ਸ਼ਾਹਕੋਟ/ਮਲਸੀਆਂ, (ਏ. ਐੱਸ. ਸਚਦੇਵਾ) – ਦੁਸਹਿਰਾ ਕਮੇਟੀ ਸ਼ਾਹਕੋਟ ਵੱਲੋਂ ਹਰ ਸਾਲ ਦੀ ਇਸ ਵਾਰ ਵੀ ਇਲਾਕੇ ਨਿਵਾਸੀਆਂ ਦੇ ਸਹਿਯੋਗ ਨਾਲ ਦੁਸਹਿਰੇ ਦਾ ਤਿਉਹਾਰ ਬੜੀ ਹੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸ਼ੁੱਕਰਵਾਰ ਸ਼ਾਮ ਦੁਸਹਿਰਾ ਕਮੇਟੀ ਵੱਲੋਂ ਸ਼੍ਰੀ ਰਾਮ ਚੰਦਰ ਜੀ ਦਾ ਵਿਆਹ ਪੁਰਬ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਦੁਸਹਿਰਾ ਗਰਾਊਂਡ ਸ਼ਾਹਕੋਟ ਤੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ, ਜੋ ਸ਼ਾਹਕੋਟ ਸ਼ਹਿਰ ਦੀਆਂ ਵੱਖ-ਵੱਖ ਗਲੀਆਂ, ਮੁਹੱਲਿਆ ਅਤੇ ਬਜ਼ਾਰਾਂ ਵਿੱਚੋਂ ਦੀ ਹੁੰਦੀ ਹੋਈ ਦੇਰ ਸ਼ਾਮ ਦੁਸਹਿਰਾ ਗਰਾਊਂਡ ਵਿਖੇ ਸਮਾਪਤ ਹੋਈ। ਇਸ ਮੌਕੇ ਸ਼੍ਰੀ ਰਾਮ ਚੰਦਰ ਜੀ ਦੇ ਵਿਆਹ ਸਬੰਧੀ ਸਾਰੀਆਂ ਰਸਮਾਂ ਅਦਾ ਕੀਤੀਆਂ ਗਈਆਂ। ਸ਼ੋਭਾ ਯਾਤਰਾ ਵਿੱਚ ਵੱਖ-ਵੱਖ ਤਰਾਂ ਦੀਆਂ ਸੁੰਦਰ ਝਾਂਕੀਆਂ ਦਾ ਆਯੋਜਨ ਕੀਤਾ ਗਿਆ ਅਤੇ ਵੱਖ-ਵੱਖ ਪਾਰਟੀਆਂ ਵੱਲੋਂ ਮਨਮੋਹਕ ਨਾਂਚ ਪੇਸ਼ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ 19 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਸਵੇਰ ਤੋਂ ਹੀ ਸੁੰਦਰ ਝਾਂਕੀਆਂ ਸਜਾਈਆ ਜਾਣਗੀਆਂ। ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਆਗੂ ਵਿਸ਼ੇਸ਼ ਤੌਰ ’ਤੇ ਦੁਸਹਿਰਾ ਸਮਾਗਮ ਵਿੱਚ ਸ਼ਾਮਲ ਹੋਣਗੇ। ਉਨਾਂ ਦੱਸਿਆ ਕਿ ਦੁਸਹਿਰੇ ਵਿੱਚ ਸ਼੍ਰੀ ਲਛਮਣ ਮੂਰਛਾ ਦਾ ਦਿ੍ਰਸ਼ ਦੇਖਣਯੋਗ ਹੋਵੇਗਾ ਅਤੇ ਸ਼ਾਮ ਸਮੇਂ ਸੁੰਦਰ ਆਤਿਸ਼ਬਾਜ਼ੀ ਕੀਤੀ ਜਾਵੇਗੀ, ਉਪਰੰਤ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁੱਤਲਿਆ ਨੂੰ ਅਗਨ ਭੇਟ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦੁਸਹਿਰਾ ਕਮੇਟੀ ਦੇ ਪ੍ਰਧਾਨ ਪ੍ਰੇਮ ਜਿੰਦਲ, ਵਿਵੇਕ ਸ਼ਰਮਾ, ਧਰਮਵੀਰ ਅਰੋੜਾ, ਸੈਂਟੀ ਚਾਵਲਾ, ਰਾਹੁਲ ਪੰਡਿਤ, ਸਚਿਨ ਵਰਮਾ, ਆਸ਼ੀਸ਼ ਅਗਰਵਾਲ, ਕਮਲ ਨਾਹਰ ਐੱਮ।ਸੀ।, ਅਮਨ ਮਲਹੋਤਰਾ ਸਮਾਜ ਸੇਵਕ, ਸੁਰਿੰਦਰਪਾਲ ਸਿੰਘ ਪ੍ਰਧਾਨ ਵਾਤਾਵਰਣ ਸੰਭਾਲ ਸੁਸਾਇਟੀ, ਰਾਜਾ ਅਰੋੜਾ, ਸੰਜਮ ਮੈਸਨ ਮੰਡਲ ਪ੍ਰਧਾਨ ਬੀਜੇਪੀ, ਸਰਬਜੀਤ ਕੈਨੇਡਾ, ਤਨੀਸ਼ ਰਿਹਾਨ, ਅਮਿਤ ਯੂ।ਕੇ।, ਬਲਵਿੰਦਰ ਸਿੰਘ ਬਿੰਦਾ, ਸੋਨੀ ਮਹਿਰਾ, ਵਰਿੰਦਰ ਨਾਹਰ, ਅਜੇ ਸ਼ਰਮਾ, ਗਗਨ ਗੋਇਲ, ਨੀਰਜ ਨਾਹਰ, ਰੱਜਤ ਵਡੈਹਰਾ, ਸਾਹਿਲ ਵਡੈਹਰਾ, ਰਾਹੁਲ ਬਾਵਾ, ਕਰਨ ਨਾਹਰ, ਮੁਨੀਸ਼ ਸੈਣੀ, ਗੁਲਸ਼ਨ ਸ਼ਰਮਾ, ਰੱਜਤ ਜੈਨ, ਸੋਢੀ ਘਾਰੂ, ਗੱਗੀ ਪੁਰੀ, ਅਮਨ ਸ਼ਰਮਾ, ਰਾਹੁਲ ਕੌਸ਼ਲ। ਰਜਿੰਦਰ ਕੁਮਾਰ, ਮੰਥਨ ਸੋਬਤੀ, ਰਾਜੂ ਬਾਂਸਲ, ਸਚਿਨ ਜਿੰਦਲ, ਅਸ਼ਵਨੀ ਢੰਡ, ਵਿਸ਼ਾਲ ਭਟਾਰਾ, ਵਿਸ਼ਾਲ ਸੈਂਲੀ, ਰਜੇਸ਼ ਪਰਾਸ਼ਰ, ਵਿਕਾਸ ਨਾਹਰ, ਮਨਮੋਹਨ ਮੈਸਨ, ਧਰਮਪਾਲ ਭਟਾਰਾ, ਰਾਜੂ ਬਾਂਸਲ, ਸੰਦੀਪ ਘਾਰੂ, ਰਾਹੁਲ ਅਰੋੜਾ, ਕੰਨਵ ਸ਼ਰਮਾ, ਪੰਕਜ ਸ਼ਰਮਾ, ਬੋਬੀ ਸ਼ਰਮਾ, ਮੁਨੀਸ਼ ਮਹਿਤਾ, ਸੰਦੀਪ ਸਹਿਦੇਵ, ਅਭਿਸ਼ੇਕ ਜਿੰਦਲ, ਨਿਤਿਨ ਜਿੰਦਲ, ਰੋਬਿਨ ਅਰੋੜਾ, ਰਜ਼ੀਵ ਅਰੋੜਾ, ਪ੍ਰਦੀਪ ਸ਼ਰਮਾ, ਜੈਪਾਲ ਅਗਰਵਾਲ, ਕਾਲਾ ਸ਼ਰਮਾ ਆਦਿ ਹਾਜ਼ਰ ਸਨ।