ਸਨ। ਮੈਕੇਨ ਨੇ ਤਾਂ ਇੱਤੋਂ ਤੱਕ ਕਹਿ ਦਿੱਤਾ ਸੀ ਕਿ ਮੇਰੀ ਆਖਿਰੀ ਇੱਛਾ ਹੈ ਕਿ ਟਰੰਪ ਮੇਰੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਨਾ ਹੋਵੇ।
ਉਹ ਦੋ ਵਾਰ ਰਾਸ਼ਟਰਪਤੀ ਅਹੁਦੇ ਦੇ ਲਈ ਦਾਅਵੇਦਾਰ ਸਨ। ਉਨ੍ਹਾਂ ਨੂੰ ਯੁੱਧ ਦੇ ਹੀਰੋ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ। ਉਹ 5 ਸਾਲ ਤੱਕ ਵੀਅਤਨਾਮ ਜੇਲ੍ਹ ਵਿੱਚ ਕੈਦੀ ਦੇ ਰੁਫ ਵਿੱਚ ਰਹੇ ਸਨ ਅਤੇ ਉਨ੍ਹਾਂ ਨੂੰ ਉਥੇ ਕਾਫ਼ੀ ਟਾਰਚਰ ਵੀ ਕੀਤਾ ਗਿਆ ਸੀ।