ਫਰੀਮੌਂਟ – ਟੇਸਲਾ ਦੇ ਚੇਅਰਮੈਨ ਐਲਨ ਮਸਕ ਟੇਸਲਾ ਇਲੈਕਟਰਿਕ ਦੇ ਸੀਈਓ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਅਮਰੀਕੀ ਸਕਿਊਰਟੀ ਐਂਡ ਐਕਸਚੇਂਜ ਕਮਿਸ਼ਨ (ਏਸੀਈਸੀ) ਨੂੰ 20 ਮਿਲੀਅਨ ਅਮਰੀਕੀ ਡਾਲਰ ਦਾ ਜੁਰਮਾਨਾ ਭਰਨ ਲਈ ਤਿਆਰ ਹੋ ਗਏ ਹਨ। ਮਸਕ ਤੇ ਇਹ ਆਰੋਪ ਹੈ ਕਿ ਉਨ੍ਹਾਂ ਨੇ ਆਪਣੀ ਕੰਪਨੀ ਨੂੰ ਪਰਾਈਵੇਟ ਕਰਨ ਸਬੰਧੀ ਗੱਲਤ ਟਵੀਟ ਕੀਤੇ ਸਨ, ਜਿਸ ਕਰਕੇ ਨਿਵੇਸ਼ਕਾਂ ਵਿੱਚ ਭਰਮ ਦੀ ਸਥਿਤੀ ਪੈਦਾ ਹੋਈ।
ਏਸੀਈਸੀ ਅਤੇ ਮਸਕ ਦਰਮਿਆਨ ਹੋਏ ਸਮਝੌਤੇ ਤੋਂ ਬਾਅਦ ਇਹ ਤੈਅ ਹੋਇਆ ਕਿ ਮਸਕ 45 ਦਿਨਾਂ ਦੇ ਅੰਦਰ ਅਸਤੀਫ਼ਾ ਦੇ ਦੇਣਗੇ ਅਤੇ ਅਗਲੇ ਤਿੰਨ ਸਾਲਾਂ ਤੱਕ ਚੇਅਰਮੈਨ ਦੇ ਤੌਰ ਤੇ ਕੋਈ ਵੀ ਅਹੁਦਾ ਪ੍ਰਾਪਤ ਨਹੀਂ ਕਰਨਗੇ। ਮਸਕ ਟੇਸਲਾ ਦੇ ਸੀਈਓ ਦੇ ਪਦ ਤੇ ਬਣੇ ਰਹਿਣਗੇ। ਇਸ ਦੇ ਇਲਾਵਾ ਉਹ ਦੋ ਸੁਤੰਤਰ ਡਾਇਰੈਕਟਰਾਂ ਨੂੰ ਬੋਰਡ ਵਿੱਚ ਸ਼ਾਮਿਲ ਕਰਨਗੇ ਅਤੇ ਸੁਤੰਤਰ ਡਾਇਰੈਕਟਰਾਂ ਦੀ ਇੱਕ ਕਮੇਟੀ ਬਣਾਉਣਗੇ। ਏਸੀਈਸੀ ਨੇ ਸੰਘੀ ਅਦਾਲਤ ਵਿੱਚ ਪਟੀਸ਼ਨ ਫਾਈਲ ਕਰਕੇ ਇਹ ਮੰਗ ਕੀਤੀ ਸੀ ਕਿ ਮਸਕ ਨੂੰ ਟੇਸਲਾ ਪ੍ਰਮੁੱਖ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ।
ਵਰਨਣਯੋਗ ਹੈ ਕਿ ਮਸਕ ਨੇ 7 ਅਗੱਸਤ ਨੂੰ ਟਵੀਟ ਕੀਤਾ ਸੀ ਕਿ ਉਨ੍ਹਾਂ ਨੇ ਇਲੈਕਟਰਿਕ ਕਾਰ ਬਣਾਉਣ ਵਾਲੀ ਕੰਪਨੀ ਟੇਸਲਾ ਨੂੰ ਪਰਾਈਵੇਟਾਈਜ ਕਰਨ ਦੇ ਲਈ 420 ਡਾਲਰ ਪ੍ਰਤੀ ਸ਼ੇਅਰ ਤੇ ਫੰਡਿੰਗ ਪ੍ਰਾਪਤ ਕਰ ਲਈ ਹੈ। ਐਲਨ ਮਸਕ ਦੇ ਇਸ ਟਵੀਟ ਨਾਲ ਟੇਸਲਾ ਦੇ ਸ਼ੇਅਰਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ।