ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਕਾਂਗਰਸ ਹੋਵੇ ਜਾਂ ਭਾਜਪਾ ਸਿੱਖ ਭਾਈਚਾਰੇ ਪ੍ਰਤੀ ਪਹੁੰਚ ’ਚ ਕੋਈ ਫਰਕ ਨਜਰ ਨਹੀਂ ਆ ਰਿਹਾ। ਉਹਨਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਭਾਜਪਾ ਦੇ ਜਿਮਵਾਰ ਆਗੂ ਵੀ ਕਾਂਗਰਸ ਦੇ ਰਾਹ ਚਲ ਕੇ ਸਿੱਖਾਂ ਨੁੰ ਬੇਗਾਨਗੀ ਦਾ ਅਹਿਸਾਸ ਕਰਾ ਰਹੇ ਹਨ। ਉਨਾਂ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵਲੋਂ ਹਰਿਆਣੇ ਦੇ ਪਿੰਡ ਡਾਚਰ ਦੇ ਗੁਰੂਘਰ ਜਿਸ ਵਿਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਸੁਸ਼ੋਬਿਤ ਹੋਣ ਕਾਰਨ ਉਥੇ ਜਾਣ ਤੋਂ ਇਨਕਾਰੀ ਹੋਣ ਦਾ ਸਖਤ ਨੋਟਿਸ ਲਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਖੱਟੜ ਦਾ ਅਜਿਹਾ ਨਾਕਾਰਾਤਮਕ ਕਦਮ ਸਿਖ ਕੌਮ ਦਾ ਅਪਮਾਨ ਹੈ। ਜਿਸ ਨੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ ਅਤੇ ਹਰਿਆਣਾ ਦੇ ਹੀ ਨਹੀਂ ਦੇਸ਼ ਵਿਦੇਸ਼ ਦੀਆਂ ਸਮੁਚੀਆਂ ਸਿਖ ਸੰਗਤਾਂ ਦੇ ਹਿਰਦਿਆਂ ਨੁੰ ਠੇਸ ਪਹੁੰਚਾਈ ਗਈ ਹੈ। ਮੁਖ ਮੰਤਰੀ ਪ੍ਰਤੀ ਸਿਖ ਕੌਮ ’ਚ ਭਾਰੀ ਰੋਸ ਹੈ। ਜਿਸ ਲਈ ਉਹਨਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਸਿੱਖ ਕੌਮ ਦਾ ਮਹਾਨਾਇਕ ਹਨ ਅਤੇ ਕੌਮ ਨੇ ਪੰਥ ਦੀ ਸਰਵਉਸ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀਹਵੀ ਸਦਾ ਦਾ ਮਹਾਨ ਸਿਖ ਅਤੇ ਅਮਰ ਸ਼ਹੀਦ ਸਵੀਕਾਰ ਕੀਤਾ ਹੈ। ਉਹਨਾਂ ਸੰਤਾਂ ਨੂੰ ਅਤਿਵਾਦੀ ਕਹਿਣ ’ਤੇ ਖਟੜ ਨੂੰ ਆੜੇ ਹੱਥੀਂ ਲੈਦਿਆਂ ਕਿਹਾ ਕਿ ਮੁਖ ਮੰਤਰੀ ਦੇ ਅਹੁਦੇ ਬੈਠੇ ਜਿਮੇਵਾਰ ਵਿਅਕਤੀ ਨੂੰ ਗੈਰ ਜਿਮੇਵਾਰਾਨਾ ਬਿਆਨ ਦੇਣ ਤੋਂ ਸੰਕੋਚ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਪ੍ਰਤੀ ਗਲਤ ਸ਼ਬਦਾਵਲੀ ਵਰਤਣ ਵਾਲੇ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਸੰਤ ਭਿੰਡਰਾਂਵਾਲਿਆਂ ’ਤੇ ਸ਼ਹੀਦੀ ਤਕ ਕਿਸੇ ਵੀ ਤਰਾਂ ਦਾ ਕੋਈ ਕੇਸ ਦਰਜ ਨਹੀਂ ਸਨ। ਉਹਨਾਂ ਕਿਹਾ ਕਿ ਹਰਿਆਣੇ ਦੇ ਮੁੱਖ ਮੰਤਰੀ ਨੂੰ ਸਿਖ ਨੁਮਾਇੰਦਿਆਂ ਨੁੰ ਨਰਾਜ ਕਰਨ ਤੋਂ ਪਹਿਲਾਂ ਸਿੱਖ ਕੌਮ ਦਾ ਇਤਿਹਾਸ ਪੜ ਜਾਨ ਲੈਣਾ ਚਾਹੀਦਾ ਹੈ ਕਿ ਸਿੱਖ ਕੌਮ ਨੇ ਭਾਰਤ ਦੇ ਸਵੈਮਾਣ ਅਤੇ ਦੇਸ਼ ਦੀ ਅਜਾਦੀ ਲਈ ਕੀ ਕਿਵੇਂ ਕੁਰਬਾਨੀਆਂ ਕੀਤੀਆਂ। ਉਹਨਾਂ ਗੁਰੂਘਰ ਤੋਂ ਕਿਸੇ ਵੀ ਕੀਮਤ ’ਤੇ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਉਤਾਰਨ ਤੋਂ ਇਨਕਾਰ ਕਰਨ ਵਾਲੇ ਸਿੰਘਾਂ, ਪਿੰਡ ਵਾਸੀਆਂ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਦੀ ਸ਼ਲਾਘਾ ਕੀਤੀ।
ਮੁੱਖ ਮੰਤਰੀ ਖਟਰ ਨੇ ਹਰਿਆਣਾ ਹੀ ਨਹੀਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਪਹੁੰਚਾਈ ਠੇਸ : ਬਾਬਾ ਹਰਨਾਮ ਸਿੰਘ ਖਾਲਸਾ
This entry was posted in ਪੰਜਾਬ.