ਲੁਧਿਆਣਾ, (ਆਰ ਐਸ ਖਾਲਸਾ): ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਦਿੱਤੀ ਗਈ ਲਾਸਾਨੀ ਸ਼ਾਹਾਦਤ ਦੇ ਸਮੇਂ ਤੋਂ ਲੈ ਕੇ 5 ਦਸੰਬਰ 2009 ਤੱਕ ਜ਼ਬਰ , ਜ਼ੁਲਮ ਅਤੇ ਡੇਰਾਵਾਦ ਦੀ ਲੜੀ ਗਈ ਲੜਾਈ ਦੌਰਾਨ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸਮੁਹ ਸਿੰਘਾਂ ਦੀ ਨਿੱਘੀ ਯਾਦ ਦੇ ਸਬੰਧ ’ਚ ਬੀਤੀ ਰਾਤ ਬਾਬਾ ਬੰਦਾ ਸਿੰਘ ਬਹਾਦਰ ਪ੍ਰਬੰਧਕ ਕਮੇਟੀ ਵੱਲੋਂ ਗਲਾਡਾ ਗਰਾਊਂਡ ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ । ਜਿਸ ਵਿੱਚ ਨਕਲੀ ਦੇਹਧਾਰੀ ਗੁਰੂ ਡੰਮਾਂ ਤੇ ਅਖੌਤੀ ਡੇਰੇਦਾਰਾਂ ਦੀਆਂ ਦੁਕਾਨਾਂ ਬੰਦ ਕਰਵਾਉਣ ਅਤੇ ਧਰਮ ਪ੍ਰਚਾਰ ਦੀ ਮੁਹਿੰਮ ਨੂੰ ਹੋਰ ਪ੍ਰਚੰਡ ਕਰਨ ਦਾ ਮੁੱਦਾ ਪੂਰੀ ਤਰ੍ਹਾਂ ਭਾਰੂ ਰਿਹਾ । ਅਰਦਾਸ ਦਿਵਸ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਪੰਜਾਬ ਅੰਦਰ ਵੱਧ ਰਿਹਾ ਅਖੌਤੀ ਡੇਰੇਦਾਰਾਂ , ਦੰਭੀ ਸਾਂਧਾਂ ਦਾ ਰੁਝਾਨ ਸੁਮੱਚੀ ਸਿੱਖ ਕੌਮ ਦੇ ਲਈ ਇੱਕ ਬਹੁਤ ਵੱਡੀ ਚੁਣੌਤੀ ਹੈ । ਜਿਸਨੂੰ ਰੋਕਣ ਦੇ ਲਈ ਜਿੱਥੇ ਸਾਨੂੰ ਸਾਰਿਆਂ ਨੂੰ ਆਪਣੀ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ , ਉੱਥੇ ਸਮੁੱਚੇ ਸੰਤ ਸਮਾਜ ਨੂੰ ਆਪਣੀਆਂ ਨਿੱਜਾਂ , ਖੁਦਗਰਜ਼ੀਆਂ ਤੇ ਰਾਜਨੀਤਿਕ ਲਾਹਿਆਂ ਦੀ ਪ੍ਰਾਪਤੀ ਤੋਂ ਉੱਪਰ ਉਠ ਕੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਹੀ ਪੰਥ ਦੀ ਚੜ੍ਹਦੀ ਕਲਾ ਹੋ ਸਕਦੀ ਹੈ । ਸ. ਸਰਨਾ ਨੇ ਆਪਣੇ ਸੰਬੋਧਨ ਵਿੱਚ ਸੰਤ ਸਮਾਜ ਦੇ ਪ੍ਰਮੁੱਖ ਅਹੁਦੇਦਾਰਾਂ ਨੂੰ ਨਿਸ਼ਾਨਾ ਬਣਾਉਂਦਿਆ ਕਿਹਾ ਕਿ ਜਿਸ ਤਰ੍ਹਾਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਮੁਹਿੰਮ ਨੂੰ ਪ੍ਰਚੰਡ ਕਰਨ ਅਤੇ ਅਖੌਤੀ ਦੇਹ ਧਾਰੀ ਗੁਰੂ ਡੰਮਾਂ ਤੇ ਡੇਰਾਦਾਰਾਂ ਦੇ ਖਿਲਾਫ਼ ਸੰਗਤਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਪਿੰਡ ਪੱਧਰ ਤੇ ਚਲਾ ਰਹੇ ਹਨ ਉਸੇ ਹੀ ਤਰਜ਼ ਤੇ ਪੰਜਾਬ ਦੇ ਸਮੁੱਚੇ ਸੰਤ, ਬਾਬੇ ਆਪੋ ਆਪਣਿਆਂ ਇਲਾਕਿਆਂ ਅੰਦਰ ਨੌਜਵਾਨਾਂ ਤੇ ਬੱਚਿਆਂ ਨੂੰ ਸਿੱਖੀ ਦੇ ਸਿਧਾਂਤਾ ਨਾਲ ਜੋੜਨ ਦੀ ਮੁਹਿੰਮ ਚਲਾਉਣ ਨਾ ਕਿ ਰਾਜਨੀਤਿਕ ਦਬਾਅ ਹੇਠ ਆ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਸਿਧਾਂਤਾ ਨੂੰ ਖੋਰਾ ਨਾ ਲਗਾਉਣ । । ਇਸ ਦੌਰਾਨ ਆਪਣੇ ਤਿੱਖੇ ਸੁਰ ਵਾਲੀ ਪ੍ਰਭਾਵਸ਼ਾਲੀ ਤਕਰੀਰ ਵਿੱਚ ਸ. ਸਰਨਾ ਨੇ ਵਾਰ ਵਾਰ ਨਾਨਕਸ਼ਾਹੀ ਕੈ¦ਡਰ ਵਿੱਚ ਤਬਦੀਲੀ ਕਰਨ ਦੇ ਮੁੱਦੇ ਸਬੰਧੀ ਆਪਣੇ ਮਨ ਦੀ ਭੜਾਸ ਕੱਢਦਿਆਂ ਹੋਇਆ ਕਿਹਾ ਕਿ ਸਿੱਖ ਕੌਮ ਦੀ ਅੱਡਰੀ ਤੇ ਨਿਵੇਕਲੀ ਪਹਿਚਾਣ ਨੂੰ ਸਾਰੇ ਸੰਸਾਰ ਅੰਦਰ ਕਾਇਮ ਕਰਨ ਦੇ ਲਈ ਭਾਰੀ ਜੱਦੋ ਜਹਿਦ ਕਰਨ ਤੋਂ ਬਾਅਦ ਸੰਨ 2003 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਜੋ ਨਾਨਕਸ਼ਾਹੀ ਕੈ¦ਡਰ ਕੌਮ ਨੂੰ ਜਾਰੀ ਕੀਤਾ ਗਿਆ ਸੀ । ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਉਹੀ ਲੋਕ ਅੱਜ ਮੁੜ ਨਾਨਕਸ਼ਾਹੀ ਕੈ¦ਡਰ ਨੂੰ ਬ੍ਰਾਹਮਣਵਾਦੀ ਵਿਚਾਰਧਾਰਾ ਵਿੱਚ ਰੰਗਣ ਦੀਆਂ ਕੋਸ਼ਿਸ਼ਾਂ ਵਿੱਚ ਰੁਝੇ ਹੋਏ ਹਨ । ਜਿਸ ਨੂੰ ਸਮੁੱਚੀ ਕੌਮ ਕਦਾਚਿੱਤ ਵੀ ਬਰਦਾਸ਼ਤ ਨਹੀਂ ਕਰੇਗੀ । ਇਸ ਦੌਰਾਨ ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਦਿੱਲੀ ਸਮੇਤ ਦੇਸ਼ ਦੇ ਵੱਖ ਵੱਖ ਰਾਜਾਂ ਵਿੱਚ ਵੱਸਣ ਵਾਲੀਆਂ ਸਿੱਖ ਸੰਗਤਾਂ ਨੇ ਠੋਕ ਕੇ ਫੈਸਲਾ ਕੀਤਾ ਹੈ ਕਿ ਉਹ ਸੰਨ 2003 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਪਹਿਲੇ ਵਾਲੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਸਾਰੇ ਪੂਰਬ ਤੇ ਸਮਾਗਮ ਮਨਾਉਣਗੇ ਨਾ ਕਿ ਬ੍ਰਾਹਮਣਵਾਦੀ ਰੰਗ ਵਿੱਚ ਰੰਗੇ ਗਏ ਕੈ¦ਡਰ ਅਨੁਸਾਰ । ਇਸ ਮੌਕੇ ਤੇ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਅੱਜ ਦੇ ਅਰਦਾਸ ਦਿਵਸ ਸਮਾਗਮ ਵਿੱਚ ਕਿਸੇ ਰਾਜਨੀਤਿਕ ਪਾਰਟੀ ਦੀ ਹਮਾਇਤ ਕਰਨ ਜਾਂ ਰਾਜਨੀਤੀ ਦੀ ਗੱਲ ਕਰਨ ਲਈ ਨਹੀਂ ਆਏ ਬਲਕਿ ਪੰਜਾਬ ਦੇ ਸਿੱਖਾਂ ਨੂੰ ਜ਼ੋਰਦਾਰ ਅਪੀਲ ਕਰਨ ਆਏ ਹਨ ਕਿ ਉਹ ਆਪਣੇ ਧਰਮ ਦੇ ਵਿੱਚ ਪ੍ਰਪੱਖ ਹੋ ਕੇ ਅਖੌਤੀ ਡੇਰਾਵਾਦ ਦੇ ਵੱਧ ਰਹੇ ਰੁਝਾਨ ਤੇ ਗੁਰੂ ਦੇਹਧਾਰੀ ਗੁਰੂ ਡੰਮ ਦੇ ਵਿਰੁੱਧ ਇਕੱਠੇ ਹੋ ਕੇ ਆਪਣੀ ਅਵਾਜ਼ ਬੁ¦ਦ ਕਰਨ ਤਾਂ ਕਿ ਮੁੜ ਪੰਜਾਬ ਅੰਦਰ 1978 ਜਾਂ 2009 ਵਰਗੇ ਭਿਆਨਕ ਗੋਲੀਕਾਂਡ ਨਾ ਵਾਪਰ ਸਕਣ । ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਪੰਜਾਬ ਦੀਆਂ ਸੰਗਤਾਂ ਜੋ ਵੀ ਮੱਦਦ ਤੇ ਸਹਿਯੋਗ ਸਾਡੇ ਕੋਲੋਂ ਮੰਗਣਗੀਆਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਪ੍ਰਪੱਖ ਰੂਪ ਵਿੱਚ ਦਿੱਤਾ ਜਾਵੇਗਾ । ਅਰਦਾਸ ਸਮਾਗਮ ਦੌਰਾਨ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆ ਦਿੱਲੀ ਕਮੇਟੀ ਦੇ ਜਨ. ਸਕੱਤਰ ਸ. ਗੁਰਮੀਤ ਸਿੰਘ ਸ਼ੰਟੀ , ਧਰਮ ਪ੍ਰਚਾਰ ਕਮੇਟੀ (ਦਿੱਲੀ) ਦੇ ਚੇਅਰਮੈਨ ਸ. ਤਰਸੇਮ ਸਿੰਘ ਨੇ ਆਪਣੀਆਂ ਪ੍ਰਭਾਵਸਾਲੀ ਤਕਰੀਰਾਂ ਵਿੱਚ ਜਿੱਥੇ ਗੁਰੂ ਡੰਮ ਦੇ ਵਿਰੁੱਧ ਪਿਛਲੇ ਸਾਲ ਹੋਏ ਸੰਘਰਸ਼ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਈ ਦਰਸ਼ਨ ਸਿੰਘ ਲੁਹਾਰਾ ਨੂੰ ਆਪਣੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ , ਉੱਥੇ ਨਾਲ ਹੀ ਬਾਦਲਕਿਆਂ ਵੱਲ ਇਸ਼ਾਰਾ ਕਰਦਿਆਂ ਹੋਇਆ ਕਿਹਾ ਕਿ ਮੌਜੂਦਾ ਸਮੇਂ ਅੰਦਰ ਕੌਮ ਦੇ ਪਹਿਰੇਦਾਰ ਹੀ ਖੁੱਦ ਪੰਥ ਵਿਰੋਧੀਆਂ ਦਾ ਸਾਥ ਦੇ ਰਹੇ ਹਨ । ਜਿਸ ਕਾਰਨ ਪੰਥ ਦੋਖੀ ਖੁੱਲੇਆਮ ਸਿੱਖੀ ਦਾ ਮਜ਼ਾਕ ਉਡਾ ਰਹੇ ਹਨ । ਉਨ੍ਹਾਂ ਨੇ ਇਸ ਮੌਕੇ ਤੇ ਆਸ਼ੂਤੋਸ਼ ਦੇ ਸਮਾਗਮਾਂ ਨੂੰ ਬੰਦ ਕਰਵਾਉਣ ਤੇ ਸਿੱਖੀ ਸਿਧਾਂਤਾ ਦੀ ਰੱਖਿਆ ਕਰਨ ਦੀ ਮੁਹਿੰਮ ਅੰਦਰ ਜ਼ਖਮੀ ਹੋਏ ਸਮੂਹ ਸਿੰਘਾਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕਰਦਿਆਂ ਹੋਇਆ ਕਿਹਾ ਕਿ ਇਹ ਕੌਮ ਦੇ ਹੀਰੇ ਹਨ । ਜਿਨ੍ਹਾਂ ਨੇ ਸਿੱਖੀ ਸਿਧਾਂਤਾ ਦੀ ਰਾਖੀ ਕਰਨ ਲਈ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ । ਇਸ ਦੌਰਾਨ ਅਰਦਾਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਵਾਲਿਆਂ ਨੇ ਜਿੱਥੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਉੱਥੇ ਨਾਲ ਹੀ ਅਖੌਤੀ ਦੰਬੀ ਸਾਧਾਂ ਵੱਲੋਂ ਕੀਤੀਆਂ ਜਾ ਰਹੀਆਂ ਮਨਮਤੀਆਂ ਦਾ ਡੱਟ ਕੇ ਵਿਰੋਧ ਕਰਦਿਆਂ ਹੋਇਆ ਸੰਗਤਾਂ ਨੂੰ ਜ਼ੋਰਦਾਰ ਤਾਕੀਦ ਕੀਤੀ ਕਿ ਗੁਰੂ ਦੇ ਸਿਧਾਂਤਾ ਤੇ ਮਰਿਆਦਾ ਦੀ ਉ¦ਘਣਾ ਕਰਨ ਵਾਲੇ ਇਨ੍ਹਾਂ ਸਾਧਾਂ ਦੇ ਵਿਰੁੱਧ ਉਹ ਲੋਕਾਂ ਨੂੰ ਜਾਗਰੂਕ ਕਰਨ ਦਾ ਵੱਡੇ ਪੱਧਰ ਤੇ ਹਮਲਾ ਮਾਰਨ । ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼ਹੀਦ ਦਰਸ਼ਨ ਸਿੰਘ ਲੁਹਾਰਾ ਦੀ ਕੁਰਬਾਨੀ ਅਜਾਈਂ ਨਹੀਂ ਜਾਏਗੀ ਸਗੋਂ ਸਮੁਚੀ ਨੋਜਵਾਨ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਬਣੇਗੀ । ਇਸ ਤੋਂ ਪਹਿਲਾਂ ਗਲਾਡਾ ਗਰਾਊਂਡ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ. ਬਲਵਿੰਦਰ ਸਿੰਘ ਭੁੱਲਰ ਤੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਹੇਠ ਕਰਵਾਏ ਗਏ ਅਰਦਾਸ ਦਿਵਸ ਸਮਾਗਮ ਵਿੱਚ ਜਿੱਥੇ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਵਰਿੰਦਰ ਸਿੰਘ ਸਾਬਕਾ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ , ਭਾਈ ਬਲਬੀਰ ਸਿੰਘ ਫਾਜਿਲਕਾ , ਬੀਬੀ ਰਣਜੀਤ ਕੌਰ ਲੁਧਿਆਣੇ ਵਾਲੇ ਤੇ ਢੱਡਰੀਆਂ ਵਾਲੇ ਸੰਤਾਂ ਦੇ ਜੱਥੇ ਨੇ ਗੁਰਬਾਣੀ ਦਾ ਆਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਉੱਥੇ ਸੁਲਤਾਨਪੁਰ ਵਾਲੀਆਂ ਬੀਬੀਆਂ ਦੇ ਢਾਡੀ ਜੱਥੇ ਨੇ ਜੋਸ਼ੀਲੀਆਂ ਬੀਰਰਸੀ ਵਾਰਾਂ ਦਾ ਗਾਇਨ ਕਰਕੇ ਸਮੁੱਚੇ ਮਾਹੌਲ ਨੂੰ ਖਾਲਸਾਈ ਰੰਗਤ ਵਿੱਚ ਰੰਗ ਦਿੱਤਾ । ਸਮਾਗਮ ਦੌਰਾਨ ਉਚੇਚੇ ਤੌਰ ਤੇ ਲੁਧਿਆਣਾ ਗੋਲੀਕਾਂਡ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਸ਼ਹੀਦ ਦਰਸ਼ਨ ਸਿੰਘ ਲੁਹਾਰਾ ਦੀ ਪਤਨੀ ਨੂੰ ਜਿੱਥੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ , ਬਾਬਾ ਬਲਜੀਤ ਸਿੰਘ ਦਾਦੂਵਾਲ , ਸ਼ੋਮਣੀ ਅਕਾਲੀ ਦਲ ਦਿੱਲੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਜੱਥੇਦਾਰ ਜਸਵਿੰਦਰ ਸਿੰਘ ਬੱਲੀਏਵਾਲ , ਯੂਥ ਵਿੰਗ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ,ਬਲਵਿੰਦਰ ਸਿੰਘ ਭੁੱਲਰ , ਗੁਰਦੀਪ ਸਿੰਘ ਮੁੰਡੀਆਂ ਕੌਮੀ ਪ੍ਰਧਾਨ ਯੂਥ ਵਿੰਗ ਦਿੱਲੀ ,ਸ. ਹਰਦਿਆਲ ਸਿੰਘ ਅਮਨ ਨੇ ਜੈਕਾਰਿਆਂ ਦੀ ਗੂੰਜ ਵਿੱਚ ਗੋਲਡ ਮੈਡਲ ਤੇ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਉੱਥੈ ਨਾਲ ਹੀ ਉਕਤ ਭਿਆਨਕ ਗੋਲੀਕਾਂਡ ਦੌਰਾਨ ਸਖਤ ਜ਼ਖਮੀ ਹੋਣ ਵਾਲੇ ਸਿੰਘਾਂ ਜਿਨ੍ਹਾਂ ਵਿੱਚ ਜੱਥੇ: ਅਨੂਪ ਸਿੰਘ ਸੰਧੂ , ਸ. ਅਮਰਜੀਤ ਸਿੰਘ ਮਦਾਨ , ਮਨਪ੍ਰੀਤ ਸਿੰਘ , ਗੁਰਪ੍ਰੀਤ ਸਿੰਘ ਪ੍ਰਮੁੱਖ ਤੌਰ ਤੇ ਸ਼ਾਮਿਲ ਸਨ ਸਮੇਤ ਮਨੁੱਖੀ ਅਧਿਕਾਰ ਸੰਸਥਾ ਦੇ ਰਾਖੇ ਤੇ ਉੱਘੇ ਐਡਵੋਕੇਟ ਰੰਜਨ ਲੱਖਨਪਾਲ ਅਤੇ ਸ਼੍ਰੀ ਦਰਬਾਰ ਸਾਹਿਬ ਦੀ ਸਭ ਤੋਂ ਵੱਡੀ ਪੇਟਿੰਗ ਬਣਾਉਣ ਵਾਲੇ ਕਲਾਕਾਰ ਅਸ਼ੋਕ ਕੁਮਾਰ ਨੂੰ ਵੀ ਸਨਮਾਨ ਵੀ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਪ੍ਰਮੁੱਖ ਆਗੂ ਭਾਈ ਚਰਨਜੀਤ ਸਿੰਘ ਖਾਲਸਾ , ਸ਼ਰਨਬੀਰ ਸਿੰਘ ਸਰਨਾ , ਰਣਜੀਤ ਸਿੰਘ ਬੱਤਰਾ , ਚਰਨਪ੍ਰੀਤ ਸਿੰਘ ਮਿੱਕੀ , ਪਰਮਜੀਤ ਸਿੰਘ ਪੰਮਾ , ਹਰਮਨਦੀਪ ਸਿੰਘ ਲਾਲੀ , ਭਾਈ ਤਰਨਜੀਤ ਸਿੰਘ ਨਿਮਾਣਾ , ਗਗਨਦੀਪ ਸਿੰਘ ਖਾਲਸਾ , ਗੁਰਦੇਵ ਸਿੰਘ ਬਟਾਲਵੀ , ਇੰਦਰਜੀਤ ਸਿੰਘ ਬੱਤਰਾ , ਵਿਨੋਦ ਸ਼ਰਮਾ , ਸਚਿਨ ਅਰੋੜਾ , ਆਨੰਦ ਅੱਤਰੀ , ਅਨਿਲ ਜਗੋਤਾ , ਗੁਰਜੀਤ ਸਿੰਘ , ਪ੍ਰਿਤਪਾਲ ਸਿੰਘ ਜਮਾਲਪੁਰ ਸਮੇਤ ਵੱਖ ਵੱਖ ਧਰਮਾਂ ਦੇ ਆਗੂ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ ।
ਅਰਦਾਸ ਦਿਵਸ ਸਮਾਗਮ ਦੌਰਾਨ ਸ਼ਹੀਦ ਦਰਸ਼ਨ ਸਿੰਘ ਲੁਹਾਰਾ ਦੀ ਪਤਨੀ ਨੂੰ ਕੀਤਾ ਗਿਆ ਗੋਲਡ ਮੈਡਲ ਨਾਲ ਸਨਮਾਨਿਤ
This entry was posted in ਪੰਜਾਬ.