ਓਸਲੋ – ਨਾਰਵੇ ਦੀ ਨੋਬਲ ਕਮੇਟੀ ਨੇ ਡੇਨਿਸ ਮੁਕਵੇਗੇ ਅਤੇ ਨਾਦੀਆ ਮੁਰਾਦ ਨੂੰ ਨੋਬਲ ਪਰਾਈਜ਼ ਦੇਣ ਲਈ ਚੁਣਿਆ ਹੈ। ਦੋਵਾਂ ਨੂੰ ਯੁੱਧ ਅਤੇ ਹੱਥਿਆਰਬੰਦ ਸੰਘਰਸ਼ ਦੇ ਦੌਰਾਨ ਯੌਨ ਹਿੰਸਾ ਦਾ ਹੱਥਿਆਰ ਦੇ ਰੂਪ ਵਿੱਚ ਇਸਤੇਮਾਲ ਨੂੰ ਸਮਾਪਤ ਕਰਨ ਦੇ ਯਤਨਾਂ ਦੇ ਲਈ ਇਸ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਨੋਬਲ ਪੁਰਸਕਾਰ ਦੇਣ ਵਾਲੀ ਕਮੇਟੀ ਅਨੁਸਾਰ ਇਸ ਵਾਰ 216 ਵਿਅਕਤੀਆਂ ਅਤੇ 115 ਸੰਗਠਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ।
ਇਹ ਪੁਰਸਕਾਰ ਹਰ ਸਾਲ ਉਸ ਵਿਅਕਤੀ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਵਿਸ਼ਵ ਸ਼ਾਂਤੀ ਵਿੱਚ ਆਪਣਾ ਯੋਗਦਾਨ ਦਿੱਤਾ ਹੋਵੇ ਜਾਂ ਸ਼ਾਂਤੀ ਦੇ ਲਈ ਯਤਨ ਕੀਤੇ ਹੋਣ। ਇਸ ਸਾਲ ਇਸ ਪੁਰਸਕਾਰ ਦੇ ਲਈ 331 ਲੋਕ ਨਾਮਜ਼ਦ ਕੀਤੇ ਗਏ ਸਨ, ਜੋ ਕਿ ਨਾਮਜ਼ਦ ਵਿਅਕਤੀਆਂ ਦੀ ਦੂਸਰੀ ਸੱਭ ਤੋਂ ਵੱਡੀ ਸੰਖਿਆ ਹੈ। ਜਿਸ ਨੂੰ ਨੋਬਲਕਾਰ ਪੁਰਸਕਾਰ ਦਿੱਤਾ ਜਾਂਦਾ ਹੈ ਉਸ ਦੇ ਨਾਮ ਨੂੰ ਗੁਪਤ ਰੱਖਿਆ ਜਾਂਦਾ ਹੈ। ਨਾਮਜ਼ਦ ਕੀਤੇ ਗਏ ਵਿਅਕਤੀਆਂ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਤਾਨਾਸ਼ਾਹ ਕਿਮ-ਉਨ, ਰਾਸ਼ਟਰਪਤੀ ਮੂਨ ਜੇ-ਇਨ ਅਤੇ ਪੋਪ ਫਰਾਂਸਿਸ ਵਰਗੀਆਂ ਸ਼ਖਸੀਅਤਾਂ ਦਾ ਨਾਮ ਵੀ ਸ਼ਾਮਿਲ ਸੀ।
ਨੋਬਲ ਪੁਰਸਕਾਰ ਦੇਣ ਵਾਲੀ ਸੰਸਥਾ ਨੇ ਟਵੀਟ ਕਰਕੇ ਕਿਹਾ ਹੈ, ‘2018 ਨੋਬਲ ਸ਼ਾਂਤੀ ਪੁਰਸਕਾਰ ਜੇਤੂ ਡੇਨਿਸ ਮੁਕਵੇਗੇਨੇ ਯੁੱਧ ਦੇ ਦੌਰਾਨ ਯੌਨ ਹਿੰਸਾ ਦੇ ਪੀੜਿਤਾਂ ਦੀ ਰੱਖਿਆ ਕਰਨ ਦੇ ਲਈ ਆਪਣਾ ਸਾਰਾ ਜੀਵਨ ਸਮਰਪਿਤ ਕੀਤਾ ਹੈ। ਉਨ੍ਹਾਂ ਦੀ ਸਾਥੀ ਨਾਦੀਆ ਮੁਰਾਦ ਨੂੰ ਵੀ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਸ ਨੇ ਖੁਦ ਅਤੇ ਦੂਸਰਿਆਂ ਦੇ ਖਿਲਾਫ਼ ਮਾੜੇ ਵਤੀਰੇ ਦਾ ਜਿਕਰ ਕੀਤਾ ਹੈ।