ਸ਼ਾਹਕੋਟ/ਮਲਸੀਆਂ, (ਏ.ਐੱਸ.ਸਚਦੇਵਾ) – ਪੰਜਾਬ ਸਰਕਾਰ ਵੱਲੋਂ ਕਣਕ ਅਤੇ ਝੋਨੇ ਦੇ ਸੀਜ਼ਨ ਦੋਰਾਨ ਪ੍ਰਦੂਸ਼ਨ ਨੂੰ ਰੋਕਣ ਲਈ ਕੰਬਾਇਨਾਂ ਪਿੱਛੇ ਸੁਪਰ ਸਟਰਾਅ ਮੈਨਜਮੈਂਟ ਸਿਸਟਮ (ਐੱਸ।ਐੱਸ।ਐੱਮ।ਐੱਮ।) ਲਗਾਉਣ ਸਬੰਧੀ ਨਿਰਦੇਸ਼ ਦਿੱਤੇ ਗਏ, ਜਿਸ ਨੂੰ ਲੈ ਕੇ ਸ਼ਾਹਕੋਟ ਇਲਾਕੇ ਦੇ ਕਿਸਾਨਾਂ ਅਤੇ ਕੰਬਾਇਨ ਮਾਲਕਾਂ ਦਾ ਇੱਕ ਵਫ਼ਦ ਸ਼੍ਰੀਮਤੀ ਨਵਨੀਤ ਕੌਰ ਬੱਲ ਐੱਸ.ਡੀ.ਐੱਮ. ਸ਼ਾਹਕੋਟ ਨੂੰ ਉਪ ਮੰਡਲ ਪ੍ਰਬੰਧਕੀ ਕੰਪਲੈਕਸ ਸ਼ਾਹਕੋਟ ਵਿਖੇ ਮਿਲੀਆਂ ਤੇ ਆਪਣੀ ਮੰਗ ਸਬੰਧੀ ਪੰਜਾਬ ਸਰਕਾਰਦੇ ਨਾਂ ਇੱਕ ਮੰਗ ਪੱਤਰ ਸੌਪਿਆ। ਇਸ ਮੌਕੇ ਸਰਿੰਦਰ ਸਿੰਘ ਗਿੱਲ ਨੰਗਲ ਅੰਬੀਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਕੰਬਾਇਨਾਂ ਪਿੱਛਲੇ ਐੱਸ.ਐੱਸ.ਐੱਮ.ਐੱਸ. ਲਗਾਉਣਾ ਜਰੂਰੀ ਕੀਤਾ ਗਿਆ ਹੈ, ਜੋਕਿ ਬਿਲਕੁਲ ਵੀ ਕਾਮਯਾਬ ਨਹੀਂ ਹੈ। ਉਨਾਂ ਦੱਸਿਆ ਕਿ ਪੁਰਾਣੀ ਤਕਨੀਕ ਨਾਲ ਬਣੀਆਂ ਕੰਬਾਇਨਾਂ ਦੇ ਇੰਜਣ ਇਸ ਸਿਸਟਮ ਨੂੰ ਚਲਾਉਣ ਯੋਗ ਨਹੀਂ ਹਨ। ਕੰਬਾਇਨ ਵਿੱਚ 105 ਹਾਰਸ ਪਾਵਰ ਇੰਜਣ ਹੁੰਦਾ ਹੈ ਜੋਕਿ ਸਾਰੀ ਹਾਰਸ ਪਾਵਰ ਫਸਲ ਦੀ ਕਟਾਈ ਕਰਨ ਦੋਰਾਨ ਵਰਤੀ ਜਾਂਦੀ ਹੈ। ਇਸ ਸਿਸਟਮ ਨੂੰ ਚਲਾਉਣ ਲਈ 40 ਤੋਂ 50 ਹਾਰਸ ਪਾਵਰ ਵਾਧੂ ਚਾਹੀਦੀ ਹੈ। ਇਸ ਲਈ ਇਹ ਇੰਜਣ ਸਿਸਟਮ ਨੂੰ ਚਲਾਉਣ ਯੋਗ ਨਹੀਂ ਹੈ। ਉਨਾਂ ਦੱਸਿਆ ਕਿ ਜੇਕਰ ਫਿਰ ਵੀ ਇਸ ਸਿਸਟਮ ਨੂੰ ਜਬਰਦਸਤੀ ਕੰਬਾਇਨਾਂ ਦੇ ਪਿੱਛੇ ਲਗਾਇਆ ਜਾਂਦਾ ਹੈ ਤਾਂ ਇਸ ਵਿੱਚ ਕੰਬਾਇਨ ਅਤੇ ਫਸਲ ਦੋਹਾਂ ਦਾ ਨੁਕਸਾਨ ਹੋਣਾ ਲਾਜ਼ਮੀ ਹੈ। ੳੇੁਨਾਂ ਦੱਸਿਆ ਕਿ ਜੇਕਰ ਕੰਬਾਇਨ ਉਪਰ 150 ਹਾਰਸ ਪਾਵਰ ਵਾਲਾ ਇੰਜਣ ਰੱਖਦੇ ਹਾਂ ਤਾਂ ਕੰਬਾਇਨ ਮਾਲਕ ਉਪਰ ਸਾਢੇ ਤਿੰਨ ਲੱਖ ਰੁਪਏ ਦਾ ਇੰਜਣ ਅਤੇ ਸਵਾ ਲੱਖ ਰੁਪਏ ਦਾ ਐੱਸ।ਐੱਸ।ਐੱਮ। ਯੰਤਰ ਦਾ ਵਾਧੂ ਬੋਝ ਪਵੇਗਾ। ਉਨਾਂ ਦੱਸਿਆ ਕਿ ਪੁਰਾਣੀ ਕੰਬਾਇਨ ਚਲਾਕੇ ਆਪਣੀ ਰੋਜ਼ੀ-ਰੋਟੀ ਕਮਾ ਰਹੇ ਕੰਬਾਇਨ ਮਾਲਕ 5-6 ਲੱਖ ਖਰਚ ਕਰਨ ਦੀ ਸਮਰੱਥਾ ਨਹੀਂ ਰੱਖਦੇ। ਇਸ ਲਈ ਡੀਜ਼ਲ ਅਤੇ ਰਿਪੇਅਰ ਖਰਚ ਵੀ ਵਧੇਗਾ ਅਤੇ ਸਮਾਂ ਵੀ ਕਟਾਈ ਵੇਲੇ ਵਾਧੂ ਲੱਗੇਗਾ। ਉਨਾਂ ਕਿਹਾ ਕਿ ਜਿਹੜੇ ਕਿਸਾਨਾਂ ਨੇ ਲੱਖਾ ਰੁਪਏ ਲਗਾਕੇ ਮਲਚਰ ਅਤੇ ਬੇਲਰ ਵਗੈਰਾ ਮਸ਼ੀਨਰੀ ਖ੍ਰੀਦੀ ਹੈ, ਉਹ ਕਿਸਾਨ ਵੀ ਇਸ ਸਿਸਟਮ ਵਾਲੀ ਕੰਬਾਇਨ ਤੋਂ ਫਸਲ ਕਟਵਾਉਣ ਲਈ ਤਿਆਰ ਨਹੀਂ ਹਨ ਕਿਉਂਕਿ ਇਸ ਸਿਸਟਮ ਵਾਲੀ ਕੰਬਾਇਨ ਦਾ ਕਟਾਈ ਰੇਟ ਵੀ ਵੱਧ ਹੋਵੇਗਾ। ਉਨਾਂ ਦੱਸਿਆ ਇਸ ਯੰਤਰ ਨੂੰ ਲਗਾਉਣ ਲਈ ਕੋਈ ਵੀ ਕੰਬਾਇਨ ਮਾਲਕ ਤਿਆਰ ਨਹੀਂ ਹੈ ਕਿਊਂਕਿ ਪੰਜਾਬ ਦਾ ਕਿਸਾਨ ਪਹਿਲਾ ਹੀ ਕਰਜ਼ੇ ਦੀ ਮਾਰ ਹੇਠ ਖੁਦਖੁਸ਼ੀਆਂ ਕਰ ਰਿਹਾ ਹੈ। ਕੰਬਾਇਨ ਵੀ ਕਿਸਾਨ ਦਾ ਸਹਾਇਕ ਧੰਦਾ ਹੈ। ਪੁਰਾਣੀ ਕੰਬਾਇਨ ਬੰਦ ਹੋਣ ਨਾਲ ਕਿਸਾਨ ਬੇਰੁਜ਼ਗਾਰ ਹੋ ਜਾਣਗੇ। ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੰਬਾਇਨਾਂ ਤੋਂ ਐੱਸ।ਐੱਸ।ਐੱਮ।ਐੱਸ। ਸਿਸਟਮ ਲਗਾਉਣ ਸਬੰਧੀ ਪਾਬੰਦੀ ਨੂੰ ਹਟਾਇਆ ਜਾਵੇ ਤਾਂ ਜੋ ਝੋਨੇ ਦੀ ਫਸਲ ਦੀ ਕਟਾਈ ਨਿਰਵਿਘਨ ਹੋ ਸਕੇ। ਇਸ ਮੌਕੇ ਐੱਸ।ਡੀ।