ਹਮਬਰਗ – ਜਰਮਨ ਦੇ ਸ਼ਹਿਰ ਕੀਲ ਵਿਖੇ 2006 ਵਿੱਚ ਹੋਦ ਵਿੱਚ ਆਈ ਪੰਜਾਬੀ ਕਲਚਰਲ ਸੁਸਾਇਟੀ ਜਿਸ ਦੇ ਪ੍ਰਧਾਨ ਮਾ: ਬੂਟਾ ਸਿੰਘ, ਮੀਤ ਪ੍ਰਧਾਂਨ ਜਸਵੀਰ ਸਿੰਘ ਸਕੱਤਰ ਮਨਜਿੰਦਰ ਸਿੰਘ ਰਾਹਲ,ਸਰਬਨ ਸਿੰਘ , ਜੋਗਾ ਸਿੰਘ, ਬਲਵੀਰ ਸਿੰਘ ਭਿੰਡਰ, ਕੁਲਵੰਤ ਸਿੰਘ ਤੇ ਹੋਰ ਬਹੁਤ ਮੈਬਰ ਬਹੁਤ ਹੀ ਦਿਲਚਸਪੀ ਅਤੇ ਹੌਸਲੇ ਨਾਲ ਦਿਨ ਰਾਤ ਮਿਹਨਤ ਕਰਕੇ ਪ੍ਰਦੇਸਾਂ ਵਿੱਚ ਪੈਦਾ ਹੋਈ ਸਾਡੀ ਨਵੀ ਪੀਹੜੀ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੋੜ ਰਹੇ ਹਨ । ਇਹਨਾਂ ਦੀ ਮਿਹਨਤ ਦਾ ਸਦਕਾ ਪੰਜਾਬੀ ਬੱਚਿਆਂ ਨੇ ਧੜਕਣ ਪੰਜਾਬ ਦੀ ਭੰਗੜਾ ਗਰੁਪ ਅਤੇ ਬੱਚੀਆਂ ਦਾ ਗਿੱਧਾਂ ਗਰੁਪ ਤਿਆਰ ਕੀਤਾ ਹੈ। ਇਸ ਸੁਸਾਇਟੀ ਵਲੋ ਪੰਜਾਬੀ ਸਕੂਲ ਵੀ ਚਲਾਇਆ ਜਾ ਰਿਹਾ ਹੈ। ਇਹਨਾਂ ਦੀ ਭੰਗੜਾ ਟੀਮ ਤਾਂ ਯੌਰਪ ਦੇ ਕਈ ਦੇਸ਼ਾਂ ਜ਼ਰਮਨ, ਹਾਲੈਡ, ਬੈਲਜੀਅਮ , ਇਟਲੀ ਨਾਰਵੇ ਆਦਿ ਕਈ ਦੇਸ਼ਾਂ ਵਿੱਚ ਆਪਣੀ ਕਲਾ ਦੇ ਜੌਹਰ ਵਿਖਾ ਕੇ ਆਪਣੀ ਧਾਂਕ ਜਮਾ ਚੁਕੀ ਹੈ। ਭੰਗੜਾ ਗਰੁਪ ਵਿੱਚ ਭਾਗ ਲੈ ਰਹੇ ਹਰਪ੍ਰੀਤ ਸਿੰਘ ਕੈਪਟਨ, ਰਣਵਿੰਦਰ ਸਿੰਘ, ਜਸਕੀਰਤ ਸਿੰਘ, ਕਰਨਜੀਤ ਸਿੰਘ, ਪ੍ਰਮਿੰਦਰ ਸਿੰਘ, ਰਾਜਵੀਰ ਸਿੰਘ, ਪ੍ਰਮਿੰਦਰ ਸਿੰਘ ਤੇ ਮਿੱਕੀ ਸਿੰਘ ਆਪਣੇ ਹੋਰ ਸਾਥੀਆਂ ਨਾਲ ਰਲ ਕੇ ਹਰ ਰੋਜ਼ ਪਰਿਕਟਸ ਕਰ ਰਹੇ ਹਨ । ਸਰਬਨ ਸਿੰਘ ਤੇ ਜੋਗਾ ਸਿੰਘ ਨੇ ਪ੍ਰੈਸ ਨਾਲ ਗੱਲ ਬਾਤ ਕਰਦਿਆਂ ਦੱਸਿਆ ਕਿ ਭੰਗੜਾ ਟੀਮ ਵਾਲੇ ਬੱਚਿਆਂ ਨੇ ਦੂਸਰੇ ਦੇਸਾਂ ਵਿੱਚ ਭੰਗੜਾ ਪਾਉਣ ਗਿਆਂ ਨੇ ਉਥੋ ਦੇ ਬੱਚਿਆਂ ਨਾਲ ਆਪਣੀ ਮਿੱਤਰਤਾ ਪਾ ਕੇ ਉਹਨਾਂ ਨੂੰ ਵੀ ਭੰਗੜੇ ਦੀਆਂ ਟੀਮਾਂ ਤਿਆਰ ਕਰਨ ਲਈ ਤਿਆਰ ਕਰ ਲਿਆ ਹੈ। ਪ੍ਰਦੇਸਾਂ ਵਿੱਚ ਇਹ ਸੁਸਾਇਟੀ ਜੋ ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਜੋ ਕੰਮ ਕਰ ਰਹੀ ਹੈ ਇਸ ਲਈ ਇਸ ਦੇ ਮੈਬਰ ਵਧਾਈ ਦੇ ਪਾਤਰ ਹਨ। ਜਦੋ ਵੀ ਕਿਸੇ ਨੇ ਇਸ ਭੰਗੜਾ ਟੀਮ ਨੂੰ ਕਿਸੇ ਪ੍ਰੋਗਰਾਮ ਤੇ ਬੁਲਾਉਣਾ ਹੋਵੇ ਤਾਂ ਇਹਨਾਂ ਨੰਬਰਾਂ ਮਨਜਿੰਦਰ ਸਿੰਘ 01724511701, ਤੇ ਹਰਪ੍ਰੀਤ ਸਿੰਘ 015773150430 ਨਾਲ ਸੰਪਰਕ ਕੀਤਾ ਜਾ ਸਕਦਾ ਹੈ।