ਅੰਮ੍ਰਿਤਸਰ – ਚੀਫ ਖਾਲਸਾ ਦੀਵਾਨ ਦੀਆਂ 2 ਦਸੰਬਰ ਨੂੰ ਹੋ ਰਹੀਆਂ ਜਨਰਲ ਚੋਣਾਂ ‘ਚ ਦੀਵਾਨ ਦੇ ਮੈਬਰ ਦੀਵਾਨ ਦੇ ਸੰਵਿਧਾਨ ਮੁਤਾਬਕ ਵੋਟ ਅਧਿਕਾਰ ਦੀ ਵਰਤੋ ਕਰ ਸਕਣਗੇ। ਇਸ ਬਾਰੇ ਪ੍ਰਧਾਨਗੀ ਲਈ ਉਮੀਦਵਾਰ ਨਿਰਮਲ ਸਿੰਘ ਠੇਕੇਦਾਰ ਨੇ ਕਿਹਾ ਕਿ ਦੀਵਾਨ ਦੇ ਚੋਣ ਅਬਜਰਵਰ ਸ: ਇਕਬਾਲ ਸਿੰਘ ਲਾਲਪੁਰਾ ਅਤੇ ਡਾ: ਜਸਵਿੰਦਰ ਸਿੰਘ ਢਿਲੋਂ ਨੇ ਉਹਨਾਂ ਨੁੰ ਵਿਸ਼ਵਾਸ ਦਿਵਾਇਆ ਹੈ ਕਿ ਕਿਸੇ ਵਿਅਕਤੀ ਵਲੋਂ ਚੋਣਾਂ ਪ੍ਰਤੀ ਖੜੇ ਕੀਤੇ ਜਾ ਰਹੇ ਕਿਸੇ ਵੀ ਭੰਬਲਭੁਲੇ ਦਾ ਚੋਣ ਪ੍ਰਕਿਰਿਆ ‘ਤੇ ਕੋਈ ਅਸਰ ਨਹੀਂ ਪਵੇਗਾ। ਦੋਹਾਂ ਚੋਣ ਅਬਜਰਵਰ ਅਨੁਸਾਰ ਬਲਜਿੰਦਰ ਸਿੰਘ ਦਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਣਾ ਉਹਨਾਂ ਦਾ ਨਿੱਜੀ ਫੈਸਲਾ ਸੀ, ਇਸ ਪ੍ਰਤੀ ਉਹਨਾਂ ਤੋਂ ਕੋਈ ਸਲਾਹ ਨਹੀਂ ਲਈ ਗਈ। ਉਹਨਾਂ ਕਿਹਾਕਿ ਚੋਣ ਅਬਜਰਵਰ ਦੀਵਾਨ ਦੀ ਨਿਰਪਖ ਅਤੇ ਸੰਵਿਧਾਨ ਮੁਤਾਬਕ ਚੋਣ ਕਰਾਉਣ ‘ਚ ਹਰ ਤਰ੍ਹਾਂ ਸਮਰਥ ਹਨ। ਉਨਾਂ ਦਸਿਆ ਕਿ 2 ਦਸੰਬਰ ਨੂੰ ਕਰਾਈ ਜਾਣ ਵਾਲੀ ਚੋਣ ਲਈ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ ਅਤੇ ਉਮੀਦਵਾਰਾਂ ਦੇ ਪੋਲਿੰਗ ਏਜੰਟਾਂ ਅਤੇ ਹੋਰਨਾਂ ਜਿਮੇਵਾਰ ਅਧਿਕਾਰੀਆਂ ਦੀ ਕਲ ਸ਼ਨੀਵਾਰ ਨੂੰ ਦੋ ਵਜੇ ਮੀਟਿੰਗ ਬੁਲਾਈ ਗਈ ਹੈ।
ਚੋਣਾਂ 2 ਦਸੰਬਰ ਨੂੰ ਹੀ, ਮੈਬਰ ਦੀਵਾਨ ਦੇ ਵਿਧਾਨ ਮੁਤਾਬਕ ਵੋਟ ਅਧਿਕਾਰ ਦੀ ਵਰਤੋ ਕਰ ਸਕਣਗੇ : ਚੋਣ ਅਬਜਰਵਰ
This entry was posted in ਪੰਜਾਬ.