ਐੱਮ। ਬੱਲ ਨੇ ਕਿਸਾਨਾਂ ਅਤੇ ਕੰਬਾਇਨ ਮਾਲਕਾਂ ਦੇ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨਾਂ ਦੀ ਮੰਗ ਨੂੰ ਪੰਜਾਬ ਸਰਕਾਰ ਪਾਸ ਭੇਜ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਸੰਧੂ, ਹਰਦੇਵ ਸਿੰਘ ਨੰਗਲ ਅੰਬੀਆਂ, ਪਰਮਜੀਤ ਸਿੰਘ, ਹਰਜਿੰਦਰ ਸਿੰਘ, ਅੰਗਰੇਜ਼ ਸਿੰਘ ਰਾਜਾ ਸਲੇਮਾ, ਗੁਰਮੇਜ ਸਿੰਘ। ਬਿੱਕਰ ਸਿੰਘ ਬੁੱਢਣਵਾਲ, ਸੁਰਜੀਤ ਸਿੰਘ, ਮੇਜਰ ਸਿੰਘ ਸੰਢਾਵਾਲ, ਰਣਜੀਤ ਸਿੰਘ, ਸੁਰਜੀਤ ਸਿੰਘ, ਪਰਮਜੀਤ ਸਿੰਘ ਫਾਜਲਵਾਲ, ਬੂਟਾ ਸਿੰਘ, ਪਾਲ ਸਿੰਘ, ਬਲਕਾਰ ਸਿੰਘ ਢੰਡੋਵਾਲ, ਸਰਬਜੀਤ ਸਾਬੀ, ਲਖਵਿੰਦਰ ਸਿੰਘ ਨਵਾਂ ਕਿਲਾ, ਜੀਤਾ ਧਰਮੀਵਾਲ, ਸੁਰਿੰਦਰ ਸਿੰਘ, ਅਮੋਲਕ ਸਿੰਘ ਟੁੱਟ ਸ਼ੇਰ ਸਿੰਘ, ਗੁਰਦੇਵ ਸਿੰਘ, ਰਣਜੀਤ ਸਿੰਘ, ਕੇਵਲ ਸਿੰਘ, ਸਤਨਾਮ ਸਿੰਘ ਕੋਟਲਾ ਸੂਰਜ ਮੱਲ, ਜਗਤਾਰ ਸਿੰਘ, ਸੁਖਜਿੰਦਰ ਸਿੰਘ ਬਿੱਟਾ ਬਾਹਮਣੀਆਂ, ਬਾਬੂ ਸਿੰਘ, ਸ਼ਕਤੀਮਾਨ ਸਿੰਘ ਸਾਹਲਾਪੁਰ, ਤੇਜਪਾਲ ਸਿੰਘ, ਨਾਇਬ ਸਿੰਘ, ਰਾਜੂ ਬਾਜਵਾ ਕਲਾਂ, ਕਮਲਜੀਤ ਸਿੰਘ, ਲਖਵਿੰਦਰ ਸਿੰਘ, ਸਾਧਾ ਸਿੰਘ, ਮੇਜਰ ਸਿੰਘ ਮੀਏਵਾਲ, ਜਗਤਾਰ ਸਿੰਘ, ਸਵਰਨ ਸਿੰਘ ਪੱਤਵਾਂ, ਪਰਮਜੀਤ ਸਿੰਘ, ਮਨਜੀਤ ਸਿੰਘ ਸੰਗਤਪੁਰ, ਰਾਜੂ, ਜਗਤਾਰ ਸਿੰਘ ਮਲਸੀਆਂ, ਬਲਦੇਵ ਸਿੰਘ ਕਾਂਗਣਾ, ਕਰਨੈਲ ਸਿੰਘ, ਗੁਰਦੇਵ ਸਿੰਘ ਭੁੱਲਰ, ਜਗੀਰ ਸਿੰਘ ਰਾਮਪੁਰ, ਕੁਲਵੰਤ ਸਿੰਘ, ਸੁਰਿੰਦਰ ਸਿੰਘ ਨੰਬਰਦਾਰ ਬੱਗਾ, ਪਰਮਜੀਤ ਸਿੰਘ, ਮਨਜੀਤ ਸਿੰਘ ਬਾਊਪੁਰ, ਸੁਖਰਾਜ ਸਿੰਘ, ਕੁਲਵੰਤ ਸਿੰਘ ਸੋਨੂੰ ਨਰੰਗਪੁਰ, ਸੁਰਜੀਤ ਸਿੰਘ ਪਰਜੀਆ, ਪੰਨੂੰ ਬ੍ਰਦਰਜ਼ ਰੌਂਤ ਆਦਿ ਹਾਜ਼ਰ ਸਨ।