ਲੁਧਿਆਣਾ – ਸ਼ਹਿਰ ਦੇ ਵਸਨੀਕਾਂ ਦੇ ਨਾਲ ਮਿਲ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫੂਡ ਅਤੇ ਡਾਇਟੈਟਿਕਸ ਵਿਭਾਗ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਨਿਊਟ੍ਰੀਸ਼ਣ ਮਹੀਨਾ 2018 ਮਨਾਇਆ ਗਿਆ। ਇਹ ਪ੍ਰੋਗਰਾਮ ਹੈਡ ਡਾਇਟੀਸ਼ਨ (ਡੀ ਟੀ) ਸ਼ਿਲਪਾ ਸਿੰਘ ਅਤੇ ਡਾਇਟੀਸ਼ੀਅਨ ਪੂਜਾ ਭੱਟ ਦੀ ਨਿਗਰਾਨੀ ਹੇਠ ਦੀਪਕ ਮੈਮੋਰੀਅਲ ਹਸਪਤਾਲ ਵਿੱਚ ਕਰਵਾਇਆ ਗਿਆ।
ਇਸ ਮੌਕੇ, ਚੰਗੀ ਗੁਣਵੱਤਾ ਵਾਲੇ ਭੋਜਨ ਅਤੇ ਚੰਗੀ ਖੁਰਾਕ ਦੀ ਆਦਤ ਵੱਲ ਧਿਆਨ ਦਿੱਤਾ ਗਿਆ, ਜਿਸ ਸਬੰਧੀ ਇਕ ਸੈਮੀਨਾਰ ਹੋਇਆ ਜਿਸ ਵਿੱਚ ਡਾਈ. ਜ਼ੈਬੀਸ਼ ਅਲੀ ਅਤੇ ਡਾਈ. ਕਨੂਪ੍ਰੀਤ ਅਰੋੜਾ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਦੌਰਾਨ ਲੁਧਿਆਣਾ ਦੇ ਸਾਬਕਾ ਆਈਡੀਏ ਮੁਖੀ ਡਾ. (ਸ਼੍ਰੀਮਤੀ) ਮੌਲੀ ਜੋਸ਼ੀ ਮੁੱਖ ਮਹਿਮਾਨ ਵਜੋ ਪਹੁੰਚੇ ਸਨ। ਆਪਣੇ ਸ਼ਬਦਾਂ ਵਿੱਚ, ਮੁੱਖ ਮਹਿਮਾਨ ਨੇ ਮੋਦੀ ਸਰਕਾਰ ਦੇ ਇਸ ਨਿਊਟ੍ਰੀਸ਼ਣ ਹਫ਼ਤੇ ਨੂੰ ਪਹਿਲੀ ਵਾਰ ਮਹੀਨੇ ਵਿ¤ਚ ਤਬਦੀਲ ਕਰਨ ਦੇ ਫੈਂਸਲੇ ਦੀ ਸਲਾਘਾ ਕੀਤੀ।ਚੰਗੀ ਗੁਣਵੱਤਾ ਵਾਲੇ ਭੋਜਨ ਦੀ ਜਰੂਰਤ ‘ਤੇ ਚਾਨਣਾ ਪਾਉਂਦਿਆ ਉਹਨਾਂ ਸਾਰਿਆਂ ਨੂੰ ਘਰੇ ਬਣਿਆ ਭੋਜਨ ਖਾਣ ਦੀ ਹੀ ਸਲਾਹ ਦਿੱਤੀ।
ਇਸ ਸਮਾਗਮ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਪ੍ਰਦਰਸ਼ਨੀ ਅਤੇ ਤਿੰਨ ਮੁਕਾਬਲੇ ਸਨ ਜਿਨ੍ਹਾਂ ਵਿੱਚ ਸਲਾਦ ਬਨਾਉਣਾ, ਖਾਣ ਪੀਣ ਸਬੰਧੀ ਜਾਗਰੁੱਕਤਾ ਅਤੇ ਕੁਇਜ਼ ਮੁਕਾਬਲਾ ਸੀ। ਜਿਸ ਵਿੱਚ ਪੀ.ਏ.ਯੂ ਲੁਧਿਆਣੇ ਦੇ ਵਿਦਿਆਰਥੀਆਂ, ਸ਼ਹਿਰ ਦੀਆਂ ਵਸਨੀਕ ਘਰੇਲੂ ਔਰਤਾਂ ਅਤੇ ਪੇਸ਼ਾਵਰ ਡਾਇਟੀਸ਼ਨਾ ਨੇ ਹਿੱਸਾ ਲਿਆ ਹੈ। ਇਹਨਾਂ ਮੁਕਾਬਲਿਆ ਦੌਰਾਨ ਡਾਈਟ. ਰਿਤਿਕਾ ਲਾਂਬਾ, ਡਾ. ਸੋਨੀਕਾ ਸ਼ਰਮਾ ਅਤੇ ਡਾ. ਨਵਜੋਤ ਕੌਰ ਗਿੱਲ ਨੇ ਜੱਜ ਦੀ ਭੂਮਿਕਾ ਨਿਭਾਈ। ਕੁਇਜ਼ ਮੁਕਾਬਲੇ ਦੇ ਜੇਤੂਆਂ ਵਿੱਚ ਤਾਨੀਆ ਰਸਤੋਗੀ ‘ਤੇ ਪ੍ਰਭਦੀਪ ਕੌਰ, ਸਲਾਦ ‘ਤੇ ਖਾਣੇ ਦੇ ਮੁਕਾਬਲੇ ਵਿੱਚ ਕ੍ਰਮਵਾਰ ਸੁਖਮੀਤ ਕੌਰ ਅਤੇ ਸ਼ਿਪਰਾ ਅਗਰਵਾਲ ਨੇ ਜੇਤੂ ਇਨਾਮ ਹਾਸਿਲ ਕੀਤੇ।