ਘਰ ਦੇ ਬਾਹਰ ਗਲੀ ‘ਚ ਬੱਚੇ ਬੈਡਮਿੰਟਨ ਖੇਲ ਰਹੇ ਹਨ। ਮਿੰਟੂ ਆਪਣੇ ਘਰ ‘ਚ ਲੈਪਟਾਪ ਤੇ ਫੇਸਬੁੱਕ ਤੇ ਆਸ਼ਕੀ ਦੇ ਮੂੜ ‘ਚ ਕੁੜੀਆਂ ਨੂੰ ਚੈਟ ‘ਚ ਲਿਖ ਰਿਹਾ ਹੈ ‘ਹਾਏ,ਕੀ ਹਾਲ ਹੈ ਜੀ ? ਇੰਨੇ ਨੂੰ ਇੱਕ ਕੁੜੀ ਦੇ ਮੈਸੇਜ਼ ਦਾ ਜ਼ਵਾਬ ਆਉਦਾ ਹੈ ਆਈ ਐਮ ਫਾਈਨ , ਵਟ ਅਬਾਊਟ ਯੂ ? ਮਿੰਟੂ ਜਵਾਬ ‘ਚ ਲਿਖਦਾ ਹੈ, ਆਪਾ ਵੀ ਵਧੀਆ ਹਾਂ ਸਵੀਟੀ, ਫਿਰ ਮੈਸੇਜ਼ ਕਰਦਾ ਹੈ ਤੁਹਾਡਾ ਮੋਬਾਇਲ ਨੰ: ਕੀ ਹੈ ਜੀ ? ਕੁੜੀ ਗੁੱਸੇ ‘ਚ ਇਹ ਜਵਾਬ ਲਿਖਦੀ ਹੈ ‘ਮੁੰਡਿਆਂ ਨੂੰ ਹੋਰ ਕੋਈ ਕੰਮ ਨਹੀ ਹੁੰਦਾ ਮੋਬਾਇਲ ਨੰ:ਮੰਗਣ ਤੋਂ ਇਲਾਵਾ’,ਉਸ ਤੋਂ ਬਾਅਦ ਮੁੰਡੇ ਨੂੰ ਬਲੋਕ ਕਰ ਦਿੰਦੀ ਹੈ। ਮਿੰਟੂ ਇਸੇ ਤਰ੍ਹਾ ਚੈਟ ਤੇ ਆਸ਼ਕੀ ਕਰਦਾ ਰਹਿੰਦਾ ਹੈ। ਮਿੰਟੂ ਦਾ ਭਰਾ ਜਿੰਟੂ ਵਟਸਐਪ ਤੇ ਆਪਣੀ ਦੋਸਤ ਲੜਕੀ ਨਾਲ ਚੈਟ ‘ਚ ਮਸਤ ਹੁੰਦਾ ਹੈ। ਇੰਨੇ ਨੂੰ ਬਿਮਾਰ ਮਾਂ ਦੀ ਆਵਾਜ਼ ਆਉਦੀ ਹੈ “ਵੇ ਮਿੰਟੂ, ਮੈਨੂੰ ਦਵਾਈ ਲਿਆ ਦੇ ਮੈਡੀਕਲ ਤੋਂ ਡਾਕਟਰ ਨੇ ਜਿਹੜੀ ਲਿਖ ਕੇ ਦਿੱਤੀ ਸੀ” ਪਰ ਮਿੰਟੂ ਆਪਣੀ ਆਸ਼ਕੀ ‘ਚ ਮਸਤ ਹੋਇਆ ਮਾਂ ਨੂੰ ਕਹਿੰਦਾ “ਜਾਣਾ ਮਾਤਾ ,ਰੁੱਕ ਜਾ, ਮੈਂ ਲੈਪਟਾਪ ਤੇ ਜ਼ਰੂਰੀ ਕੰਮ ਕਰ ਰਿਹਾ ਹਾਂ । ਫਿਰ ਮਾਂ ਜਿੰਟੂ ਨੂੰ ਆਵਾਜ਼ ਮਾਰਦੀ ਹੋਈ ਕਹਿੰਦੀ ਹੈ,“ਵੇ ਜਿੰਟੂ ਤੂੰ ਲਿਆ ਦੇ ਦਵਾਈ ਮਿੰਟੂ ਤਾਂ ਹਿਲਣ ਦਾ ਨਾਂਅ ਨਹੀ ਲੈ ਰਿਹਾ”। ਜਿੰਟੂ ਕਹਿੰਦਾ ,“ਮਾਂ ਮੈਂ ਪੜ੍ਹਾਈ ਕਰ ਰਿਹਾ ਹਾਂ, ਰੁਕ ਕੇ ਜਾਂਦਾ ਹਾ”। ਬਿਮਾਰ ਮਾਂ ਆਖਿਰ ਬੱਚਿਆਂ ਨੂੰ ਕਹਿੰਦੀ ਹੋਈ ਆਪ ਹੀ ਦਵਾਈ ਲੈਣ ਨਿਕਲ ਜਾਂਦੀ ਹੈ। ਜਦੋ ਸੜਕ ਪਾਰ ਕਰ ਰਹੀ ਹੁੰਦੀ ਹੈ ਇੱਕ ਤੇਜ਼ ਸਪੀਡ ਤੇ ਆ ਰਿਹਾ ਟਰੱਕ ਮਾਂ ਦੇ ਵਿੱਚ ਜਾ ਵਜ਼ਦਾ ਤੇ ਮਾਂ ਗੰਭੀਰ ਜ਼ਖਮੀ ਹੋ ਜਾਂਦੀ ਹੈ। ਲੋਕ ਇਕੱਠੇ ਹੋ ਜਾਂਦੇ ਹਨ ਤੇ ਐਬੂਲਸ ਰਾਹੀ ਮਾਂ ਨੂੰ ਹਸਪਤਾਲ ਪੁੰਹਚਾਇਆ ਜਾਂਦਾ ਹੈ। ਇੰਨੇ ਨੂੰ ਮਿੰਟੂ ਦੇ ਮੋਬਾਇਲ ਦੀ ਰਿੰਗ ਵਜ਼ਦੀ ਹੈ ਉਹ ਫੋਨ ਕੱਟ ਦਿੰਦਾ ਹੈ ਤੇ ਆਪਣੀ ਆਸ਼ਕੀ ‘ਚ ਮਸਤ ਚੈਟ ਕਰ ਰਿਹਾ ਹੁੰਦਾ ਹੈ। ਦੁਬਾਰਾ ਰਿੰਗ ਵਜ਼ਦੀ ਹੈ ਫਿਰ ਕੱਟ ਦਿੰਦਾ ਹੈ ਇੰਨੇ ਨੂੰ ਮਿੰਟੂ ਤੇ ਜਿੰਟੂ ਦਾ ਦੋਸਤ ਰਮਨ ਦਾ ਫੇਸਬੁਕ ਤੇ ਵਟਸਐਪ ਤੇ ਦੋਨਾਂ ਨੂੰ ਮੈਸਜ਼ ਆਉਦਾ ਹੈ ,ੳੇਏ “ਯਾਰ ਤੇਰੀ ਮੰਮੀ ਦਾ ਐਕਸੀਡੈਟ ਹੋ ਗਿਆ ਹੈ” ਦੋਨੋ ਮੈਸੇਜ਼ ਪੜ੍ਹ ਕੇ ਹੈਰਾਨ ਤੇ ਹੱਕੇ ਬੱਕੇ ਹੋ ਜਾਦੇ ਹਨ ਤੇ ਤਰੁੰਤ ਹਸਪਤਾਲ ਪਹੁੰਚ ਜਾਦੇ ਹਨ ਮਾਂ ਗੰਭੀਰ ਜ਼ਖਮੀ ਹੋਣ ਕਾਰਨ ਦਮ ਤੋੜਦੇ ਹੋਏ ਆਖਰੀ ਲਫਜ਼ ਆਪਣੇ ਪੁੱਤਰਾਂ ਨੂੰ ਕਹਿੰਦੀ ਹੈ, “ਤੁਹਾਡਾ ਪਿਉ ਤਾਂ ਇਸ ਦੁਨੀਆਂ ‘ਚ ਪਹਿਲਾ ਹੀ ਨਹੀ ਰਿਹਾ ਤੇ ਹੁਣ ਮਾਂ ਵੀ ਉਸੇ ਕੋਲ ਹੀ ਜਾ ਰਹੀ ਹੈ ,ਹੁਣ ਤੁਸੀ ਆਪਣੇ ਲੈਪਟਾਪ ਦਾ ਕੰਮ ਤੇ ਪੜ੍ਹਾਈ ਆਰਾਮ ਨਾਲ ਕਰ ਸਕਦੇ ਹੋ ਤੁਹਾਨੂੰ ਕੋਈ ਰੋਕਣ ਵਾਲਾ ਨਹੀ ਰਿਹਾ”। ਮਿੰਟੂ ਤੇ ਜਿੰਟੂ ਆਪਣੇ ਅੱਖਾਂ ‘ਚ ਅੱਥਰੂ ਲਏ ਆਪਣੀ ਨਜ਼ਰਾਂ ‘ਚ ਗਿਰੇ ਹੋਏ ਮਾਂ ਦੀ ਗੋਦ ‘ਚ ਪਿਟ ਪਿਟ ਕੇ ਰੋ ਰਹੇ ਹੁੰਦੇ ਹਨ।