ਮੁੰਬਈ – ਅਭਿਨੇਤਰੀ ਤਨੂਸ਼੍ਰੀ ਦੱਤਾ ਨੇ ਨਾਨਾਪਾਟੇਕਰ ਤੇ ਛੇੜਛਾੜ ਦਾ ਆਰੋਪ ਲਗਾਉਣ ਤੋਂ ਬਾਅਦ ਉਨ੍ਹਾਂ ਦੇ ਖਿਲਾਫ਼ ਮੁੰਬਈ ਦੇ ਔਸ਼ਿਵਰਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਵੀ ਦਰਜ਼ ਕਰਵਾਈ ਹੈ। ਇਸ ਸ਼ਿਕਾਇਤ ਵਿੱਚ ਨਾਨਾ ਦੇ ਨਾਲ ਗਣੇਸ਼ ਆਚਾਰਿਆ ਦਾ ਨਾਮ ਵੀ ਸ਼ਾਮਿਲ ਹੈ। ਤਨੂ ਨੇ ਇਸ ਸਬੰਧੀ ਟਵਿੱਟਰ ਤੇ ਵੀ ਜਾਣਕਾਰੀ ਸਾਂਝੀ ਕੀਤੀ ਹੈ।
ਤਨੂਸ਼੍ਰੀ ਦਾ ਕਹਿਣਾ ਹੈ ਕਿ ਸਾਲ 2008 ਵਿੱਚ ਆਈ ਫ਼ਿਲਮ ‘ਹਾਰਨ ਓਕੇ ਪਲੀਜ਼’ ਦੇ ਲਈ ਉਸ ਨੇ ਇੱਕ ਆਈਟਮ ਨੰਬਰ ਸ਼ੂਟ ਕਰਨਾ ਸੀ। ਸ਼ੂਟਿੰਗ ਦੇ ਦੌਰਾਨ ਨਾਨਾ ਪਾਟੇਕਰ ਵੀ ਸਟੇਜ ਤੇ ਮੌਜੂਦ ਸਨ। ਤਨੂ ਨੇ ਆਰੋਪ ਲਗਾਇਆ ਹੈ ਕਿ ਸ਼ੂਟ ਦੇ ਵਿੱਚਕਾਰ ਨਾਨਾ ਪਾਟੇਕਰ ਉਸ ਦੇ ਕੋਲ ਆਏ ਅਤੇ ਉਨ੍ਹਾਂ ਨੇ ਉਸ ਨੂੰ ਗੱਲਤ ਤਰੀਕੇ ਨਾਲ ਛੂਹਣਾ ਸ਼ੁਰੂ ਕਰ ਦਿੱਤਾ। ਤਨੂ ਦਾ ਕਹਿਣਾ ਹੈ ਕਿ ਮੇਰੇ ਵੱਲੋਂ ਵਿਰੋਧ ਕੀਤੇ ਜਾਣ ਤੇ ਨਾਨਾ ਨੇ ਮੇਰੇ ਨਾਲ ਬਦਤਮੀਜ਼ੀ ਕੀਤੀ।
ਅਦਾਕਾਰਾ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੇ ਇੱਕ ਸਾਂਗ ਦੇ ਲਈ ਨਾਨਾ ਪਾਟੇਕਰ ਦੇ ਨਾਲ ਇੰਟੀਮੇਟ ਸੀਨ ਸ਼ੂਟ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ, ਜਿਸ ਕਰਕੇ ਨਾਨਾ ਦਾ ਈਗੋ ਹਰਟ ਹੋ ਗਿਆ ਸੀ। ਇਸ ਤੋਂ ਬਾਅਦ ਤਨੂਸ਼੍ਰੀ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਸ ਦੀ ਗੱਡੀ ਦੀ ਵੀ ਤੋੜਭੰਨ ਕੀਤੀ ਗਈ ਸੀ। ਅਦਾਕਾਰਾ ਨੇ ਇਸ ਦੀ ਸ਼ਿਕਾਇਤ ਸਿਨੇ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਨੂੰ ਵੀ ਕੀਤੀ ਸੀ ਪਰ ਉਨ੍ਹਾਂ ਨੇ ਕੋਈ ਵੀ ਕਾਰਵਾਈ ਨਹੀਂ ਸੀ ਕੀਤੀ।